ਰੇਲਵੇ ਸਟੇਸ਼ਨ ਲੁਧਿਆਣਾ ਤੋ ਲਾਵਾਰਸ ਹਾਲਤ ਵਿੱਚ ਮਿਲੀ ਬੱਚੀ ਵਾਰਸਾਂ ਹਵਾਲੇ ਕੀਤੀ

ss1

ਰੇਲਵੇ ਸਟੇਸ਼ਨ ਲੁਧਿਆਣਾ ਤੋ ਲਾਵਾਰਸ ਹਾਲਤ ਵਿੱਚ ਮਿਲੀ ਬੱਚੀ ਵਾਰਸਾਂ ਹਵਾਲੇ ਕੀਤੀ

5-10 (2)
ਮੁੱਲਾਂਪੁਰ ਦਾਖਾ, 5 ਮਈ (ਮਲਕੀਤ ਸਿੰਘ) ਬੀਤੇ ਦਿਨੀ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਲਾਵਾਰਸ ਹਾਲਤ ਵਿੱਚ ਮਿਲੀ ਇੱਕ ਸਾਲ ਦੀ ਬੱਚੀ, ਜਿਸ ਨੂੰ ਜਿਲਾ ਬਾਲ ਭਲਾਈ ਕਮੇਟੀ ਵੱਲੋਂ ਮਿਲੇ ਹੁਕਮਾਂ ਉਪਰੰਤ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਹਵਾਲੇ ਕਰ ਦਿੱਤਾ ਗਿਆ ਸੀ। ਹੁਣ ਉਸਦੇ ਦੇ ਵਾਰਸਾਂ ਦਾ ਪਤਾ ਚੱਲ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਪ੍ਰਧਾਨ ਬੀਬੀ ਜਸਬੀਰ ਕੌਰ ਨੇ ਦੱਸਿਆ ਕਿ ਰੇਲਵੇ ਪੁਲਿਸ ਨੂੰ 29 ਮਾਰਚ ਨੂੰ ਪਲੇਟ ਫਾਰਮ ਦੀ ਗਸਤ ਦੌਰਾਨ ਇਹ ਬੱਚੀ ਰੌਂਦੀ ਹੋਈ ਮਿਲੀ ਸੀ ਜਿਸਦੇ ਬਾਲ ਘਰ ਆਉਣ ਉਪਰੰਤ ਬਣਦੀ ਕਨੂੰਨੀ ਕਾਰਵਾਈ ਨੁੰ ਅਮਲ ਵਿੱਚ ਲਿਆਦੇ ਹੋਏ ਇਸ ਦੇ ਗੁੰਮ ਹੋਣ ਦੀ ਖਬਰ ਵੱਖ-ਵੱਖ ਅਖਬਾਰਾਂ ਵਿੱਚ ਦਿੱਤੀ ਗਈ ਸੀ। ਇਹ ਖਬਰ ਪੜਕੇ ਗੁਰਮੀਤ ਸਿੰਘ ਅਤੇ ਰਾਜਵੀਰ ਕੌਰ ਵਾਸੀ ਪਿੰਡ ਕੋਠੇ ਰਾਹਲਾ ਤਹਿ ਜਗਰਾਉਂ ਜਿਲਾ ਲੂਧਿਆਣਾ ਨੇ ਸੰਸਥਾ ਨਾਲ ਸੰਪਰਕ ਕੀਤਾ ਤੇ ਇਹ ਬੱਚੀ ਆਪਣੀ ਹੋਣ ਦਾ ਦਾਅਵਾ ਕੀਤਾ।

ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਨੂੰ ਮਿਲਣ ਲਈ ਲੂਧਿਆਣੇ ਗਏ ਸਨ ਜਿੱਥੇ ਸਾਡੀ ਬੱਚੀ ਰੇਲਵੇ ਸਟੇਸ਼ਨ ਤੇ ਸਾਡੇ ਤੋ ਵਿਛੜ ਗਈ। ਬਣਦੀ ਕਾਰਵਾਈ ਤੇ ਪੂਰੀ ਪੁੱਛ ਪੜਤਾਲ ਕਰਨ ਉਪਰੰਤ ਤੇ ਬੱਚੀ ਦਾ ਡੀ ਐਨ ਏ ਕਰਵਾਕੇ ਬੱਚੀ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਪ੍ਰਧਾਨ ਬੀਬੀ ਜਸਬੀਰ ਕੌਰ, ਸੰਤ ਕਬੀਰ ਅਕੈਡਮੀ ਦੇ ਪ੍ਰਿੰ.ਰਮਨਜੋਤ ਕੌਰ ਗਰੇਵਾਲ, ਅਰਬਿੰਦ ਕੁਮਾਰ, ਬਲਜਿੰਦਰ ਸਿੰਘ, ਮਨਿੰਦਰ ਸਿੰਘ ਤੂਰ ਆਦਿ ਹਾਜਰ ਸ਼ਨ।

print
Share Button
Print Friendly, PDF & Email

Leave a Reply

Your email address will not be published. Required fields are marked *