ਕਿਸੇ ਦੀ ਐਕਟਿਵਾ ਨੂੰ ਬਚਾਉਂਦਾ ਖੁਦ ਹੋਇਆ ਜਖਮੀ

ss1

ਕਿਸੇ ਦੀ ਐਕਟਿਵਾ ਨੂੰ ਬਚਾਉਂਦਾ ਖੁਦ ਹੋਇਆ ਜਖਮੀ

14-4

ਰਾਮਪੁਰਾ ਫੂਲ 13 ਜੁਲਾਈ (ਕੁਲਜੀਤ ਸਿੰਘ ਢੀਂਗਰਾ): ਸਥਾਨਕ ਸ਼ਹਿਰ ਦੇ ਟੀ-ਪੁਆਇੰਟ ਤੇ ਅੱਜ ਸਵੇਰੇ ਸਵੇਰੇ ਦੋ ਢੱਠਿਆਂ ਦੇ ਆਪਸ ਚ ਭਿੜਨ ਕਾਰਨ ਦੋ ਵਿਅਕਤੀ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 7 ਵਜੇ ਦੇ ਕਰੀਬ ਢੱਠੇ ਆਪਸ ਦੇ ਵਿੱਚ ਭਿੜਦੇ ਭਿੜਦੇ ਕੋਲ ਖੜੀ ਐਕਟਿਵਾ ਸਕੂਟਰੀ ਤੇ ਚੜ੍ਹਣ ਲੱਗੇ ਤਾਂ ਕੋਲ ਖੜੇ ਦਲਜੀਤ ਸਿੰਘ ਸਕੂਟਰੀ ਨੂੰ ਪਾਸੇ ਕਰਨ ਲੱਗਾ ਤਾਂ ਢੱਠਿਆਂ ਨੇ ਉਸਨੂੰ ਆਪਣੀ ਲਪੇਟ ਚ ਲੈ ਲਿਆਂ ਸਿੱਟੇ ਵੱਜੋ ਦਲਜੀਤ ਸਿੰਘ ਵਾਸੀ ਰਾਮਪੁਰਾ ਪਿੰਡ ਦੀ ਸੱਜੀ ਲੱਤ ਬੂਰੀ ਤਰ੍ਹਾਂ ਨੁਕਸਾਨੀ ਗਈ । ਜਖਮੀ ਦਲਜੀਤ ਨੇ ਦੱਸਿਆ ਕਿ ਉਹ ਸਾਬਕਾ ਫੋਜੀ ਹੈ ਤੇ ਅੱਜ ਲਹਿਰਾ ਮਹੁੱਬਤ ਥਰਮਲ ਪਲਾਂਟ ਵਿਖੇ ਡਿਊਟੀ ਕਰਨ ਲਈ ਬੱਸ ਦਾ ਇੰਤਜਾਰ ਕਰ ਰਿਹਾ ਸੀ ਤੇ ਜਦੋਂ ਢੱਠੇ ਭਿੜੇ ਤਾਂ ਕਿਸੇ ਅਣਜਾਣ ਵਿਅਕਤੀ ਦੀ ਐਕਟਿਵਾ ਪਾਸੇ ਕਰਨ ਲੱਗਾ ਤਾਂ ਹਾਦਸੇ ਦਾ ਸ਼ਿਕਾਰ ਹੋ ਗਿਆ। ਢੱਠਿਆਂ ਦੀ ਇਸ ਫੇਟ ਵਿੱਚ ਦੀਪ ਬੱਸ ਸਰਵਿਸ ਦੇ ਅੱਡਾ ਇੰਚਾਰਜ ਸੁਖਦੇਵ ਸਿੰਘ ਵਾਸੀ ਨਥਾਣਾ ਦੇ ਵੀ ਸੱਟਾ ਲੱਗੀਆ ਹਨ। ਉਰਬਿਟ ਬੱਸ ਦੇ ਅੱਡਾ ਇੰਚਾਰਜ ਬਲਜਿੰਦਰ ਸਿੰਘ ਬਿੱਲਾ ,ਲਿਬੜਾ ਬੱਸ ਦੇ ਗੁਰਜੀਤ ਮਹਿਰਾਜ,ਪੀ.ਆਰ.ਟੀ.ਸੀ ਦੇ ਕੁਲਵੰਤ ਸਿੰਘ ਮੰਗੀ ਅਤੇ ਬਲਜਿੰਦਰ ਸਿੰਘ ਲੱਡੂ ਨੇ ਪ੍ਰਸ਼ਾਸ਼ਨ ਤੋ ਮੰਗ ਕੀਤੀ ਹੈ ਕਿ ਅਵਾਰਾ ਪਸ਼ੂਆਂ ਦੀ ਸਾਭ ਸਭਾਲ਼ ਲਈ ਵਿਸ਼ੇਸ਼ ੳਪਰਾਲੇ ਕੀਤੇ ਜਾਣ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾਂ ਵਾਪਰੇ।

print
Share Button
Print Friendly, PDF & Email

Leave a Reply

Your email address will not be published. Required fields are marked *