ਬਲਾਕ ਪੱਧਰ ਦਾ ਡੀਵਾਰਮਿੰਗ ਦਿਵਸ ਕੰਨਿਆ ਸਕੂਲ ਬੋਹਾ ਵਿਖੇ ਮਨਾਇਆ ਗਿਆ

ss1

ਬਲਾਕ ਪੱਧਰ ਦਾ ਡੀਵਾਰਮਿੰਗ ਦਿਵਸ ਕੰਨਿਆ ਸਕੂਲ ਬੋਹਾ ਵਿਖੇ ਮਨਾਇਆ ਗਿਆ

29-8
ਬੋਹਾ, 29 ਅਪ੍ਰੈਲ (ਦੀਪ/ਦਰਸ਼ਨ) : ਜਿਥੇ ਅੱਜ ਵੱਖ ਵੱਖ ਵਿਦਿਅਕ ਅਦਾਰਿਆ , ਆਂਗਨਵਾੜੀਆ ਵਿੱਚ ਡੀਵਾਰਮਿੰਗ ਦਿਵਸ ਮਨਾਇਆ ਗਿਆ ਅਤੇ ਬੱਚਿਆ ਨੂੰ ਪੇਟ ਦੇ ਕੀੜਿਆ ਦੀਆਂ ਗੋਲੀਆ ਖਿਲਾਈਆਂ ਗਈਆ ਉਥੇ ਬਲਾਕ ਪੱਧਰ ਦਾ ਸਮਾਗਮ ਸਿਹਤ ਵਿਭਾਗ ਵੱਲੋਂ ਸਰਕਾਰੀ ਕੰਨਿਆ ਹਾਈ ਸਕੂਲ ਬੋਹਾ ਵਿਖੇ ਮਨਾਇਆ ਗਿਆ। ਡਾਕਟਰ ਵਿਨੋਦ ਬੇਰੀ ਸੀ ਐਮ ਓ ਮਾਨਸਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਾਕਟਰ ਪੁਸਪਿੰਦਰ ਸਿੰਗਲਾ ਐਸ.ਐਮ.ਓ ਬੁਢਲਾਡਾ ਦੀ ਅਗਵਾਈ ਅਤੇ ਡਾਕਟਰ ਸਾਮ ਲਾਲ ਮੰਗਲਾ ਨੋਡਲ ਅਫਸ਼ਰ ਦੀ ਦੇਖ ਰੇਖ ਹੇਠ ਹੋਏ ਇਸ ਸਮਾਗਮ ਮੌਕੇ ਸਕੂਲ ਦੀਆ ਚਾਰ ਸੋ ਤੋ ਵੱਧ ਲੜਕੀਆ ਨੂੰ ਪੇਟ ਦੇ ਕੀੜਿਆ ਦੀਆ ਗੋਲੀਆ ਐਲਮੇਡਾਜੋਲ ਵੰਡੀਆ ਗਈਆ। ਇਸ ਮੌਕੇ ਡਾਕਟਰ ਸੁਮੀਤ ਮਹਾਜਨ ਮੈਡੀਕਲ ਅਫਸ਼ਰ ਬੋਹਾ ਬੱਚਿਆ ਦੇ ਮਾਹਿਰ ਡਾਕਟਰ ਸਾਮ ਲਾਲ ਮੰਗਲਾ ਐਸ.ਐਮ.ਓ , ਡਾਕਟਰ ਰਾਮ ਕੁਮਾਰ ਏ ਐਮ ਓ , ਡਾਕਟਰ ਰੀਤਾ ਏ ਐਮ ਓ , ਅਮਨਦੀਪ ਕੌਰ ਸਟਾਂਫ ਨਰਸ ਅਤੇ ਹਰਪ੍ਰੀਤ ਸਿੰਘ ਫਾਰਮਾਸਿਸਟ ਵੀ ਸਾਮਿਲ ਹੋਏ। ਸਕੂਲ ਮੁੱਖੀ ਸ੍ਰੀ ਰਮੇਸ਼ ਤਾਂਗੜੀ ਆਏ ਮਹਿਮਾਨਾ ਨੂੰ ਜੀ ਆਇਆ ਆਖਿਆ ਅਤੇ ਬੱਚਿਆ ਵਿੱਚ ਆਮ ਤੌਰ ਤੇ ਖੂਨ ਦੀ ਘਾਟ,ਨਜ਼ਰ ਕੰਮਜੋਰ ਅਤੇ ਪੇਟ ਦੀਆ ਬਿਮਾਰੀਆ ਆਦਿ ਬਾਰੇ ਦੱਸਿਆ ।

ਸੰਬੋਧਨ ਕਰਦਿਆ ਡਾਕਟਰ ਸਾਮ ਲਾਲ ਮੰਗਲਾ ਨੇ ਕਿਹਾ ਅੱਜ ਨੈਸ਼ਨਲ ਡੀ ਬਾਰਮਿੰਗ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਉਹ ਬੱਚਿਆ ਨੂੰ ਪੇਟ ਦੇ ਕੀੜਿਆ, ਮਲੱਪਾ ਦੇ ਬਚਾਉ ਲਈ ਅਲਮੈਡਾਜੋਲ ਗੋਲੀਆ ਮੁਫਤ ਵੰਡ ਰਹੇ ਹਨ। ਉਹਨਾ ਕਿਹਾ ਕਿ ਮਾਪਿਆ ਅਤੇ ਬੱਚਿਆ ਨੂੰ ਆਪਣੀਆ ਬਿਮਾਰੀਆ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਉਹਨਾ ਪੇਟ ਦੇ ਕੀੜਿਆ ਦੇ ਪੈਦਾ ਹੋਣ ਦੇ ਕਾਰਨਾ ਬਾਰੇ ਅਤੇ ਇਹਨਾ ਨੂੰ ਨਸਟ ਕਰਨ ਬਾਰੇ ਵਿਸਥਾਰ ਨਾਲ ਸਮਝਾਇਆ। ਉਹਨਾ ਕਿਹਾ ਕਿ ਇਹ ਗੋਲੀ ਵਿਭਾਗ ਨੂੰ ਅਠਾਰਾ ਰੁਪਏ ਦੀ ਗੋਲੀ ਦੀ ਪੈਦੀ ਹੈ ਜਿਸ ਦੀ ਕਾਫੀ ਮਹੱਤਤਾ ਹੈ। ਉਹਨਾ ਬੱਚਿਆ ਨੂੰ ਇਹ ਗੋਲੀ ਛੇ ਮਹੀਨੇ ਬਾਅਦ ਦੇਣ ਅਤੇ ਨਾਲੋ ਨਾਲ ਫੋਲਿਕ ਐਸਿਡ ਦੀਆ ਗੋਲੀਆ ਸਕੂਲ ਵਿੱਚ ਖਾਣੋ ਤੋ ਬਾਅਦ ਦੇਣ ਬਾਰੇ ਦੱਸਿਆ। ਉਹਨਾ ਪੇਟ ਵਿੱਚ ਬਣਨ ਵਾਲੇ ਕੀੜਿਆ ਦੇ ਸਰਕਲ ਨੂੰ ਸਮਝਾਉਦਿਆ ਬੱਚਿਆ ਨੂੰ ਸਫਾਈ ਰੱਖਣ ਨੂੰ ਕਿਹਾ।

print
Share Button
Print Friendly, PDF & Email