ਸਾਇਕਲ ਚਲਾਉਣ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਤੋ ਛੁਟਕਾਰਾ ਮਿਲਦਾ ਹੈ- ਅਜੀਤ ਅਗਰਵਾਲ

ss1

ਸਾਇਕਲ ਚਲਾਉਣ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਤੋ ਛੁਟਕਾਰਾ ਮਿਲਦਾ ਹੈ- ਅਜੀਤ ਅਗਰਵਾਲ

14-14
ਰਾਮਪੁਰਾ ਫੂਲ, 13 ਜੁਲਾਈ (ਕੁਲਜੀਤ ਸਿੰਘ ਢੀਗਰਾਂ): ਸਾਇਕਲਿੰਗ ਗਰੁੱਪ ਰਾਮਪੁਰਾ ਫੂਲ ਵੱਲੋ ਸਿਹਤ ਸਬੰਧੀ ਲੋਕਾ ਨੂੰ ਜਾਗਰੂਕ ਕਰਨ ਲਈ ਸਾਇਕਲ ਰਾਹੀ ਸਥਾਨਕ ਰਾਮਬਾਗ ਤੋ ਪਿੰਡ ਮਹਿਰਾਜ਼ ਹੁੰਦੇ ਹੋਏ ਫੂਲ ਦੁੱਗਲ ਫਾਰਮ ਤੱਕ ਸਾਇਕਲ ਯਾਤਰਾ ਕੀਤੀ ਗਈ । ਇਸ ਮੋਕੇ ਗਰੁੱਪ ਦੇ ਮੈਬਰ ਵੱਲੋ ਸਾਇਕਲਾ ਤੇ ਸਾਇਕਲ ਚਲਾਓ ਸਿਹਤ ਬਣਾਓ ਦੇ ਸਲੋਗਣ ਲਿੱਖਕੇ ਅਤੇ ਸਿਹਤ ਸਬੰਧੀ ਜਾਗਰੂਕ ਨਾਅਰੇ ਲਗਾਏ ਗਏ । ਇਸ ਮੋਕੇ ਸਾਇਕਲਿੰਗ ਗਰੁੱਪ ਦੇ ਪ੍ਰਧਾਨ ਅਜੀਤ ਅਗਰਵਾਲ ਨੇ ਕਿਹਾ ਕਿ ਸਾਇਕਲਿੰਗ ਗਰੁੱਪ ਦੀ ਬਦੋਲਤ ਅੱਜ ਲੋਕ ਸਾਇਕਲ ਚਲਾਉਣ ਲਈ ਪ੍ਰੇਰਿਤ ਹੋ ਰਹੇ ਹਨ ਤੇ ਸਾਇਕਲਿੰਗ ਗਰੁੱਪ ਵਿੱਚ ਸਾਮਲ ਹੋ ਰਹੇ ਹਨ । ਉਹਨਾਂ ਕਿਹਾ ਕਿ ਸਾਇਕਲ ਚਲਾਉਣ ਨਾਲ ਕਈ ਤਰਾਂ ਦੇ ਰੋਗਾ ਤੋ ਛੁਟਕਾਰਾ ਮਿਲਦਾ ਹੈ ਤੇ ਵਾਤਾਵਰਣ ਦੀ ਸੁਧਤਾ ਵੀ ਬਣੀ ਰਹਿੰਦੀ ਹੈ । ਇਸ ਮੋਕੇ ਮਨੋਹਰ ਅੰਕੁਰ, ਮਾਸਟਰ ਅਸੋਕ, ਬੱਬੂ ਅਜੇ, ਵਿਸਾਲ ਦੁੱਗਲ, ਰਮਨ ਦੀਪੂ, ਡਾ: ਨਰਿੰਦਰ ਬਾਂਸਲ ਆਦਿ ਸਾਮਲ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *