ਸਵੈ ਰੋਜ਼ਗਾਰ ਅਭਿਆਨ ਦੇ ਤਹਿਤ ਬਿਊਟੀ ਪਾਰਲਰ ਦੇ ਸਿਖਲਾਈ ਕੈਪਾ ਦੀ ਸਮਾਪਤੀ ਦੋਰਾਨ ਸਰਟੀਫਿਕੇਟਾ ਦੀ ਕੀਤੀ ਵੰਡ

ss1

ਸਵੈ ਰੋਜ਼ਗਾਰ ਅਭਿਆਨ ਦੇ ਤਹਿਤ ਬਿਊਟੀ ਪਾਰਲਰ ਦੇ ਸਿਖਲਾਈ ਕੈਪਾ ਦੀ ਸਮਾਪਤੀ ਦੋਰਾਨ ਸਰਟੀਫਿਕੇਟਾ ਦੀ ਕੀਤੀ ਵੰਡ

5-4
ਸਰਦੂਲਗੜ੍ਹ 5 ਮਈ ( ਗੁਰਜੀਤ ਸ਼ੀਂਹ) ਨ.ਪ.ਪ ਪੰਜਾਬ ਭਰ ਵਿਚ ਚਲਾਏ ਜਾ ਰਹੇ ਔਰਤਾ ਦੀ ਭਲਾਈ ਲਈ ਸਵੈ ਰੋਜ਼ਗਾਰ ਅਭਿਆਨ ਦੇ ਤਹਿਤ ਏ-ਵਨ ਐਜੂਕੇਸ਼ਨ ਸੁਸਾਇਟੀ , ਪੰਜਾਬ ਵੱਲੋ ਚਲਾਈ ਜਾ ਰਹੀ ਮੁਹਿੰਮ ਦੋਰਾਨ ਸਰਦੂਲਗੜ੍ਹ ਏਰੀਆ ਵਿਚ ਚਲਾਏ ਗਏ ਬਿਊਟੀ ਪਾਰਲਰ ਦੇ ਸਿਖਲਾਈ ਕੈਪਾਂ ਦੀ ਸਮਾਪਤੀ ਉਪਰੰਤ ਸਿਖਿਆਰਥਣਾਂ ਅਤੇ ਬਿਊਟੀਸ਼ੀਅਨ ਟ੍ਰੇਨਰਸ ਨੂੰ ਪੰਜਾਬ ਸਰਕਾਰ ਤੋ ਮਾਨਤਾ ਪ੍ਰਾਪਤ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ । ਇਸ ਸਰਟੀਫਿਕੇਟ ਵੰਡ ਸਮਾਰੋਹ ਦਾ ਆਯੋਜਨ ਸਰਦੂਲਗੜ੍ਹ ਏਰੀਆਂ ਇੰਚਾਰਜ ਵਿਵੇਕ ਕੁਮਾਰ ਦੀ ਦੇਖ-ਰੇਖ ਹੇਠ ਹੋਇਆ ।ਇਸ ਬੈਜ਼ ਵਿਚ 38 ਸਿਖਿਆਰਥਣਾ ਨੂੰ ਪੰਜਾਬ ਸਰਕਾਰ ਤੋ ਮਾਨਤਾ ਪ੍ਰਾਪਤ ਸਰਟੀਫਿਕੇਟ ਵੰਡੇ ਗਏ ਅਤੇ ਸਿਖਲਾਈ ਦੇਣ ਵਾਲੇ ਨਿਪੁੰਨ ਬਿਊਟੀਸ਼ੀਅਨ ਆਫ ਫੈਸ਼ਨ ਐਡ ਬਿਊਟੀ , ਪੰਜਾਬ ਦੇ ਐਮਡੀ ਕਸ਼ਮੀਰ ਨੇ ਦੱਸਿਆ ਕਿ ਲੜਕੀਆ ਕਿਵੇ ਇਹਨਾ ਕੋਰਸਾ ਵਿਚ ਭਾਗ ਲੈ ਕੇ ਆਪਣੇ ਹੁਨਰ ਨੂੰ ਨਿਖਾਰ ਕੇ ਨਵੇ ਰੋਜ਼ਗਾਰ ਦੇ ਮੋਕੇ ਪ੍ਰਾਪਤ ਕਰ ਕੇ ਆਪਣੇ ਜੀਵਨ ਨੂੰ ਸਵੈ-ਨਿਰਭਰ ਬਣਾ ਰਹੀਆ ਹਨ। ਨਾਲ ਹੀ ਦੱਸਿਆ ਕਿ ਇਸ ਮੁਹਿੰਮ ਨੂੰ ਦੇਸ਼ ਭਰ ਵਿਚ ਕਿਵੇ ਉਚੇ ਪੱਧਰ ਤੇ ਚਲਾਇਆ ਜਾ ਰਿਹਾ ਹੈ । ਇਸ ਤੋ ਇਲਾਵਾ ਇਸ ਮੋਕੇ ਏਰੀਆ ਸਟਾਫ ਸ਼ਕਤੀ ਕੁਮਾਰ, ਪਰਮਜੀਤ ਕੌਰ, ਕਿਰਨ, ਰਣਜੀਤ ਕੌਰ, ਅਮਨਦੀਪ ਕੌਰ, ਸੋਮਾ ਬਾਈ , ਹਰਜਿੰਦਰ ਕੌਰ, ਚਰਨਜੀਤ ਕੌਰ ਆਦਿ ਮੋਜ਼ੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *