ਦੁੱਲੇਵਾਲਾ ’ਚ ‘ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ’ ਸਮਾਗਮ ਕਰਵਾਇਆ

ss1

ਦੁੱਲੇਵਾਲਾ ’ਚ ‘ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ’ ਸਮਾਗਮ ਕਰਵਾਇਆ

14-32
ਭਾਈਰੂਪਾ 13 ਜੁਲਾਈ (ਅਵਤਾਰ ਸਿੰਘ ਧਾਲੀਵਾਲ): ਪਿੰਡ ਦੁੱਲੇਵਾਲਾ ਵਿਖੇ ਅਕਾਲੀ ਭਾਜਪਾ ਸਰਕਾਰ ਵੱਲੋਂ ‘ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ’ ਮੁਹਿੰਮ ਤਹਿਤ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੌਰਾਨ ਢਾਡੀ ਬਲਜਿੰਦਰ ਸਿੰਘ ਬਗੀਚਾ ਦੇ ਢਾਡੀ ਜੱਥੇ ਵੱਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਸੁਣਾ ਕਿ ਨਿਹਾਲ ਕੀਤਾ ਗਿਆ ਇਸ ਮੌਕੇ ਅਕਾਲੀ-ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਣ ਲਈ ਚਲਾਈ ਗਈ ਪ੍ਰਚਾਰ ਵੈਨ ਵੱਲੋਂ ਧਾਰਮਿਕ ਫਿਲਮ ‘ਚਾਰ ਸਾਹਿਬਜ਼ਾਦੇ’ ਅਤੇ ਅਕਾਲੀ-ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਸ਼ੁਰੂ ਕੀਤੀਆਂ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੰਦੀਆਂ ਫਿਲਮਾਂ ਦਿਖਾਈਆਂ ਗਈਆਂ।ਇਸ ਮੌਕੇ ਸਰਕਲ ਫੂਲ ਦੇ ਪ੍ਰਧਾਨ ਭਰਪੂਰ ਸਿੰਘ ਢਿੱਲੋਂ, ਜਸਵੰਤ ਸਿੰਘ ਸਿੱਧੂ ਭਾਈਰੂਪਾ, ਸੁਰਿੰਦਰ ਸਿੰਘ ਬਰਾੜ ਦੁੱਲੇਵਾਲਾ, ਗਿਆਨ ਸਿੰਘ ਪੰਚ, ਚਰਨਜੀਤ ਸਿੰਘ ਧਾਲੀਵਾਲ, ਗੁਰਤੇਜ ਸਿੰਘ ਢਿੱਲੋਂ, ਕੌਰ ਸਿੰਘ ਪੰਚ, ਅਰਜਨ ਸਿੰਘ ਪੰਚ, ਕਮਲ ਸ਼ਰਮਾ, ਨਿਰਭੈ ਜ਼ਫਰਵਾਲ, ਲਖਵੀਰ ਸਿੰਘ ਧਾਲੀਵਾਲ ਹਾਜ਼ਰ ਸਨ।

print
Share Button
Print Friendly, PDF & Email