ਸਰਕਾਰੀ ਮਿਡਲ ਸਕੂਲ ਦੇ ਬੱਚਿਆ ਨੂੰ ਡੇਗੂ ਸਬੰਧੀ ਜਾਣਕਾਰੀ ਦਿੱਤੀ

ss1

ਸਰਕਾਰੀ ਮਿਡਲ ਸਕੂਲ ਦੇ ਬੱਚਿਆ ਨੂੰ ਡੇਗੂ ਸਬੰਧੀ ਜਾਣਕਾਰੀ ਦਿੱਤੀ

12-20

ਕੀਰਤਪੁਰ ਸਾਹਿਬ 11 ਜੁਲਾਈ (ਸਰਬਜੀਤ ਸਿੰਘ ਸੈਣੀ): ਸਿਵਲ ਸਰਜਨ ਰੂਪਨਗਰ ਦੀਆ ਹਿਦਾਇਤਾਂ ਅਨੁਸਾਰ ਐਸ.ਐਮ.ਓ ਪੀ.ਐਚ.ਸੀ ਕੀਰਤਪੁਰ ਸਾਹਿਬ ਦੇ ਦੀ ਅਗਵਾਈ ਹੇਠ ਸਰਕਾਰੀ ਮਿਡਲ ਸਕੂਲ ਦੇਹਣੀ ਵਿਖੇ ਸਕੂਲੀ ਬੱਚਿਆ ਨੂੰ ਐਂਟੀ ਡੇਗੂ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿੱਚ ਸੁਖਦੀਪ ਸਿੰਘ ਨੇ ਜਾਣਕਾਰੀ ਦੱਸਿਆ ਕਿ ਹਰ ਸਾਲ ਜੁਲਾਈ ਮਹੀਨਾ ਪੰਜਾਬ ਭਰ ਵਿੱਚ ਐਂਟੀ ਡੇਗੂ ਦੇ ਤੋਰ ਮਨਾਇਆ ਜਾ ਰਿਹਾ ਹੈ ।ਉਹਨਾਂ ਸਕੂਲੀ ਬੱਚਿਆ ਅਤੇ ਅਧਿਆਪਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਥੋਹੜੀ ਜਿਹੀ ਸਾਵਧਾਨੀ ਨਾਲ ਵੱਡੇ ਖਤਰੀਆ ਤੋਂ ਬਚਿਆ ਜਾ ਸਕਦਾ ਹੈ ਉਹਨਾਂ ਕਿਹਾ ਕਿ ਇਹ ਮੱਛਰ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਲਈ ਕੀਤੇ ਵੀ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ਫ਼ੳਮਪ;ਰਿਜ ਕੂਲਰ ਆਦਿ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ ਕੀਤੇ ਜਾਣ ਪੂਰੀਆ ਬਾਂਹਾਂ ਦੇ ਕਪੜੇ ਪਾਏ ਜਾਣ ਅਤੇ ਪਾਣੀ ਨਿਕਾਸੀ ਸੰਭਵ ਨਾ ਬਣੇ ਉਥੇ ਕਾਲਾ ਤੇਲ ਪਾ ਦਿੱਤਾ ਜਾਵੇ ਤਾਂ ਕਿ ਡੈਂਗੂ ਦਾ ਮੱਛਰ ਨਾ ਬਣੇ ਇਸ ਮੋਕੇ ਵਰਿੰਦਰ ਸਿੰਘ, ਸੰਜੀਵ ਕੁਮਾਰ, ਕੁਲਵਿੰਦਰ ਸਿੰਘ, ਰਵਿੰਦਰ ਸਿੰਘ ਸਿਹਤ ਕਰਮੀ ਅਤੇ ਨਿਰਮਲਾ ਦੇਵੀ, ਪ੍ਰਿਆ,ਲਖਵਿੰਦਰ ਸਿੰਘ, ਅਵਤਾਰ ਸਿੰਘ ਸਕੂਲ ਸਟਾਫ ਤੋਂ ਇਲਾਵਾ ਸਕੂਲੀ ਬੱਚੇ ਹਾਜਰ ਸਨ।

print
Share Button
Print Friendly, PDF & Email