ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼੍ਰੀ ਹਜੂਰ ਸਾਹਿਬ ਰੇਲ ਗੱਡੀ ਜੰਡਿਆਲਾ ਗੁਰੂ ਤੋ ਜਲਾਲਉਸਮਾਂ ਨੇ ਰਵਾਨਾ ਕੀਤੀ

ss1

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼੍ਰੀ ਹਜੂਰ ਸਾਹਿਬ ਰੇਲ ਗੱਡੀ ਜੰਡਿਆਲਾ ਗੁਰੂ ਤੋ ਜਲਾਲਉਸਮਾਂ ਨੇ ਰਵਾਨਾ ਕੀਤੀ

5-6
ਜੰਡਿਆਲਾ ਗੁਰੂ, 5 ਮਈ(ਵਰਿੰਦਰ ਸਿੰਘ) :- ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ ਅੱਜ ਜੰਡਿਆਲਾ ਗੁਰੂ (ਗਹਿਰੀ ਮੰਡੀ) ਰੇਲਵੇ ਸਟੇਸ਼ਨ ਤੋ ਵਿਸ਼ੇਸ਼ ਰੇਲ ਗੱਡੀ ਨੂੰ ਹਲਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ਼ਉਸਮਾਂ ਨੇ ਹਰੀ ਝੰਡੀ ਦੇ ਕੇ ਗੁਰਦੁਆਰਾ ਸੱਚਖੰਡ ਸ਼੍ਰੀ ਨਾਂਦੇੜ ਸਾਹਿਬ ਲਈ ਰਵਾਨਾ ਕੀਤਾ ਅਤੇ ਖੁਦ ਹਲਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲ਼ਾਲਉਸਮਾਂ ਤੇ ਉਨਾ ਦੀ ਪਤਨੀ ਗੁਰਵਿੰਦਰ ਕੋਰ ਜਲਾਲਉਸਮਾਂ ਜਿਲ੍ਹਾ ਪ੍ਰੀਸ਼ਦ ਮੈਬਰ ਤੇ ਵਰਕਿੰਗ ਕਮੇਟੀ ਮੈਬਰ ਵੀ ਇਸ ਵਿਸ਼ੇਸ਼ ਰੇਲ ਗੱਡੀ ਰਾਹੀ ਸ਼ਰਧਾਲੂਆ ਨਾਲ ਗਏ। ਇਸ ਮੋਕੇ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ਼ਉਸਮਾਂ ਨੇ ਦੱਸਿਆ ਕਿ ਇਸ ਰੇਲ ਗੱਡੀ ਰਾਹੀ ਜੰਡਿਆਲਾ ਗੁਰੂ, ਤਰਸਿੱਕਾ ਅਤੇ ਰਈਆ ਬਲਾਕ ਦੇ ਲਗਭਗ 1000 ਸ਼ਰਧਾਲੂਆ ਨੂੰ ਪਹੁੰਚਾਉਣ ਲਈ ਵੱਖ-ਵੱਖ ਪੁਆਇੰਟਾਂ ਤੋ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ, ਜੋ ਨਿਰਧਾਰਤ ਸਮੇ ਤੇ ਸ਼ਰਧਾਲੂਆਂ ਨੂੰ ਲੈ ਕੇ ਸ਼ਟੇਸ਼ਨ ਪਹੁੰਚੀਆ।

ਇਹ ਰੇਲ ਗੱਡੀ ਸ਼ਰਧਾਲੂਆਂ ਨੂੰ ਨਾਂਦੇੜ ਸਾਹਿਬ ਦੇ ਦਰਸ਼ਨ ਕਰਵਾਉਣ ਉਪਰੰਤ ਛੇਵੇ ਦਿਨ ਵਾਪਸ ਆਵੇਗੀ। ਰੇਲ ਗੱਡੀ ਵਿੱਚ ਸ਼ਰਧਾਲੂਆਂ ਦੇ ਖਾਣ-ਪੀਣ ਨਾਂਦੇੜ ਸਾਹਿਬ ‘ਚ ਠਹਿਰਨ ਤੇ ਆਉਣ ਜਾਣ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਵੱਲੋ ਕੀਤਾ ਜਾਵੇਗਾ। ਸ.ਜਲਾਲਉਸਮਾਂ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਦਾ ਇਹ ਸ਼ਲਾਘਾਯੋਗ ਕਦਮ ਹੈ,ੀ ਜਸ ਸਦਕਾ ਉਹ ਗਰੀਬ ਲੋਕ ਜੋ ਏਨਾ ਖਰਚਾ ਕਰਕੇ ਸ਼੍ਰੀ ਹਜੂਰ ਸਾਹਿਬ ਦਰਸ਼ਨ ਨਹੀ ਕਰਨ ਜਾ ਸਕਦੇ ਸਨ, ਉਹ ਇਸ ਸਕੀਮ ਦਾ ਫਾਇਦਾ ਲੈ ਕੇ ਸ਼੍ਰੀ ਹਜੂਰ ਸਾਹਿਬ ਦਰਸ਼ਨ ਕਰਨ ਲਈ ਜਾ ਸਕਦੇ ਹਨ।ਉਨਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ ਸਰਕਾਰ ਦੀ ਪੰਜਾਬ ਦੇ ਸੱਭਿਆਚਾਰ ਤੇ ਵਿਰਾਸਤ ਦੀ ਸੰਭਾਲ ਤੇ ਉਤਸ਼ਾਹਿਤ ਕਰਨ ਦੀ ਇਕ ਕੋਸ਼ਿਸ਼ ਹੈ ਅਤੇ ਇਹ ਡਿਊਟੀ ਵੀ ਬਣਦੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਤੋਂ ਜਾਣੂ ਕਰਵਾਈਏ। ਇਸ ਨਾਲ ਹੀ ਸੱਭਿਆਚਾਰਕ ਵਿਰਾਸਤ ਸੂਬੇ’ਚ ਵਿਰਾਸਤੀ ਸੈਰ ਸਪਾਟੇ ਨੂੰ ਹੁਲਾਰਾ ਦੇਣ ਦਾ ਕੰਮ ਵੀ ਕਰੇਗੀ। ਇਸ ਮੋਕੇ ਵਰੁਣ ਰੂਜਮ ਡੀਸੀ, ਡੀ.ਟੀ.ੳ. ਲਵਜੀਤ ਕਲਸੀ, ਤਹਿਸੀਲਦਾਰ ਗੁਰਮਿੰਦਰ ਸਿੰਘ, ਜਸਵੰਤ ਸਿੰਘ ਗਰੋਵਰ, ਭਗਵੰਤ ਸਿੰਘ ਗਿੱਲ ਡੀ.ਐਸ.ਪੀ ਜੰਡਿਆਲਾ, ਚੰਦਰ ਭੂਸ਼ਨ ਐਸ.ਐਚ.ੳ,ਜੰਡਿਆਲਾ, ਹਰਪਾਲ ਸਿੰਘ ਐਸ,ਐਚ.ੳ.ਤਰਸਿੱਕਾ, ਜਗਤਾਰ ਸਿੰਘ ਈ.ੳ.ਜੰਡਿਆਲਾ , ਸਵਿੰਦਰ ਸਿੰਘ ਚੰਦੀ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਤਰਸਿੱਕਾ ਚੇਅਰਮੈਨ, ਰਾਜੀਵ ਕੁਮਾਰ ਬੱਬਲੂ ਪੀਏ ਜਲਾਲਉਸਮਾਂ, ਸਕੱਤਰ ਸਿੰਘ ਦੇਵੀਦਾਸਪੁਰਾ ਸਾਬਕਾ ਚੇਅਰਮੈਨ, ਅਮਰੀਕ ਸਿੰਘ ਸੋਢੀ ਸਰਕਲ ਪ੍ਰਧਾਨ, ਮਨਜਿੰਦਰ ਸਿੰਘ ਭੀਰੀ ਸਰਪੰਚ, ਡਾ.ਸੰਤੋਖ ਸਿੰਘ ਬੱਗਾ ਜਨਰਲ ਸਕੱਤਰ, ਹਰਪ੍ਰੀਤ ਸਿੰਘ ਬੱਬਲੂ ਸਰਪੰਚ, ਹਰਚਰਨ ਸਿੰਘ ਬਰਾੜ ਕੋਸਲਰ, ਜਤਿਨ ਉਹਰੀ, ਅਸੀਮ ਤਨੇਜਾ, ਜਸਪਾਲ ਸਿੰਘ ਬੱਬੂ ਕੋਸਲਰ, ਹਰਜੀਤ ਸਿੰਘ ਖਹਿਰਾ ਚੋਕੀ ਇੰਚਾਰਜ, ਲਖਵਿੰਦਰ ਸਿੰਘ ਸਰਪੰਚ ਤਲਾਵਾ, ਹਰਪਾਲ ਸਿੰਘ ਦੇਵੀਦਾਸਪੁਰਾ, ਗੁਰਦੀਪ ਸਿੰਘ ਸਰਪੰਚ, ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *