ਕੈਪਟਨ ਅਮਰਿੰਦਰ ਨੂੰ ਵਿਦੇਸ਼ੀ ਸਿੱਖਾਂ ਨੇ ਨਕਾਰਿਆ-ਮੰਡ

ss1

ਕੈਪਟਨ ਅਮਰਿੰਦਰ ਨੂੰ ਵਿਦੇਸ਼ੀ ਸਿੱਖਾਂ ਨੇ ਨਕਾਰਿਆ-ਮੰਡ

ਲੁਧਿਆਣਾ, 5 ਮਈ (ਪ੍ਰੀਤੀ ਸ਼ਰਮਾ): ਗੁਰਸਿਮਰਨ ਸਿੰਘ ਮੰਡ ਸਾਬਕਾ ਉਪ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਲੋਕਲ ਬਾਡੀਜ਼ ਸੈਲ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਮਰੀਕਾ ਵਿੱਚ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਪ੍ਰਧਾਨ ਕਾਂਗਰਸ ਨੂੰ ਵਿਦੇਸ਼ੀ ਸਿੱਖਾਂ ਨੇ ਨਕਾਰ ਦਿੱਤਾ ਹੈ । ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੈਲੇਫੋਰਨੀਆ (ਅਮਰੀਕਾ) ਵਿੱਚ ਜੋ ਵਿਦੇਸ਼ੀ ਸਿੱਖਾਂ ਨੇ ਪ੍ਰਦਰਸ਼ਨ ਕੀਤੇ ਉਸਦਾ ਮੈਂ ਸਵਾਗਤ ਕਰਦਾ ਹਾਂ ਅਤੇ ਵਿਦੇਸ਼ੀ ਸਿੱਖਾਂ ਨੂੰ ਮੈਂ ਸਲੂਟ ਕਰਦਾਂ ਹਾਂ । ਕੈਪਟਨ ਨੇ ਕਾਂਗਰਸ ਪਾਰਟੀ ਨੂੰ ਵਿਦੇਸ਼ਾਂ ਵਿੱਚ ਵੀ ਕਮਜ਼ੋਰ ਸਾਬਤ ਕਰ ਦਿੱਤਾ ਹੈ । ਸ. ਮੰਡ ਨੇ ਕਿਹਾ ਕਿ ਅੱਜ ਤੱਕ ਕਿਸੇ ਕਾਂਗਰਸ ਪ੍ਰਧਾਨ ਦੇ ਖਿਲਾਫ ਇਸ ਤਰਾਂ ਦਾ ਪ੍ਰਦਰਸ਼ਨ ਕਦੇ ਵੀ ਵਿਦੇਸ਼ੱ ਵਿਚ ਦੇਖਣ ਨੂੰ ਨਹੀਂ ਮਿਲਿਆ ।

ਸ. ਮੰਡ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵਿਦੇਸ਼ ਦੌਰਾ ਛੱਡ ਕੇ ਭਾਰਤ ਆ ਜਾਣਾ ਚਾਹੀਦਾ ਹੈ। ਇਨਾਂ ਪ੍ਰਦਰਸ਼ਨਾਂ ਤੋਂ ਬਚਣ ਲਈ ਕਾਂਗਰਸ ਪਾਰਟੀ ਦੀ ਰਹਿੰਦੀ ਖੁਹੰਦੀ ਇੱਜ਼ਤ ਨੂੰ ਬਰਕਰਾਰ ਰੱਖਦੇ ਹੋਏ ਵਿਦੇਸ਼ਾਂ ਵਿੱਚੋਂ ਪੰਜਾਬ ਦੇ ਕਾਂਗਰਸੀਆਂ ਨੂੰ ਵਾਪਸ ਬੁਲਾ ਲਓ । ਜੋ ਅੱਜ ਮਾਨ ਸਨਮਾਨ ਕੈਪਟਨ ਨੂੰ ਨਹੀਂ ਮਿਲ ਰਿਹਾ ਉਹ ਕੈਪਟਨ ਦੀਆਂ ਆਪਣੀਆਂ ਨੀਤੀਆਂ ਕਰਕੇ ਨਹੀਂ ਮਿਲ ਰਿਹਾ । ਸ. ਮੰਡ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਦੀ ਫਸਲ ਨੂੰ ਸਰਕਾਰ ਚੁੱਕ ਨਹੀਂ ਰਹੀ ਅਤੇ ਨਾ ਹੀ ਕਿਸਾਨਾਂ ਨੂੰ ਪੈਸੇ ਮਿਲ ਰਹੇ ਹਨ । ਕੈਪਟਨ ਅਮਰਿੰਦਰ ਸਿੰਘ ਵਿਦੇਸ਼ਾਂ ਵਿੱਚ ਠੰਡੇ ਮੂਲਕਾਂ ਦੀ ਸੈਰ ਕਰ ਰਿਹਾ ਹੈ । ਜਦਕਿ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਬਜੁਰਗ ਨੇਤਾ ਅੱਤ ਦੀ ਗਰਮੀ ’ਚ ਸੜਕਾਂ ਅਤੇ ਗਲੀਆਂ ਵਿੱਚ ਸੰਗਤ ਦਰਸ਼ਨ ਕਰ ਰਿਹਾ ਹੈ । ਜੇਕਰ ਕੈਪਟਨ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨਹੀਂ ਕਰ ਸਕਦਾ ਤਾਂ ਕਿਸੇ ਹੋਰ ਲੀਡਰ ਨੂੰ ਸੰਭਾਲ ਦੇਵੇ ਤਾਂ ਕਿ ਕਾਂਗਰਸ ਪਾਰਟੀ ਮਜ਼ਬੂਤੀ ਵੱਲ ਜਾ ਸਕੇ ।

print
Share Button
Print Friendly, PDF & Email

Leave a Reply

Your email address will not be published. Required fields are marked *