ਮਮਤਾ ਦਿਵਸ ਮੋਕੇ ਸੰਸਥਾ ਜਣੇਪੇ ਸਬੰਧੀ ਜਾਣਕਾਰੀ ਦਿੱਤੀ

ss1

ਮਮਤਾ ਦਿਵਸ ਮੋਕੇ ਸੰਸਥਾ ਜਣੇਪੇ ਸਬੰਧੀ ਜਾਣਕਾਰੀ ਦਿੱਤੀ

14-30

ਕੀਰਤਪੁਰ ਸਾਹਿਬ 13 ਜੁਲਾਈ (ਸਰਬਜੀਤ ਸਿੰਘ ਸੈਣੀ/ਹਰਪ੍ਰੀਤ ਸਿੰਘ ਕਟੋਚ): ਮਮਤਾ ਦਿਵਸ ਮੋਕੇ ਚੰਗਰ ਇਲਾਕੇ ਦੇ ਪਿੰਡ ਸਮਲਾਹ ਵਿਖੇ ਸੰਸਥਾ ਜਣੇਪੇ ਸਬੰਧੀ ਜਾਣਕਾਰੀ ਕੈਂਪ ਲਗਾਇਆ ਗਿਆ ਇਹ ਕੈਂਪ ਡਾ.ਰਵਿੰਦਰ ਕੁਮਾਰ ਐਸ.ਐਮ.ਓ ਕੀਰਤਪੁਰ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਲਗਾਇਆ ਗਿਆ ਜਿਸ ਵਿੱਚ ਡਾ. ਅਨੂੰ ਸਰਮਾ ਐਫ.ਐਮ.ਓ ਕੀਰਤਪੁਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਢਲੇ ਸਿਹਤ ਕੇਂਦਰ ਕੀਰਤਪੁਰ ਸਾਹਿਬ ਵਿਖੇ 24 ਘੰਟੇ ਫਰੀ ਜਣੇਪੇ ਹੁੰਦੇ ਹਨ ਉਹਨਾਂ ਕਿਹਾ ਕਿ ਘਰੇਲੂ ਜਣੇਪੇ ਕਰਵਾਉਣ ਨਾਲ ਬੱਚਾ ਅਤੇ ਜੱਚਾ ਦੋਵਾਂ ਦੀ ਜਾਨ ਨੂੰ ਖਤਰਾ ਹੁੰਦਾ ਹੈ ।ਇਸ ਲਈ ਸੰਸਥਾ ਵਿੱਚ ਹੀ ਜਣੇਪਾ ਕਰਵਾਉਣਾ ਚਾਹੀਦਾ ਹੈ ਕਿਊਕਿ ਸੰਸਥਾ ਵਿੱਚ ਹਰ ਤਰ੍ਹਾਂ ਦੀ ਸਹੂਲਤਾਂ ਉਪਲਬਧ ਹੁੰਦੀਆਂ ਹਨ ।ਇਸ ਮੋਕੇ ਐਲ.ਐਚ.ਵੀ ਤਰਸੇਮ ਕੋਰ ਨੇ ਦਸਤ ਰੋਕੂ ਮਹਿਮ ਬਾਰੇ ਜਾਣਕਾਰੀ ਦਿੱਤੀ ਅਤੇ ਸੁਖਦੀਪ ਸਿੰਘ ਐਸ.ਆਈ ਨੇ ਡੈਂਗੂ ਬੁਖਾਰ ਬਾਰੇ ਜਾਣਕਾਰੀ ਦਿੱਤੀ ਇਸ ਮੋਕੇ ਸੰਜੀਵ ਕੁਮਾਰ,ਰਵਿੰਦਰ ਕੋਰ, ਆਰਤੀ ਦੇਵੀ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *