ਬੁਰਹਾਨ ਦੀ ਮੌਤ ਤੋਂ ਬਾਅਦ ਸੁਲਗੀ ਵਾਦੀ, 30 ਮੌਤਾਂ, 300 ਜ਼ਖ਼ਮੀ

ss1

ਬੁਰਹਾਨ ਦੀ ਮੌਤ ਤੋਂ ਬਾਅਦ ਸੁਲਗੀ ਵਾਦੀ, 30 ਮੌਤਾਂ, 300 ਜ਼ਖ਼ਮੀ

ਨਵੀਂ ਦਿੱਲੀ/ਸ਼੍ਰੀਨਗਰ: ਜੰਮੂਕਸ਼ਮੀਰ ਵਿੱਚ ਲਗਾਤਾਰ 5ਵੇਂ ਦਿਨ ਵੀ ਹਿੰਸਾ ਦਾ ਦੌਰ ਜਾਰੀ ਹੈ। ਦੱਖਣੀ ਕਸ਼ਮੀਰ ਦੇ 10 ਜ਼ਿਲ੍ਹਿਆਂ ਵਿੱਚ ਕਰਫਿਊ ਲੱਗਾ ਹੈ ਪਰ ਫਿਰ ਵੀ ਪ੍ਰਦਰਸ਼ਨਕਾਰੀ ਸੜਕਾਂ ਤੇ ਹਨ। ਅੱਤਵਾਦੀ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਹੁਣ ਤੱਕ 30 ਲੋਕ ਇਸ ਵਿਰੋਧ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ। 300 ਤੋਂ ਜ਼ਿਆਦਾ ਜ਼ਖ਼ਮੀ ਹਨ। ਇਸ ਵਿੱਚ ਸੋਮਵਾਰ ਨੂੰ ਜੰਮੂਕਸ਼ਮੀਰ ਦੇ ਹਾਲਾਤ ਸੁਧਾਰਨ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੋਨੀਆ ਗਾਂਧੀ ਤੇ ਅਮਰ ਅਬਦੁਲਾ ਨਾਲ ਫੋਨਤੇ ਗੱਲ ਕੀਤੀ ਹੈ।

ਕਸ਼ਮੀਰ ਵਿੱਚ ਹਿੰਸਾ ਕਾਰਨ ਅਮਰਨਾਥ ਯਾਤਰਾ ਤੀਜੇ ਦਿਨ ਵਿੱਚ ਰੋਕੀ ਹੋਈ ਹੈ। ਇਸ ਦੌਰਾਨ ਪਹਿਲਗਾਮ, ਬਡਗਾਮ, ਬਾਵਟਾਲ ਵਰਗੇ ਇਲਾਕਿਆਂ ਵਿੱਚ ਫਸੇ 25ਹਜ਼ਾਰ ਅਮਰਨਾਥ ਸ਼ਰਧਾਲੂਆਂ ਨੂੰ ਜੰਮੂ ਭੇਜਿਆ ਗਿਆ ਹੈ। ਉੱਤਰੀ ਕਸ਼ਮੀਰ ਵਿੱਚ ਸ਼੍ਰੀਨਗਰਬਡਗਾਮਬਾਰਾਮੂਲਾ, ਦੱਖਣੀ ਕਸ਼ਮੀਰ ਦੇ ਬਡਗਾਮਸ਼੍ਰੀਨਗਰਅਨੰਤਨਾਗ ਕਾਜੀਗੁੰਡ ਤੋਂ ਜੰਮੂ ਦੇ ਬਨਿਹਾਲ ਵਿੱਚ ਸਾਰਿਆਂ ਟ੍ਰੇਨਾਂ ਬੰਦ ਹਨ। ਸ਼ਨੀਵਾਰ ਨੂੰ ਦੱਖਣੀ ਕਸ਼ਮੀਰ ਦੀ ਰੇਲਵੇ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਗਿਆ।

ਸ਼ੁੱਕਰਵਾਰ ਰਾਤ ਤੋਂ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਇਸ ਪ੍ਰਦਰਸ਼ਨ ਵਿੱਚ 20 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਸ਼ਨੀਵਾਰ ਨੂੰ ਅਮਰਨਾਥ ਯਾਤਰਾ ਰੋਕੀ ਗਈ ਸੀ। ਜੰਮੂ ਬੇਸ ਕੈਂਪ ਵਿੱਚ 5 ਹਜ਼ਾਰ ਤੋਂ ਜਿਆਦਾ ਸ਼ਰਧਾਲੂ ਫਸੇ ਹੋਏ ਹਨ। ਇੱਥੋਂ ਦੇ ਵੱਖਵਾਦੀ ਸੰਗਠਨਾਂ ਨੇ ਦੋ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਹਿਜ਼ਬੁਲ ਦੇ ਕਮਾਂਡਰ ਬੁਰਹਾਨ ਨੂੰ ਸ਼ੁਕਰਵਾਰ ਨੂੰ ਜੰਮੂਕਸ਼ਮੀਰ ਪੁਲਿਸ ਤੇ ਰਾਸ਼ਟਰੀ ਰਾਇਫਲਜ਼ ਦੇ ਜਵਾਨਾਂ ਨੇ ਮਾਰ ਦਿੱਤਾ ਸੀ। 22 ਸਾਲਾਂ ਬੁਰਹਾਨ 15 ਸਾਲ ਦੀ ਉਮਰ ਵਿੱਚ ਅੱਤਵਾਦੀ ਬਣਿਆ ਸੀ।

ਕਾਬਲੇਗੌਰ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਬੁਰਹਾਨ ਦੱਖਣੀ ਕਸ਼ਮੀਰ ਵਿੱਚ ਐਕਟਿਵ ਸੀ। ਉਸ ਨੇ ਇੱਥੇ ਕਈ ਪੜ੍ਹੇਲਿਖੇ ਨੌਜਵਾਨਾਂ ਨੂੰ ਅੱਤਵਾਦੀ ਬਣਾਇਆ ਸੀ। ਕਸ਼ਮੀਰੀ ਨੌਜਵਾਨਾਂ ਦੀ ਭਰਤੀ ਲਈ ਉਹ ਫੇਸਬੁੱਕਵਾਟਸਐਪ ਤੇ ਵੀਡੀਓ ਤੇ ਫੋਟੋ ਪੋਸਟ ਕਰਦਾ ਸੀ। ਇਨ੍ਹਾਂ ਵਿੱਚ ਉਹ ਹਥਿਆਰਾਂ ਦੇ ਨਾਲ ਸੁਰੱਖਿਆਂ ਬਲਾਂ ਦਾ ਮਜ਼ਾਕ ਉਡਾਉਂਦਾ ਸੀ। ਬੁਰਹਾਨ ਨੂੰ ਭੜਕਾਉ ਬੁਲਾਰੇ ਤੇ ਸੋਸ਼ਲ ਮੀਡੀਆ ਦੇ ਇਸਤੇਮਾਲ ਕਰਨ ਵਿੱਚ ਐਕਸਪਰਟ ਮੰਨਿਆ ਜਾਂਦਾ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *