ਕਾਂਗਰਸ ਸਰਕਾਰ ਬਣਨ ਤੇ ਨਸ਼ਿਆਂ ਦਾ ਗੋਰਖ਼ਧੰਦਾ ਜੜੋਂ ਪੁੱਟ ਦਿੱਤਾ ਜਾਵੇਗਾ ਕੈਪਟਨ

ss1

ਕਾਂਗਰਸ ਸਰਕਾਰ ਬਣਨ ਤੇ ਨਸ਼ਿਆਂ ਦਾ ਗੋਰਖ਼ਧੰਦਾ ਜੜੋਂ ਪੁੱਟ ਦਿੱਤਾ ਜਾਵੇਗਾ ਕੈਪਟਨ
ਸਸਤੀ ਸਿੱਖਿਆ ਅਤੇ ਚੰਗੀਆਂ ਸਿਹਤ ਸਹੂਲਤਾਂ ਦੇਣਾ ਹੋਵੇਗਾ ਮੁੱਖ ਟੀਚਾ

13-19 (3)

ਭਦੌੜ 12 ਜੁਲਾਈ (ਵਿਕਰਾਂਤ ਬਾਂਸਲ) ‘‘ਹਲਕੇ ਵਿੱਚ ਕੈਪਟਨ’’ ਪ੍ਰੋਗਰਾਮ ਤਹਿਤ ਖੇਹਿਰਾ ਪੈਲੇਸ ਭਦੌੜ ਵਿਖੇ ਹਲਕਾ ਭਦੌੜ ਦਾ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖਮੰਤਰੀ ਪੰਜਾਬ ਉਚੇਚੇ ਤੌਰ ’ਤੇ ਪੁੱਜੇ ਅਤੇ ਉਹਨਾਂ ਨੇ ਸਿੱਧੇ ਤੌਰ ‘ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਉਹਨਾਂ ਦੇ ਜਵਾਬ ਦਿੱਤੇ ਅਤੇ ਸਰਕਾਰ ਆਉਣ ’ਤੇ ਸਮੱਸਿਆਵਾਂ ਨੂੰ ਟਾਸਕ ਫੋਰਸ ਬਣਾ ਕੇ 100 ਦਿਨ ਦੇ ਅੰਦਰ ਅੰਦਰ ਹੱਲ ਕਰਨ ਦਾ ਭਰੋਸਾ ਦਿੱਤਾ। ਹਰੇਕ ਸਮੱਸਿਆ ਦੀ ਰਜਿਸਟਰੇਸ਼ਨ ਕਰਦਿਆਂ ਹਰ ਪੀੜਤ ਨੂੰ ਬਕਾਇਦਾ ਰਜਿਸਟਰੇਸ਼ਨ ਨੰਬਰ ਵਾਲਾ ਕੂਪਨ ਦਿੱਤਾ ਗਿਆ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਮੇਰਾ ਮੁੱਖ ਟੀਚਾ ਸਸਤੀ ਅਤੇ ਗਰੀਬਾਂ ਲਈ ਮੁਫ਼ਤ ਵਿੱਦਿਆ ਅਤੇ ਸਸਤੀਆਂ ਸਿਹਤ ਸਹੂਲਤਾਂ ਦੇਣਾ ਹੋਵੇਗਾ ਅਤੇ ਇੱਕ ਮਹੀਨੇ ਦੇ ਅੰਦਰ-ਅੰਦਰ ਪੰਜਾਬ ਵਿੱਚ ਨਸ਼ੇ ਵੇਚਣ ਦਾ ਗੋਰਖ਼ਧੰਦਾ ਜੜੋਂ ਪੁੱਟ ਦਿੱਤਾ ਜਾਵੇਗਾ ਅਤੇ ਵੇਚਣ ਵਾਲਿਆਂ ਨੂੰ ਜੇਲ੍ਹਾਂ ਅੰਦਰ ਕਰਾਂਗੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਭਦੌੜ ਨੂੰ ਸਰਕਾਰੀ ਕਾਲਜ ਦੇਵਾਂਗੇ ਅਤੇ ਵਿਧਵਾ, ਬੁਢਾਪਾ ਪੈਨਸ਼ਨ 2000 ਰੁ: ਪ੍ਰਤੀ ਮਹੀਨਾ ਕਰ ਦਿੱਤੀ ਜਾਵੇਗੀ। ਇੱਕ ਗਰੀਬ ਔਰਤ ਨੇ ਗੁਹਾਰ ਲਗਾਈ ਕਿ ਮੇਰੀ ਲੜਕੀ ਦੇ ਵਿਆਹ ਨੂੰ 7 ਸਾਲ ਹੋ ਚੁੱਕੇ ਹਨ ਪ੍ਰੰਤੂ ਸਾਨੂੰ ਸ਼ਗਨ ਸਕੀਮ ਨਹੀਂ ਮਿਲੀ, ਇਸਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਅਕਾਲੀ ਆਪਣੇ ਚੇਹਤਿਆਂ ਨੂੰ ਹੀ ਸਕੀਮਾਂ ਦਾ ਲਾਭ ਪਹੁੰਚਾਉਂਦੇ ਹਨ, ਆਮ ਲੋਕਾਂ ਨੂੰ ਨਹੀਂ।

ਉਹਨਾਂ ਭਰੋਸਾ ਦਿਵਾਇਆ ਕਿ ਕਾਂਗਰਸ ਸਰਕਾਰ ਆਉਣ ’ਤੇ ਸ਼ਗਨ ਸਕੀਮ 51000/- ਰੁ: ਕਰ ਦਿੱਤੀ ਜਾਵੇਗੀ ਅਤੇ ਅਕਾਲੀਆਂ ਵੱਲੋਂ ਅਣਗੌਲੇ ਕੀਤੇ ਹੋਏ ਗਰੀਬਾਂ ਲੋਕਾਂ ਨੂੰ ਇਸ ਸਕੀਮ ਵਿੱਚ ਪਾ ਕੇ ਸਭ ਦੇ ਉਲਾਂਭੇ ਲਾਹ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਐਕਸੀਡੈਂਟਾ ਨਾਲ ਮਰਦੇ ਲੋਕਾਂ ਲਈ ਟਰੋਮਾ ਸੈਂਟਰ ਖੋਲ੍ਹੇ ਜਾਣਗੇ ਅਤੇ ਹਰ ਜਿਲ੍ਹੇ ਵਿੱਚ ਕੈਂਸਰ ਹਸਪਤਾਲ ਖੁੱਲੇਗਾ ਤਾਂ ਕਿ ਹਰ ਕੋਈ ਸਸਤਾ ਇਲਾਜ ਕਰਵਾ ਸਕੇ। ਲੋਕਾਂ ਨੇ ਮਨਰੇਗਾ ਦੇ ਪੈਸੇ ਦਾ ਹੋ ਰਿਹਾ ਗੋਲਮਾਲ ਵੱਲ ਵੀ ਕੈਪਟਨ ਦਾ ਧਿਆਨ ਦਿਵਾਇਆ ਤਾਂ ਉਹਨਾਂ ਕਿਹਾ ਕਿ ਸਰਕਾਰ ਆਉਣ ਤੇ ਸਭ ਦਾ ਹਿਸਾਬ-ਕਿਤਾਬ ਲਵਾਂਗੇ। ਉਹਨਾਂ ਕਿਹਾ ਕਿ ਸਰਕਾਰ ਆਉਣ ’ਤੇ ਭਦੌੜ ਨੂੰ ਸਬ-ਡਵੀਜ਼ਨ ਦਾ ਦਰਜਾ ਦੇ ਕੇ ਤਹਿਸੀਲ ਭਦੌੜ ਬਣਾਈ ਜਾਵੇਗੀ। ਉਹਨਾਂ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਰੇ ਪੰਜਾਬ ਅੰਦਰ ਅਕਾਲੀਆਂ ਨੇ ਨੀਂਹ ਪੱਥਰ ਤਾਂ ਗੱਡ ਦਿੱਤੇ ਹਨ ਪੰ੍ਰਤੂ ਹੋਇਆ ਕੁੱਝ ਨਹੀਂ, ਜਿਸਦੀ ਤਾਜ਼ਾ ਮਿਸਾਲ ਪਿੰਡ ਸ਼ਹਿਣਾ ਵਿਖੇ 9 ਸਾਲ ਪਹਿਲਾਂ ਕੈਬਨਿਟ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਰੱਖੇ ਕਾਲਜ ਦੇ ਨੀਂਹ ਪੱਥਰ ਅਤੇ ਭਦੌੜ ਵਿਖੇ 20 ਸਾਲ ਪਹਿਲਾਂ ਸੁਰਜੀਤ ਸਿੰਘ ਬਰਨਾਲਾ ਵੱਲੋਂ ਕੁੜੀਆਂ ਦੇ ਕਾਲਜ ਦੇ ਰੱਖੇ ਨੀਂਹ ਪੱਥਰਾਂ ਤੋਂ ਮਿਲਦੀ ਹੈ ਜੋ ਕਿ ਨੀਂਹ ਪੱਥਰ ਹੀ ਰਹਿ ਗਏ ਹਨ। ਇਸ ਮੌਕੇ ਹਲਕਾ ਬਰਨਾਲਾ ਦੇ ਵਿਧਾਇਕ ਕੇਵਲ ਸਿੰਘ ਢਿੱਲੋਂ, ਹਲਕਾ ਭਦੌੜ ਦੇ ਵਿਧਾਇਕ ਜਨਾਬ ਮੁਹੰਮਦ ਸਦੀਕ, ਸਾਬਕਾ ਨਿਰਮਲ ਸਿੰਘ ਨਿੰਮ੍ਹਾ, ਬਲਾਕ ਪ੍ਰਧਾਨ ਅਮਰਜੀਤ ਸਿੰਘ ਤਲਵੰਡੀ, ਜਿਲ੍ਹਾ ਮੀਤ ਪ੍ਰਧਾਨ ਜਗਦੀਪ ਜੱਗੀ ਅਤੇ ਵਿਜੈ ਭਦੌੜੀਆ, ਸੂਰਜ ਭਾਰਦਵਾਜ, ਦੀਪਕ ਬਜਾਜ, ਸਾਬਕਾ ਕੌਂਸਲਰ ਹੇਮ ਰਾਜ ਸ਼ਰਮਾ, ਅਮਰਜੀਤ ਜੀਤਾ, ਇੰਦਰ ਸਿੰਘ ਭਿੰਦਾ, ਮਲਕੀਤ ਕੌਰ ਸਹੋਤਾ, ਜਗਸੀਰ ਬੁੱਟਰ, ਸਤੀਸ਼ ਕਲਸੀ, ਬਲਵਿੰਦਰ ਸਿੱਧੂ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਪੰਚ ਯਾਦਵਿੰਦਰ ਯਾਦੀ ਤਲਵੰਡੀ, ਸਰਪੰਚ ਗੁਰਸੇਵਕ ਨੈਣੇਵਾਲ, ਇਕਬਾਲ ਸਿੰਘ ਜੰਗੀਆਣਾ, ਸਾਧੂ ਖਾਂ, ਬੂਟਾ ਖਾਂ ਜੰਗੀਆਣਾ, ਸਾਧੂ ਰਾਮ ਜਰਗਰ, ਸੁਖਵਿੰਦਰ ਗਰੇਵਾਲ, ਲੱਕੀ ਮੌੜ, ਗਿਰਧਾਰੀ ਲਾਲ ਸ਼ਹਿਣਾ, ਸਤਪਾਲ ਸ਼ਹਿਣਾ, ਸਰਪੰਚ ਸਮਸ਼ੇਰ ਸਿੰਘ ਸੰਧੁ ਕਲਾਂ, ਕੌਂਸਲਰ ਪਰਮਜੀਤ ਸੇਖੋਂ, ਸੇਵਕ ਸਿੰਘ ਬਾਡੀ ਬਿਲਡਰਜ਼, ਮੱਘਰ ਸਿੰਘ ਬਾਡੀ ਬਿਲਡਰਜ਼, ਮੱਖਣ ਸਿੰਘ ਨੈਣੇਵਾਲੀਆ, ਗੁਰਜੀਤ ਬਰਾੜ, ਬੀਬੀ ਸੁਰਿੰਦਰ ਕੌਰ ਬਾਲੀਆ, ਰਜਿੰਦਰ ਕੌਰ ਮੀਮਸਾ, ਜਗਰੂਪ ਸਿੰਘ ਦੀਪਗੜ੍ਹ, ਅਵਤਾਰ ਸਿੰਘ ਰਾਮਗੜ੍ਹ ਆਦਿ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *