ਭਦੌੜ ਤੋਂ ਹੀ ਲੜਾਂਗਾ ਚੋਣ: ਮੁਹੰਮਦ ਸਦੀਕ

ss1

ਭਦੌੜ ਤੋਂ ਹੀ ਲੜਾਂਗਾ ਚੋਣ ਮੁਹੰਮਦ ਸਦੀਕ
ਵੋਟਰਾਂ ਦੀਆਂ ਦੁਆਵਾਂ ਸਦਕਾ ਹੀ ਮੇਰੀ ਸੁਪਰੀਮ ਕੋਰਟ ’ਚ ਜਿੱਤ ਹੋਈ

5-8 (2)
ਭਦੌੜ 05 ਮਈ (ਵਿਕਰਾਂਤ ਬਾਂਸਲ) ਹਲਕਾ ਭਦੌੜ ਦੇ ਵੋਟਰਾਂ ਦੀਆਂ ਦੁਆਵਾਂ ਸਦਕਾ ਹੀ ਮੇਰੀ ਸੁਪਰੀਮ ਕੋਰਟ ਚੋਂ ਜਿੱਤ ਹੋਈ ਹੈ, ਹਲਕੇ ਦੇ ਲੋਕਾਂ ਵੱਲੋਂ ਮਿਲ ਰਹੇ ਪਿਆਰ ਸਦਕਾ 2017 ਦੀਆਂ ਚੋਣਾਂ ਚ ਵੀ ਕਾਂਗਰਸੀ ਉਮੀਦਵਾਰ ਵੱਜੋਂ ਹਲਕਾ ਭਦੌੜ ਤੋਂ ਹੀ ਚੋਣ ਲੜਾਂਗਾ। ਇਹ ਪ੍ਰਗਟਾਵਾ ਹਲਕਾ ਭਦੌੜ ਦੇ ਮੌਜੂਦਾ ਕਾਂਗਰਸੀ ਵਿਧਾਇਕ ਜਨਾਬ ਮੁਹੰਮਦ ਸਦੀਕ ਨੇ ਭਦੌੜ ਪੁੱਜਕੇ ਕੀਤਾ ਜਿੱਥੇ ਬਲਾਕ ਕਾਂਗਰਸ ਪ੍ਰਧਾਨ ਅਮਰਜੀਤ ਸਿੰਘ ਤਲਵੰਡੀ ਅਤੇ ਜਿਲਾ ਮੀਤ ਪ੍ਰਧਾਨ ਜਗਦੀਪ ਸਿੰਘ ਜੱਗੀ ਨੇ ਭਾਰੀ ਵਰਕਰਾਂ ਦੀ ਹਾਜ਼ਰੀ ਚ ਉਹਨਾਂ ਦਾ ਮੂੰਹ ਮਿੱਠਾ ਕਰਵਾਕੇ ਜਿੱਤ ਦੀ ਖੁਸ਼ੀ ਸਾਂਝੀ ਕੀਤੀ।

ਟਕਸਾਲੀ ਕਾਂਗਰਸੀ ਆਗੂ ਅਤੇ ਜਿਲਾ ਕਾਂਗਰਸ ਦੇ ਮੀਤ ਪ੍ਰਧਾਨ ਵਿਜੈ ਕੁਮਾਰ ਭਦੌੜੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਦਿੱਤੀ ਵੱਡੀ ਜਿੱਤ ਨਾਲ ਜਨਾਬ ਸਦੀਕ ਦੀ 2017 ਦੀ ਚੋਣ ’ਚ ਜਿੱਤ ਦਾ ਮੁੱਢ ਅੱਜ ਤੋਂ ਹੀ ਬੱਝ ਗਿਆ ਹੈ। ਮੁਹੰਮਦ ਸਦੀਕ ਨੇ ਅੱਗੇ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਤੋਂ ਹਰ ਵਰਗ ਦੁਖੀ ਹੋ ਚੁੱਕਿਆ ਹੈ ਅਤੇ ਪੰਜਾਬ ਦੇ ਲੋਕ 2017 ਚ ਕਾਂਗਰਸ ਨੂੰ ਜਿਤਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣਗੇ ਜਿਸ ਉਪਰੰਤ ਮੈਂ ਹਲਕਾ ਭਦੌੜ ਦੀ ਕਾਇਆ ਕਲਪ ਕਰਾਂਗਾ। ਇਸ ਮੌਕੇ ਬਲਾਕ ਪ੍ਰਧਾਨ ਅਮਰਜੀਤ ਤਲਵੰਡੀ, ਜਾਟ ਮਹਾਂ ਸਭਾ ਦੇ ਜਿਲਾ ਪ੍ਰਧਾਨ ਜਗਦੀਪ ਸਿੰਘ ਜੱਗੀ, ਜਿਲਾ ਕਾਂਗਰਸ ਮੀਤ ਪ੍ਰਧਾਨ ਵਿਜੈ ਭਦੌੜੀਆ, ਸਾਬਕਾ ਕੌਂਸਲਰ ਹੇਮ ਰਾਜ ਸ਼ਰਮਾਂ, ਨਾਹਰ ਸਿੰਘ ਔਲਖ, ਇੰਦਰ ਸਿੰਘ ਭਿੰਦਾ, ਸਾਧੂ ਰਾਮ ਜਰਗਰ, ਸਤੀਸ਼ ਕਲਸੀ, ਬਲਵਿੰਦਰ ਸਿੱਧੂ, ਜੀਵਨ ਠੇਕੇਦਾਰ, ਜੱਸੀ ਖਹਿਰਾ, ਸੂਰਜ ਭਾਰਦਵਾਜ, ਦੀਪਕ ਬਜਾਜ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *