ਭਦੌੜ ਵਿਖੇ ‘‘ਮਹਿਫ਼ਲ’’ ਅੱਜ

ss1

ਭਦੌੜ ਵਿਖੇ ‘‘ਮਹਿਫ਼ਲ’’ ਅੱਜ

ਭਦੌੜ 05 ਮਈ (ਵਿਕਰਾਂਤ ਬਾਂਸਲ) ਭਾਈ ਮਰਦਾਨਾ ਕਲੱਬ ਰਜਿ: ਭਦੌੜ ਵੱਲੋਂ ਮਿਤੀ 06-05-2016 ਨੂੰ ਸ਼ਾਮ ਸੱਤ ਵਜੇ ਪੀਰ ਬਾਬਾ ਮੁਰਲੋ ਸ਼ਾਹ ਦੀ ਖਾਨਗਾਹ ’ਚ ਮਹਿਫ਼ਲ ਕਰਵਾਈ ਜਾ ਰਹੀ ਹੈ। ਕਲੱਬ ਦੇ ਪ੍ਰਧਾਨ ਰਾਜ ਮੁਹੰਮਦ, ਸੈਕਟਰੀ ਲੱਡੂ ਖਾਂ ਅਤੇ ਰਫ਼ੀਕ ਖਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਹਿਫ਼ਲ ’ਤੇ ਮਸ਼ਹੂਰ ਕਵਾਲ ਸ਼ੌਕਤ ਅਲੀ ਮਤੋਈ ਅਤੇ ਸੁਰਿੰਦਰ ਖਾਨ ਰਾਤ ਭਰ ਸੰਗੀਤ ਪ੍ਰੇਮੀਆਂ ਲਈ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਇਸ ਤੋਂ ਇਲਾਵਾ ਪ੍ਰਸਿੱਧ ਗਾਇਬ ਅਲੀ ਬ੍ਰਦਰਜ਼, ਜੀ ਖਾਨ, ਲਵਜੀਤ ਪੋਨਾ, ਮਾਸ਼ਾ ਅਲੀ, ਅਕਰਮ ਖਾਨ ਆਪਣੇ-ਆਪਣੇ ਗੀਤਾਂ ਨਾਲ ਦਰਸ਼ਕਾਂ ਦੇ ਸਨਮੁੱਖ ਹੋਣਗੇ। ਕਲੱਬ ਦੇ ਆਗੂਆਂ ਨੇ ਕਿਹਾ ਕਿ ਸਮਾਗਮ ਚ ਕਿਸੇ ਨੂੰ ਵੀ ਕੋਈ ਨਸ਼ਾ ਕਰਕੇ ਸ਼ਾਮਲ ਹੋਣ ਦੀ ਸਖ਼ਤ ਮਨਾਹੀ ਹੋਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *