ਭਾਜਪਾ ਯੂਵਾ ਮੋਰਚੇ ਦੀ ਮੀਟਿੰਗ ਹੋਈ

ss1

ਭਾਜਪਾ ਯੂਵਾ ਮੋਰਚੇ ਦੀ ਮੀਟਿੰਗ ਹੋਈ

12-19
ਕੀਰਤਪੁਰ ਸਾਹਿਬ 11 ਜੁਲਾਈ (ਸਰਬਜੀਤ ਸਿੰਘ ਸੈਣੀ): ਚੰਗਰ ਇਲਾਕੇ ਦੇ ਪਿੰਡ ਸਿਮਰਵਾਲ ਵਿਖੇ ਭਾਜਪਾ ਯੂਵਾ ਮੋਰਚੇ ਦੀ ਮੀਟਿੰਗ ਸ਼੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਯੂਵਾ ਆਗੂ ਬਲਰਾਮ ਪ੍ਰਾਸਰ ਦੀ ਅਗਵਾਈ ਹੇਠ ਕੀਤੀ ਗਈ ਇਸ ਮੋਕੇ ਸ੍ਰੀ ਬਲਰਾਮ ਪ੍ਰਾਸਰ ਨੇ ਦੱਸਿਆ ਕਿ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜੰਨਤ ਪਾਰਟੀ ਦੀ ਸਰਕਾਰ ਦੇ ਸ਼ਾਨਦਾਰ ਕਾਮਯਾਬ ਦੋ ਸਾਲ ਪੂਰੇ ਹੋਣ ਅਤੇ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਜਾਰੀ ਲੋਕ ਪੱਖੀ ਨਿਤੀਆ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਸਰਕਾਰ ਵਲੋਂ ਸ਼ੁਰੂ ਹੋਈ ਜੰਨ ਧਨ ਯੋਜਨ, ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਅਤ ਨਵੀਂ ਸ਼ੁਰੂ ਹੋਈ ਉਜਵਲ ਯੋਜਨ ਜਿਸ ਵਿੱਚ ਹਰ ਪੀ.ਪੀ.ਐਲ ਧਾਰਕ ਨੂੰ ਮੁਫ਼ਤ ਗੈਸ ਕੁਨੈਕਸ਼ਨ ਦਿੱਤਾ ਜਾਵੇਗਾ ਤੋਂ ਇਲਾਵਾ ਹੋਰ ਚੱਲ ਰਹੀਆ ਵੱਖ ਵੱਖ ਯੋਜਨਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਤ ਕੀਤਾ ਗਿਆ ਇਸ ਮੋਕੇ ਕਰਮ ਚੰਦ ਸਰਪੰਚ ਸਿਮਰਵਾਲ, ਭਾਗ ਸਿੰਘ ਸਾਬਕਾ ਸਰਪੰਚ, ਮਦਨ ਲਾ, ਗੁਰਦਿਆਲ ਸਿੰਘ, ਕਰਮ ਚੰਦ, ਅਮਰਜੀਤ ਸਿੰਘ, ਮੰਗਲ ਬਾਸ, ਕੁਲਦੀਪ ਸਿੰਘ, ਹੇਮ ਰਾਜ, ਸਾਮ ਕੁਮਾਰ, ਗੁਰਪਾਲ ਸਿੰਘ,ਤਰਸੇਮ ਲਾਲ ਪਰਮਜੀਤ ਸਿੰਘ, ਰਾਜ ਕੁਮਾਰ, ਹਰਪਾਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜਰ ਸਨ।

print
Share Button
Print Friendly, PDF & Email