ਬੀਬਾ ਰਣਜੀਤ ਕੌਰ ਨੂੰ ਪੰਜਾਬ ਆਰਟਸ ਕੌਂਸਲ ਵੱਲੋਂ ਲਾਈਫ਼ ਟਾਈਮ ਅਚੀਵਮੈਂਟ ਐਵਾਰਡ 8 ਮਈ ਨੂੰ ਦਿੱਤਾ ਜਾਵੇਗਾ

ss1

ਬੀਬਾ ਰਣਜੀਤ ਕੌਰ ਨੂੰ ਪੰਜਾਬ ਆਰਟਸ ਕੌਂਸਲ ਵੱਲੋਂ  ਲਾਈਫ਼ ਟਾਈਮ ਅਚੀਵਮੈਂਟ ਐਵਾਰਡ 8 ਮਈ ਨੂੰ ਦਿੱਤਾ ਜਾਵੇਗਾ

ਲੁਧਿਆਣਾ, 5 ਮਈ (ਪ੍ਰੀਤੀ ਸ਼ਰਮਾ): ਪੰਜਾਬ ਆਰਟਸ ਕੌਂਸਲ ਚੰਡੀਗੜ ਵੱਲੋਂ ਪੰਜਾਬੀ ਦੀ ਅੰਤਰਰਾਸ਼ਟਰੀ ਲੋਕ ਗਾਇਕਾ ਬੀਬਾ ਰਣਜੀਤ ਕੌਰ ਨੂੰ ਉਨਾਂ ਦੀਆਂ ਸੰਗੀਤ ਅਤੇ ਪੰਜਾਬੀ ਗਾਇਕੀ ਵਿਚ ਲਾਮਿਸਾਲ ਪ੍ਰਾਪਤੀਆਂ ਬਦਲੇ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ ਪ੍ਰਦਾਨ ਕੀਤਾ ਜਾ ਰਿਹਾ ਹੈ। ਇਹ ਪੁਰਸਕਾਰ ਉਨਾਂ ਨੂੰ 8 ਮਈ, ਸ਼ਾਮ 5 ਵਜੇ, ਪੰਜਾਬ ਕਲਾ ਭਵਨ ਚੰਡੀਗੜ ਵਿਖੇ ਡਾ. ਮਹਿੰਦਰ ਸਿੰਘ ਰੰਧਾਵਾ ਆਡੀਟੋਰੀਅਮ ਵਿਖੇ ਹੋ ਰਹੇ ਕਲਾਸੀਕਲ ਸੰਗੀਤ ਅਤੇ ਕਲਾਸੀਕਲ ਡਾਂਸ ਪ੍ਰੋਗਰਾਮ ਦੌਰਾਨ ਭੇਟ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਗਮ ਦੇ ਸਥਾਨਕ ਕਨਵੀਨਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਬੁੱਧ ਸਿੰਘ ਨੀਲੋਂ ਨੇ ਦਸਿਆ ਕਿ ਕੌਂਸਲ ਦੀ ਚੇਅਰਪਰਸਨ ਬੀਬੀ ਹਰਜਿੰਦਰ ਕੌਰ ਦੀ ਅਗਵਾਈ ਵਿਚ ਹੋ ਰਹੇ ਉਪਰੋਕਤ ਸਮਾਗਮ ਵਿਚ ਭਾਰਤ ਦੇ ਉੱਘੇ ਸੰਗੀਤਕਾਰ ਤੇ ਕਲਾਸੀਕਲ ਡਾਂਸਰ ਭਾਗ ਲੈਣ ਲਈ ਪੁੱਜ ਰਹੇ ਹਨ। ਉਨਾਂ ਦਸਿਆ ਕਿ ਬੀਬੀ ਰਣਜੀਤ ਕੌਰ ਨੇ ਸੰਗੀਤ ਅਤੇ ਪੰਜਾਬੀ ਗਾਇਕੀ ਵਿਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ ਜਿਸ ਕਰਕੇ ਉਹ ਦੇਸ਼ ਦੇ ਨਾਮਵਰ ਕਲਾਕਾਰਾਂ ਦੀ ਗਿਣਤੀ ਵਿਚ ਆਉਦੇ ਹਨ। ਪੰਜਾਬ ਆਰਟਸ ਕੌਂਸਲ ਚੰਡੀਗੜ ਨੇ ਉਨਾਂ ਦੀਆਂ ਸੰਗੀਤ ਅਤੇ ਪੰਜਾਬੀ ਗਾਇਕੀ ਵਿਚ ਪ੍ਰਾਪਤੀਆਂ ਨੂੰ ਮੱਦੇ ਨਜ਼ਰ ਰਖਦਿਆਂ ਇਹ ਪੁਰਸਕਾਰ ਦੇਣ ਦਾ ਫੈਸਲਾ ਲਿਆ ਹੈ। ਇਸ ਪੁਰਸਕਾਰ ਵਿਚ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ ਤੋਂ ਇਲਾਵਾ ਯਾਦਗਾਰੀ ਚਿੰਨ, ਸ਼ਾਲ ਅਤੇ ਸਨਮਾਨ ਪੱਤਰ ਭੇਟ ਕੀਤਾ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *