ਨਾਂਦੇੜ ਸਾਹਿਬ ਗੱਡੀ ਦੇ ਮਲੋਟ ਠਹਿਰਾਉ ਲਈ ਰੇਲ ਮੰਤਰੀ ਅਤੇ ਬਾਦਲ ਪਰਿਵਾਰ ਦਾ ਕੀਤਾ ਧੰਨਵਾਦ

ss1

ਨਾਂਦੇੜ ਸਾਹਿਬ ਗੱਡੀ ਦੇ ਮਲੋਟ ਠਹਿਰਾਉ ਲਈ ਰੇਲ ਮੰਤਰੀ ਅਤੇ ਬਾਦਲ ਪਰਿਵਾਰ ਦਾ ਕੀਤਾ ਧੰਨਵਾਦ

5-5
ਮਲੋਟ, 5 ਮਈ (ਆਰਤੀ ਕਮਲ) : ਲੰਮੇ ਸਮੇਂ ਤੋਂ ਨਾਂਦੇੜ ਸਾਹਿਬ ਗੱਡੀ ਦੇ ਠਹਿਰਾਓ ਲਈ ਤਰਸ ਰਹੇ ਮਲੋਟ ਵਾਸੀਆਂ ਦੀ ਕਿਸਮਤ ਆਖਿਰਕਾਰ ਖੁੱਲ ਹੀ ਗਈ। ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਨਿੱਜੀ ਦਿਲਚਸਪੀ ਨਾਲ ਪੰਜਾਬ ਐਗਰੋ ਫ਼ੂਡ ਗ੍ਰੇਨ ਕਾਰਪੋਰੇਸ਼ਨ ਦੇ ਚੇਅਰਮੈਨ ਜਥੇ: ਕੋਲਿਆਂਵਾਲੀ ਅਤੇ ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਸਦਕਾ ਉਕਤ ਗੱਡੀ ਦੇ ਠਹਿਰਾਓ ਦੇ ਨੋਟੀਫ਼ਿਕੇਸ਼ਨ ਜ਼ਾਰੀ ਹੋਣ ਕਾਰਨ ਮਲੋਟ ਵਾਸੀਆਂ ਦੇ ਚਿਹਰਿਆਂ ਤੇ ਰੋਣਕ ਆਈ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਥੇ: ਕੋਲਿਆਂਵਾਲੀ ਤੇ ਵਿਧਾਇਕ ਹਰਪ੍ਰੀਤ ਸਿੰਘ ਨੇ ਬੜੇ ਹੀ ਖੁਸ਼ ਹੁੰਦਿਆਂ ਕਿਹਾ ਕਿ ਮਲੋਟ ਸ਼ਹਿਰ ਦੀਆਂ ਸੰਗਤਾਂ ਨੂੰ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਲਈ ਭਾਰੀ ਦਿੱਕਤਾ ਝੱਲਣੀਆਂ ਪੈ ਰਹੀਆਂ ਸਨ, ਇੰਨਾਂ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਰੇਲਵੇ ਮੰਤਰੀ ਸ਼੍ਰੀ ਸੁਰੇਸ਼ ਪ੍ਰਭੂ ਨੇ ਨਾਂਦੇੜ ਸਾਹਿਬ ਗੱਡੀ 19 ਮਈ ਤੋਂ ਮਲੋਟ ਵਿਖੇ ਰੋਕਣ ਦਾ ਨੋਟੀਫ਼ਿਕੇਸ਼ਨ ਜ਼ਾਰੀ ਕਰ ਦਿੱਤਾ ਹੈ। ਜਿਸ ਕਰਕੇ ਉਹ ਰੇਲ ਮੰਤਰੀ ਸ਼੍ਰੀ ਪ੍ਰਭੂ ਦੇ ਹਮੇਸ਼ਾ ਰਿਣੀ ਰਹਿਣਗੇ।

ਵਿਧਾਇਕ ਹਰਪ੍ਰੀਤ ਸਿੰਘ ਤੇ ਜਥੇ: ਕੋਲਿਆਂਵਾਲੀ ਨੇ ਵਿਸ਼ੇਸ਼ ਤੌਰ ਤੇ ਰੇਲ ਮੰਤਰੀ ਸ਼੍ਰੀ ਪ੍ਰਭੂ ਸਮੇਤ ਸਮੁੱਚੇ ਬਾਦਲ ਪਰਿਵਾਰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਸ: ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਇੰਨਾਂ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਸਦਕਾ ਹੁਣ ਸ਼ਹਿਰ ਵਾਸੀਆਂ ਦੀ ਕਰੀਬ ਸਵਾ ਸਾਲ ਦੀ ਮਿਹਨਤ ਰੰਗ ਲਿਆਈ ਅਤੇ ਹੁਣ ਆਸ-ਪਾਸ ਦੇ ਸ਼ਹਿਰਾਂ ਤੋਂ ਸ਼੍ਰੀ ਹਜ਼ੂਰ ਸਾਹਿਬ ਜਾਣ ਵਾਲੀਆਂ ਸਿੱਖ ਸੰਗਤਾਂ ਮਲੋਟ ਸ਼ਹਿਰ ਦੇ ਸਟੇਸ਼ਨ ਤੋਂ ਨਾਂਦੇੜ ਸਾਹਿਬ ਗੱਡੀ ਰਾਹੀਂ ਰਵਾਨਾ ਹੋ ਸਕਣਗੀਆਂ। ਜ਼ਿਕਰਯੋਗ ਹੈ ਕਿ ਹਫਤੇ ਵਿਚ ਦੋ ਦਿਨ ਚੱਲਣ ਵਾਲੀ ਇਸ ਰੇਲ ਗੱਡੀ ਦਾ ਪਹਿਲਾ ਠਹਿਰਾਉ 20 ਮਈ ਸ਼ੁੱਕਰਵਾਰ ਨੂੰ ਸ਼ਾਮ 3.54 ਤੇ ਹੋਵੇਗਾ ਅਤੇ 3.56 ਤੇ ਚੱਲੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *