ਆਮ ਆਦਮੀ ਪਾਰਟੀ ਪੰਜਾਬ ਚ, ਫਿਰਕੂ ਦੰਗੇ ਕਰਵਾਉਣ ਦੀ ਕੋਸਿ਼ਸ ਨਾ ਕਰੇ: ਨਰੇਸ਼ ਤਾਂਗੜੀ

ss1

ਆਮ ਆਦਮੀ ਪਾਰਟੀ ਪੰਜਾਬ ਚ, ਫਿਰਕੂ ਦੰਗੇ ਕਰਵਾਉਣ ਦੀ ਕੋਸਿ਼ਸ ਨਾ ਕਰੇ: ਨਰੇਸ਼ ਤਾਂਗੜੀ

14-12
ਰਾਮਪੁਰਾ ਫੂਲ, 13 ਜੁਲਾਈ (ਕੁਲਜੀਤ ਸਿੰਘ ਢੀਗਰਾਂ):ਫਿਰਕੂ ਦੰਗੇ ਭੜਕਾ ਕੇ ਪੰਜਾਬ ਦਾ ਮਾਹੋਲ ਖਰਾਬ ਕਰਨਾ ਚਾਹੁੰਦੀ ਹੈ । ਉਹਨਾਂ ਕਿਹਾ ਕਿ ਆਪ ਪਾਰਟੀ ਦੇ ਆਗੂਆਂ ਵੱਲੋ ਆਏ ਦਿਨ ਲੋਕਾ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸਿ਼ਸ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਪੰਜਾਬ ਵਿੱਚ ਤੀਸਰੀ ਵਾਰ ਅਕਾਲੀ ਭਾਜਪਾ ਭਾਇਵਾਲ ਦੀ ਸਰਕਾਰ ਬਣਨੀ ਤੈਅ ਹੈ । ਸੂਬੇ ਦੀ ਜਨਤਾ ਵਿਕਾਸ ਨੂੰ ਵੇਖਦਿਆਂ ਅਕਾਲੀ ਭਾਜਪਾ ਪਾਰਟੀ ਦੀ ਸਰਕਾਰ ਬਣਾਉਨ ਲਈ ਆਪਣਾ ਮਨ ਬਣਾ ਚੁੱਕੀ ਹੈ । ਉਹਨਾਂ ਕਿਹਾ ਕਿ ਅੱਜ ਹਰ ਪਿੰਡ ਹਰ ਸ਼ਹਿਰ ਵਿੱਚ ਭਾਰੀ ਗਿਣਤੀ ਚ, ਲੋਕ ਦੂਸਰੀਆਂ ਪਾਰਟੀਆਂ ਤੋ ਮੂੰਹ ਮੋੜਕੇ ਅਕਾਲੀ ਭਾਜਪਾ ਸਰਕਾਰ ਚ, ਸ਼ਾਮਲ ਹੋ ਰਹੇ ਹਨ ਜਿਹਨਾਂ ਚ, ਜਿਆਦਾਤਰ ਗਿਣਤੀ ਨੋਜਵਾਨਾ ਤੇ ਔਰਤਾ ਦੀ ਹੈ । ਉਹਨਾਂ ਆਮ ਆਦਮੀ ਪਾਰਟੀ ਤੇ ਵਰਦਿਆਂ ਕਿਹਾ ਕਿ ਪਹਿਲਾ ਆਪ ਦੇ ਆਗੂਆਂ ਨੇ ਪੰਜਾਬ ਦੇ ਨੋਜਵਾਨਾ ਨੂੰ ਨਸ਼ੇੜੀ ਕਹਿਕੇ ਬਦਨਾਮ ਕਰਨ ਦੀ ਕੋ਼ਸਿ਼ਸ ਕੀਤੀ ਤੇ ਜਦ ਉਹ ਆਪਣੀ ਚਾਲ ਚ, ਫੇਲ ਹੋ ਗਏ ਤਾਂ ਹੁਣ ਪੰਜਾਬ ਚ, ਫਿਰਕੂ ਦੰਗੇ ਕਰਵਾਉਣ ਲਈ ਆਏ ਦਿਨ ਕੋਸਿ਼ਸਾ ਕਰ ਰਹੇ ਹਨ ।ਇਸ ਮੋਕੇ ਉਹਨਾਂ ਨੋਜਵਾਨਾ ਨੂੰ ਅਪੀਲ ਕਿ ਉਹ ਕਿਸੇ ਦੇ ਬਹਿਕਾਵੇ ਚ, ਨਾ ਆਉਣ ਤੇ ਪੰਜਾਬ ਦੀ ਚੜਦੀਕਲਾਂ ਲਈ ਅਕਾਲੀ ਭਾਜਪਾ ਸਰਕਾਰ ਦਾ ਸਾਥ ਦੇਣ। ਇਸ ਮੋਕੇ ਹੋਰਨਾਂ ਤੋ ਇਲਾਵਾ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਨੀਰਜ਼ ਸਿੰਗਲਾ, ਸੁਸ਼ੀਲ ਕੁਮਾਰ ਆਸੂ, ਦੀਪਕ ਗਰਗ, ਅਭਿ ਜੋੜਾ, ਅਮਨ ਵਿਰਦੀ, ਭਾਰਤ ਭੂਸ਼ਨ ਬੰਟੀ, ਹੈਪੀ ਮੱਕੜ, ਜਗਜੀਤ ਸਿੰਘ ਆਦਿ ਸਾਮਲ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *