ਮਾਲਵਾ ਵੈਲਫੇਅਰ ਸੁਸਾਇਟੀ ਰਾਮਪੁਰਾ ਨੇ ਸੱਪ ਫੜਿਆ

ss1

ਮਾਲਵਾ ਵੈਲਫੇਅਰ ਸੁਸਾਇਟੀ ਰਾਮਪੁਰਾ ਨੇ ਸੱਪ ਫੜਿਆ

14-3 (1)

ਰਾਮਪੁਰਾ ਫੂਲ 13 ਜੁਲਾਈ (ਕੁਲਜੀਤ ਸਿੰਘ ਢੀਂਗਰਾ): ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਮਾਲਵਾ ਵੈਲਫੇਅਰ ਸੁਸਾਇਟੀ ਰਾਮਪੁਰਾ ਫੂਲ ਵੱਲੋਂ ਸੱਪ ਫੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਮੀਤ ਪ੍ਰਧਾਨ ਪ੍ਰਦੀਪ ਸ਼ਰਮਾ ਬਿੱਲਾ ਨੇ ਦੱਸਿਆ ਕਿ ਸਥਾਨਕ ਸ਼ਹਿਰ ਦੇ ਭਾਰਤੀਆ ਮਾਡਲ ਸਕੂਲ ਦੇ ਨਜਦੀਕ ਟੈਲੀਫੋਨ ਐਕਸਚੇਜ ਵਾਲੀ ਗਲੀ ਵਿੱਚ ਸੱਪ ਹੋਣ ਬਾਰੇ ਸੂਚਨਾ ਮਿਲੀ,ਤੁਰੰਤ ਕਾਰਵਾਈ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਬਲਵੀਰ ਸਿੰਘ ਬੀਰਾ,ਜਗਤਾਰ ਸਿੰਘ ਤਾਰੀ,ਸਾਹਿਲ ਸਿੰਗਲਾ ਤੇ ਪਵਨ ਕੁਮਾਰ ਮੌਕੇ ਤੇ ਪਹੁੰਚੇ ਅਤੇ ਕੁਝ ਕੁ ਸਮੇਂ ਚ ਹੀ ਜਗਤਾਰ ਸਿੰਘ ਤਾਰੀ ਨੇ ਸੱਪ ਨੂੰ ਕਾਬੂ ਕਰ ਲਿਆ। ਸੱਪ ਫੜਨ ਤੋ ਬਾਅਦ ਮਹੁੱਲਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਤੇ ਮਾਲਵਾ ਵੈਲਫੇਅਰ ਸੁਸਾਇਟੀ ਦੇ ਵਰਕਰਾਂ ਦਾ ਧੰਨਵਾਦ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *