‘ਕਲੀ ਜਵੰਧੇ ਦੀ’ ਨਾਲ ਚਰਚਾ ’ਚ ਗੀਤਕਾਰ ਕੁੰਡਾ ਧਾਲੀਵਾਲ

ss1

‘ਕਲੀ ਜਵੰਧੇ ਦੀ’ ਨਾਲ ਚਰਚਾ ’ਚ ਗੀਤਕਾਰ ਕੁੰਡਾ ਧਾਲੀਵਾਲ

14-31

ਭਾਈਰੂਪਾ 13 ਜੁਲਾਈ (ਅਵਤਾਰ ਸਿੰਘ ਧਾਲੀਵਾਲ):ਸੰਗੀਤ ਜਗਤ ਵਿੱਚ ਮਨਮੋਹਨ ਵਾਰਿਸ, ਕਮਲ ਹੀਰ, ਅਨਮੋਲਗਗਨ ਮਾਨ ਆਦਿ ਨਾਮੀ ਗਾਇਕਾਂ ਦੀ ਅਵਾਜ਼ ਵਿੱਚ ਆਪਣੇ ਕਲਮਬੰਦ ਕੀਤੇ ਕਈ ਸੁਪਰਹਿੱਟ ਗੀਤ ਰਿਕਾਰਡ ਕਰਵਾ ਕਿ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਗੀਤਕਾਰ ਕੁੰਡਾ ਸਿੰਘ ਧਾਲੀਵਾਲ ਦਾ ਲਿਖਿਆ ਅਤੇ ਗਾਇਕ ਰਾਜਵੀਰ ਜਵੰਧਾ ਵੱਲੋਂ ਗਾਇਆ ਗੀਤ ‘ਕਲੀ ਜਵੰਧੇ ਦੀ’ ਇੰਨ੍ਹੀ ਦਿਨੀਂ ਚਰਚਾ ਵਿੱਚ ਹੈ ਆਪਣੇ ਲਿਖੇੇ ਇਸ ਗੀਤ ਦੇ ਹਿੱਟ ਹੋਣ ’ਤੇ ਕੁੰਡਾ ਧਾਲੀਵਾਲ ਕਾਫੀ ਖੁਸ਼ ਹੈ ਲੱਚਰਤਾ ਤੋਂ ਕੋਹਾਂ ਦੂਰ ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ।ਕੁੰਡਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਲਦ ਹੀ ਉਨ੍ਹਾਂ ਦੇ ਲਿਖੇ ਗੀਤ ਕੁਲਵਿੰਦਰ ਬਿੱਲਾ, ਐਮੀ ਵਿਰਕ, ਸਿੱਪੀ ਗਿੱਲ ਦੀ ਅਵਾਜ਼ ਵਿੱਚ ਰਿਕਾਰਡ ਹੋ ਰਹੇ ਹਨ ਜੋ ਜਲਦ ਹੀ ਸਰੋਤਿਆਂ ਦੇ ਸਨਮੁੱਖ ਹੋਣਗੇ ਉਨ੍ਹਾਂ ‘ਕਲੀ ਜਵੰਧੇ ਦੀ’ ਗੀਤ ਨੂੰ ਪਿਆਰ ਦੇਣ ਲਈ ਸਰੋਤਿਆਂ ਦਾ ਧੰਨਵਾਦ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *