ਕਰੰਟ ਲੱਗਣ ਨਾਲ ਮਜਦੂਰ ਔਰਤ ਦੀ ਮੌਤ

ss1

ਕਰੰਟ ਲੱਗਣ ਨਾਲ ਮਜਦੂਰ ਔਰਤ ਦੀ ਮੌਤ

 

ਦਿੜ੍ਹਬਾ ਮੰਡੀ,ਕੌਹਰੀਆਂ ,12 ਜੁਲਾਈ ( ਰਣਯੋਧ ਸੰਧੂ,ਰਣ ਚੱਠਾ)- ਨੇੜਲੇ ਪਿੰਡ ਖਡਿਆਲ ਵਿਖੇ ਅੱਜ ਇੱਕ ਗਰੀਬ ਮਜਦੂਰ ਵਿਧਵਾ ਔਰਤ ਗੁਰਮੇਲ ਕੌਰ ਪਤਨੀ ਸਵ. ਅਜੈਬ ਸਿੰਘ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ । ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਨੂੰ ਕੰਮ ਕਰਦੇ ਸਮੇਂ ਕਰੰਟ ਨੇ ਆਪਣੀ ਲਪੇਟ ਵਿੱਚ ਲੈ ਲਿਆ ।ਬਿਜਲੀ ਦਾ ਝਟਕਾ ਐਨਾ ਤੇਜ ਸੀ ਕਿ ਬਚਾਅ ਕਾਰਜ ਕਰਨ ਤੇ ਵੀ ਕਿਸੇ ਦੀ ਕੋਈ ਪੇਸ਼ ਨਾ ਗਈ ਤੇ ਪੀੜਤ ਦੀ ਮੌਤ ਹੋ ਗਈ। ਮ੍ਰਿਤਕ ਦੇ ਪਤੀ ਦੀ ਕੁੱਝ ਸਮਾ ਪਹਿਲਾਂ ਸੰਖੇਪ ਬੀਮਾਰੀ ਤੋਂ ਬਾਆਦ ਮੌਤ ਹੋ ਗਈ ਸੀ ।ਉਹ ਮੇਹਨਤ ਮਜਦੂਰੀ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰ ਰਹੀ ਸੀ । ਮ੍ਰਿਤਕ ਆਪਣੇ ਪਿੱਛੇ ਤਿੰਨ ਪੁੱਤਰ ਇੱਕ ਬੇਟੀ ਨੂੰ ਛੱਡ ਗਈ ਹੈ ।ਇਸ ਘਟਨਾ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *