ਤਖਤ ਸ਼੍ਰੀ ਕੇਸਗੜ ਸਾਹਿਬ ਦੇ ਮੈਨੇਜਰ ਰੇਸ਼ਮ ਸਿੰਘ ਸੰਧੂ ਨੂੰ ਵਿਦਾਇਗੀ ਪਾਰਟੀ

ss1

ਤਖਤ ਸ਼੍ਰੀ ਕੇਸਗੜ ਸਾਹਿਬ ਦੇ ਮੈਨੇਜਰ ਰੇਸ਼ਮ ਸਿੰਘ ਸੰਧੂ ਨੂੰ ਵਿਦਾਇਗੀ ਪਾਰਟੀ

ਮੈਨੇਜਰ ਸੰਧੂ ਨੇ 10 ਮਹੀਨਿਆ ਦੇ ਕਾਰਜਕਾਲ ਦੋਰਾਨ ਇਤਿਹਾਸਕ ਕਾਰਜ ਕੀਤੇ : ਭਾਈ ਚਾਵਲਾ

13-32
ਸ਼੍ਰੀ ਅਨੰਦਪੁਰ ਸਾਹਿਬ, 11 ਜੁਲਾਈ : ਤਖਤ ਸ਼੍ਰੀ ਕੇਸਗੜ ਸਾਹਿਬ ਦੇ ਮੈਨੇਜਰ ਰੇਸ਼ਮ ਸਿੰਘ ਸੰਧੂ ਦਾ ਤਬਾਦਲਾ ਗੁਰਦੁਆਰਾ ਆਲਮਗੀਰ ਸਾਹਿਬ ਲੁਧਿਆਣਾ ਹੋ ਜਾਣ ਤੋ ਬਾਅਦ ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜਮਾ ਅਤੇ ਇਲਾਕਾ ਵਾਸੀਆ ਵੱਲੋ ਮਾਤਾ ਨਾਨਕੀ ਨਿਵਾਸ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ। ਜਿਸ ਵਿੱਚ ਹੈਡ ਗ੍ਰੰਥੀ ਭਾਈ ਬਲਵਿੰਦਰ ਸਿੰਘ , ਮੈਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰਸੀਪਲ ਸੁਰਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਹਰਭਜਨ ਸਿੰਘ ਮਨਾਵਾ,ਵਧੀਕ ਸਕੱਤਰ ਸੁਖਦੇਵ ਸਿੰਘ, ਸਾਬਕਾ ਹੈਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ, ਮਨਜਿੰਦਰ ਸਿੰਘ ਬਰਾੜ ਆਦਿ ਬੁਲਾਰਿਆ ਵੱਲੋ ਮੈਨੇਜਰ ਸੰਧੂ ਦੇ 10 ਮਹੀਨਿਆ ਦੇ ਕਾਰਜਕਾਲ ਦੀ ਪੁਰਜੋਰ ਸ਼ਬਦਾ ਨਾਲ ਸ਼ਲਾਘਾ ਕੀਤੀ ਗਈ। ਉਹਨਾ ਕਿਹਾ ਕਿ ਸੰਧੂ ਨੇ ਹਮੇਸ਼ਾ ਹੀ ਆਪਣੇ ਮੁਲਾਜਮਾ ਨਾਲ ਦੋਸਤਾਨਾ ਸਬੰਧ ਰੱਖੇ ਅਤੇ ਇਤਿਹਾਸਕ ਕਾਰਜ ਕੀਤੇ, ਜਿੰਨਾ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ ਅੰਤ ਵਿੱਚ ਮੈਨੇਜਰ ਰੇਸ਼ਮ ਸਿੰਘ ਸੰਧੂ ਨੇ ਸਾਰੀਆ ਸ਼ਖਸੀਅਤਾ ਵੱਲੋ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਤੋ ਬਾਅਦ ਮੈਨੇਜਰ ਸੰਧੂ ਦਾ ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਹੋਰ ਜਥੇਬੰਦੀਆ ਵੱਲੋ ਸਨਮਾਨ ਵੀ ਕੀਤਾ ਗਿਆ। ਇਸ ਮੋਕੇ ਸੂਚਨਾ ਅਫਸਰ ਹਰਦੇਵ ਸਿੰਘ ਹੈਪੀ, ਸਾਬਕਾ ਪ੍ਰਧਾਨ ਜਥੇਦਾਰ ਰਾਮ ਸਿੰਘ, ਸਾਬਕਾ ਮੈਨੇਜਰ ਰਣਵੀਰ ਸਿੰਘ ਕਲੋਤਾ, ਮੀਤ ਮੈਨੇਜਰ ਲਖਵਿੰਦਰ ਸਿੰਘ, ਅਮਨਦੀਪ ਸਿੰਘ, ਸਰਪੰਚ ਸੰਦੀਪ ਸਿੰਘ ਕਲੋਤਾ, ਇੰਚਾਰਜ ਕਸ਼ਮੀਰ ਸਿੰਘ, ਬਾਬਾ ਭਿੰਦਾ ਸਿੰਘ ਭੂਰੀ, ਸਰਕਲ ਪ੍ਰਧਾਨ ਹਰਜੀਤ ਸਿੰਘ ਅਚਿੰਤ, ਰੇਸ਼ਮ ਸਿੰਘ ਲਾਇਨਮੈਨ, ਕੁਲਵਿੰਦਰ ਕੌਰ, ਅਮਰਜੀਤ ਸਿੰਘ ਜਿੰਦਵੜੀ, ਭੁਪਿੰਦਰ ਸਿੰਘ ਗਾਇਡ, ਸੁਰਜੀਤ ਸਿੰਘ ਫੋਜੀ, ਚੰਦਰਪਾਲ ਸਿੰਘ, ਸਰਬਜੀਤ ਸਿੰਘ, ਦਵਿੰਦਰ ਕੋਰ ਧਾਰੀਵਾਲ, ਪਰਮਜੀਤ ਕੋਰ, ਐਡਵੋਕੇਟ ਜਸਵੀਰ ਸਿੰਘ, ਸਰੂਪ ਸਿੰਘ, ਹਜੂਰੀ ਰਾਗੀ ਭਾਈ ਰਸ਼ਪਾਲ ਸਿੰਘ, ਹਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *