ਗੁਰਤੇਜ ਸਿੰਘ ਘੰਡਾਬਨਾ ਰਾਈਸ ਐਸ਼ੋਸ਼ੀਏਸ਼ਨ ਰਾਮਪੁਰਾ ਦੇ ਪ੍ਰਧਾਨ ਬਣੇ

ss1

ਗੁਰਤੇਜ ਸਿੰਘ ਘੰਡਾਬਨਾ ਰਾਈਸ ਐਸ਼ੋਸ਼ੀਏਸ਼ਨ ਰਾਮਪੁਰਾ ਦੇ ਪ੍ਰਧਾਨ ਬਣੇ

14-5

ਰਾਮਪੁਰਾ ਫੂਲ 13 ਜੁਲਾਈ (ਕੁਲਜੀਤ ਸਿੰਘ ਢੀਂਗਰਾ): ਰਾਈਸ ਐਸ਼ੋਸ਼ੀਏਸ਼ਨ ਰਾਮਪੁਰਾ ਫੂਲ ਦੀ ਚੋਣ ਸਰਬਸੰਮਤੀ ਨਾਲ ਹੋਈ ।ਜਿਸ ਵਿੱਚ ਗੁਰਤੇਜ ਸਿੰਘ ਘੰਡਾਬਨਾ ਨੂੰ ਐਸ਼ੋਸ਼ੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ।ਰਾਜੇਸ਼ ਬਾਂਸਲ ਜਨਰਲ ਸਕੱਤਰ,ਮਨਵੀਰ ਸਿੰਘ ਢਿੱਲੋ,ਸੀਨੀਅਰ ਮੀਤ ਪ੍ਰਧਾਨ,ਯੋਗੇਸ਼ ਸਿੰਗਲਾ,ਚੰਦਰਕਾਂਤ ਕਾਲਾ,ਰੋਹਿਤ ਸਿੰਗਲਾ (ਤਿਨੋ ਮੀਤ ਪ੍ਰਧਾਨ),ਵਿਕਾਸ ਗਰਗ,ਅਸੀਸ਼ ਗੋਇਲ ਦੋਵੇਂ ਸੈਕਟਰੀ,ਦਰਸ਼ਨ ਸਿੰਗਲਾ ਖਜਾਨਚੀ ਅਤੇ ਮਹੇਸ਼ ਕੁਮਾਰ ਪਿੰਕੂ ਨੂੰ ਪੀ.ਆਰ.ਓ ਚੁਣਿਆ ਗਿਆ।

ਐਸ਼ੋਸ਼ੀਏਸ਼ਨ ਦੀ ਸਲਾਹਕਾਰ ਕਮੇਟੀ ਵਿੱਚ ਇੰਦਰਜੀਤ ਸਿੰਘ ਢਿੱਲੋ,ਭੂਸ਼ਣ ਗੁਪਤਾ,ਸੁਰਿੰਦਰ ਬਾਂਸਲ,ਬਿੰਦਰ ਪਾਲ,ਪੁਸ਼ਪਿੰਦਰ ਲੀਲਾ ਦੀ ਚੋਣ ਕੀਤੀ ਗਈ।ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਗੁਰਤੇਜ ਸਿੰਘ ਨੇ ਕਿਹਾ ਕਿ ਰਾਈਸ ਮਿੱਲਰਾ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ।ਉਹ ਐਸ਼ੋਸ਼ੀਏਸ਼ਨ ਲਈ ਤਨਦੇਹੀ ਨਾਲ ਆਪਣੀ ਜੁੰਮੇਵਾਰੀ ਨੂੰ ਨਿਭਾਉਣਗੇ।ਉਹਨਾਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ: ਸਿਕੰਦਰ ਸਿੰਘ ਮਲੂਕਾ ਦਾ ਆਉਣ ਤੇ ਧੰਨਾਦ ਕਰਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਹਮੇਸ਼ਾ ਹੀ ਵਿਕਾਸ ਦੇ ਮੁੱਦੇ ਤੇ ਚੋਣਾਂ ਲੜਦਾ ਆਇਆ ਹੈ ਤੇ ਵਾਰ-ਵਾਰ ਜਿੱਤ ਪ੍ਰਾਪਤ ਕਰਦਾ ਆ ਰਿਹਾ ਹੈ।2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਅਕਾਲੀ ਭਾਜਪਾ ਗੱਠਜੋੜ ਦੀ ਹੀ ਸਰਕਾਰ ਬਣੇਗੀ ਅਤੇ ਕੁੱਲ ਲੋਕਾੲ ਿਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਰਹੇਗੀ ।ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਵੀਨ ਕਾਂਸਲ ਰੋਕੀ ,ਨਗਰ ਕੋਸ਼ਲ ਦੇ ਪ੍ਰਧਾਨ ਸੁਨੀਲ ਬਿੱਟਾ,ਵਪਾਰ ਮੰਡਲ ਦੇ ਸਾਬਕਾ ਪ੍ਰਧਾਨ ਖਰੈਤੀ ਲਾਲ ਗਰਗਅਤੇ ਪ੍ਰਸ਼ੋਤਮ ਗਰਗ ਹਾਜ਼ਰ ਸਨ ।

print
Share Button
Print Friendly, PDF & Email