ਮਲੇਰੀਆ ਬੁਖਾਰ ਤੋਂ ਜਾਗਰੂਕ ਕਰਨ ਸਬੰਧੀ ਕੈਂਪ

ss1

ਮਲੇਰੀਆ ਬੁਖਾਰ ਤੋਂ ਜਾਗਰੂਕ ਕਰਨ ਸਬੰਧੀ ਕੈਂਪ

13-3

ਭਗਤਾ ਭਾਈ ਕਾ 12 ਜੁਲਾਈ (ਸਵਰਨ ਸਿੰਘ ਭਗਤਾ) ਸਿਵਲ ਸਰਜਨ ਬਠਿੰਡਾ ਡਾ. ਆਰ.ਐਸ. ਰੰਧਾਵਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਅਮਰਜੀਤ ਸਿੰਘ ਸਚਦੇਵਾ ਸਰਕਾਰੀ ਹਸਪਤਾਲ ਭਗਤਾ ਦੀ ਯੋਗ ਅਗਵਾਈ ਹੇਠ ਡੈਂਗੂ ਬੁਖਾਰ ਤੋਂ ਬਚਾਅ ਸਬੰਧੀ ਸਿਹਤ ਸਿੱਖਿਆ ਕੈਂਪ ਲਗਾਇਆ ਗਿਆ ਜਿਸ ਨੂੰ ਸੰਬੋਧਨ ਕਰਦੇ ਹੋਏ ਡਾ. ਅਮਰਜੀਤ ਸਿੰਘ ਸਚਦੇਵਾ ਵਲੋਂ ਜਾਣਕਾਰੀ ਦਿੱਤੀ ਗਈ ਕਿ ਬਰਸਾਤ ਦਾ ਮੌਸਮ ਸੁਰੂ ਹੋ ਚੁੱਕਾ ਹੈ ਇਸ ਦੋਰਾਨ ਡੈਂਗੂ ਮੱਛਰ ਅਤੇ ਮਲੇਰੀਆ ਮੱਛਰ ਦਾ ਵਾਧਾ ਹੁੰਦਾ ਹੈ ਕਿਉਂਕਿ ਡੈਂਗੂ ਦਾ ਲਾਰਵਾ ਸਾਫ ਪਾਣੀ ਵਿੱਚ ਪਲਦਾ ਹੈ ਅਤੇ ਤਿੰਨ ਦਿਨਾਂ ਵਿੱਚ ਮੱਛਰ ਬਣ ਕੇ ਉਡ ਜਾਂਦਾ ਹੈ ਘਰਾਂ ਦੀਆਂ ਛੱਤਾਂ ਉਪਰ ਪੁਰਾਣੇ ਬਰਤਨ,ਟਾਇਰ ਵਗੈਰਾ ਚੁੱਕ ਦੇਵੋ ਕਿੳਕਿ ਇਹਨਾਂ ਵਿੱਚ ਬਰਸਾਤ ਦਾ ਪਾਣੀ ਖੜ੍ਹ ਜਾਂਦਾ ਹੈ ਜੋ ਕਿ ਮੱਛਰ ਦਾ ਮੇਨ ਸਰੋਤ ਹੈ ਆਪਣੇ ਆਲੇ-ਦੁਆਲੇ ਨੂੰ ਸਾਫ ਰੱਖੋ ਟੋਟਿਆਂ ਨੂੰ ਭਰ ਦਿਓ,ਕੂਲਰਾਂ ,ਫਰਿੱਜਾਂ ਅਤੇ ਹੋਰ ਬਰਤਨਾਂ ਜਿਨ੍ਹਾਂ ਵਿੱਚ ਪਾਣੀ ਹੁੰਦਾ ਹੈ ਹਰ ਸੁੱਕਰਵਾਰ ਨੂੰ ਸਾਫ ਕਰ ਦਿਓ ਕਿਉਂੁਕਿ ਸੁੱਕਰਵਾਰ ਡਰਾਈ-ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ। ਬੁਖਾਰ ਹੋਣ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਵਿੱਚ ਆਪਣੀ ਜਾਂਚ ਕਰਾਓ ਇਸ ਦੋਰਾਨ ਡਾ. ਮਮਤਾ ਸਮਿਆਲ ,ਡਾ. ਜਸਪ੍ਰੀਤ ਸਿੰਘ ਅਮਰਜੀਤ ਸਿੰਘ ,ਹਰਜਿੰਦਰ ਸਿੰਘ ਇੰਸਪੈਟਰ ਤੇ ਜਗਤਾਰ ਸਿੰਘ ਬੀ.ਈ.ਈ ,ਨਿਰਮਲਜੀਤ ,ਸਤਨਾਮ ਕੌਰ,ਐਮ.ਪੀ.ਐਚ.ਡਬਲਿਯੂ (ਮੇਲ,ਫੀ-ਮੇਲ), ਆਂਗਣਵਾੜੀ ਵਰਕਰ ਅਤੇ ਸੁਪਰਵਾਇਜਰ ਸਾਮਲ ਸਨ।

print
Share Button
Print Friendly, PDF & Email