ਬੇਟੀ ਬਚਾਓ-ਬੇਟੀ ਪੜਾਓ ਨੂੰ ਸਮਰਪਿਤ ਨੰਨੇ-ਮੁੰਨੇ ਬੱਚਿਆਂ ਦੀ ਪ੍ਰਤੀਭਾ ਨੂੰ ਉਭਾਰਦਾ ਪ੍ਰੋਗ੍ਰਾਮ ਕਰਵਾਇਆ

ss1

ਬੇਟੀ ਬਚਾਓ-ਬੇਟੀ ਪੜਾਓ ਨੂੰ ਸਮਰਪਿਤ ਨੰਨੇ-ਮੁੰਨੇ ਬੱਚਿਆਂ ਦੀ ਪ੍ਰਤੀਭਾ ਨੂੰ ਉਭਾਰਦਾ ਪ੍ਰੋਗ੍ਰਾਮ ਕਰਵਾਇਆ

12-2

ਤਪਾ ਮੰਡੀ,11 ਜੁਲਾਈ(ਨਰੇਸ਼ ਗਰਗ)-ਇਲਾਕੇ ਦੀ ਸਿਰਮੋਰ ਸੰਸਥਾ ਗਾਰਗੀ ਫਾਊਡੇਸ਼ਨ ਦੇ ਸਹਿਯੋਗ ਨਾਲ ਉਡਾਨ ਯੂਥ ਕਲੱਬ (ਰਜਿ) ਬਰਨਾਲਾ ਵੱਲੋਂ ਬੇਟੀ ਬਚਾਓ-ਬੇਟੀ ਪੜਾਓ ਨੂੰ ਸਮਰਪਿਤ ਨੰਨੇ-ਮੁੰਨੇ ਬੱਚਿਆਂ ਦੀ ਪ੍ਰਤੀਭਾ ਨੂੰ ਉਭਾਰਦਾ ਪ੍ਰੋਗ੍ਰਾਮ ਨੰਨੇ ਉਸਤਾਦ ਸਥਾਨਕ ਮਹਾਂ ਸ਼ਕਤੀ ਕਲਾ ਮੰਦਿਰ ਵਿਖੇ ਕਰਵਾਇਆ ਗਿਆ ਜਿਸ ਦਾ ਉਦਘਾਟਨ ਕਿੰਗਜ ਗਰੁੱਪ ਆਫ ਇੰਸਟੀਟਿਊਸ਼ਨ ਦੇ ਚੇਅਰਮੈਨ ਹਰਦੇਵ ਸਿੰਘ ਬਾਜਵਾ ਅਤੇ ਪੰਜਾਬ ਪ੍ਰਦੇਸ ਅਗ੍ਰਵਾਲ ਸੰਮੇਲਨ ਦੀ ਮਹਿਲਾ ਵਿੰਗ ਦੀ ਜਿਲਾ ਪ੍ਰਧਾਨ ਅਨੂੰ ਬਾਲਾ ਅਗ੍ਰਵਾਲ ਨੇ ਸ਼ਾਂਝੇ ਤੋਰ ‘ਤੇ ਕੀਤਾ ,ਜਿਸ ਵਿੱਚ ਬਰਨਾਲਾ ਅਤੇ ਸੰਗਰੂਰ ਜਿਲਿਆਂ ਦੇ ਬੱਚਿਆਂ ਨੇ ਹਿੱਸਾ ਲਿਆ,ਖਚਾਖਚ ਭਰੇ ਪੰਡਾਲ ‘ਚ ਸਾਰੇ ਹੀ ਬੱਚਿਆਂ ਨੇ ਅਪਣੀ ਪ੍ਰਤੀਭਾ ਦੇ ਜੋਹਰ ਦਿਖਾਏ ਜਿਸ ਵਿੱਚ ਕੋਰੋਗ੍ਰਾਫੀ ਦੀ ਟਰਾਫੀ ਧੂਰੀ ਦੀ ਟੀਮ ਹਾਰਟ ਬ੍ਰੇਕਿੰਗ ਡਾਂਸ਼ ਕਲੱਬ ਨੇ ਦਿੱਤੀ ਜਦ ਕਿ ਦੂਸਰੇ ਨੰਬਰ ‘ਤੇ ਰਮਜਾਨ ਕਲੱਬ ਦੀ ਟੀਮ ਰਹੀ। ਫੈੰਸ਼ੀ ਡਰੈਸ਼ ਮੁਕਾਬਲੇ ‘ਚ ਪਹਿਲਾਂ ਸਥਾਨ ਰਵਨੀਤ ਕੋਰ,ਦੂਜਾ ਹੁਸ਼ਨਪ੍ਰੀਤ ਕੋਰ ਅਤੇ ਤੀਸਰਾ ਰਮਨਦੀਪ ਕੋਰ ਨੇ ਜਿੱਤਿਆਂ ਜਦ ਕਿ ਤਪਾ ਦੀ ਨੋਰੀਨ ਮਿੱਤਲ ਨੂੰ ਵਿਸ਼ੇਸ ਪੁਰਸਕਾਰ ਦਿੱਤਾ ਗਿਆ।

ਗਰੁੱਪ ਡਾਂਸ਼ ‘ਚ ਪਹਿਲੇ ਅਤੇ ਦੂਸਰੇ ਸਥਾਨ ‘ਤੇ ਗੋਰੀਆ ਡਾਂਸ਼ ਅਕੈਡਮੀ ਬਰਨਾਲਾ ਦੀ ਟੀਮ ਅਤੇ ਤੀਜੇ ਸਥਾਨ ਤੇ ਮਦਰ ਟੀਚਰ ਸਕੂਲ ਦੀ ਟੀਮ ਜੇਤੂ ਰਹੀ ਅਤੇ ਸੋਲੌ ਡਾਂਸ਼ ਜੂਨੀਅਰ ਮੁਕਾਬਲੇ ‘ਚੋਂ ਪਹਿਲੀ ਪੁਜੀਸ਼ਨ ਰਿਹਾਨ ਗੋਰੀਆ,ਦੂਜੇ ਸਥਾਨ ‘ਤੇ ਲਵਾਨਿਆਂ,ਤੀਜੇ ‘ਤੇ ਭਾਗਿਆ ਅਤੇ ਚੋਥੇ ਸਥਾਨ ਤੇ ਜਸਮੀਤ ਨੇ ਟਰਾਫੀ ‘ਤੇ ਕਬਜਾ ਕੀਤਾ। ਜਦਕਿ ਸੋਲੋ ਡਾਂਸ਼ ਸੀਨੀਅਰ ਮੁਕਾਬਲਿਆਂ ‘ਚ ਲਵਾਨਿਆਂ ਦੇ ਕਥੱਕ ਡਾਂਸ਼ ਨੇ ਪਹਿਲੀ ਪੁਜੀਸ਼ਨ ਅਤੇ ਉਮੀਸ਼ਾ ਤੇ ਹੁਸ਼ਨਪ੍ਰੀਤ ਨੇ ਦੂਜਾ ਸਥਾਨ ਜਦ ਕਿ ਤੀਜੇ ਅਤੇ ਚੋਥੇ ਨੰਬਰ ‘ਤੇ ਅਰਸ਼ਦੀਪ ਅਤੇ ਤੁਸਾਰ ਗਾਰਗੀ ਰਹੇ। ਮੁਸ਼ਕਾਨਪ੍ਰੀਤ ਕੋਰ ਅਤੇ ਪਰਾਂਜਲ ਨੂੰ ਵਿਸ਼ੇਸ ਇਨਾਮ ਦਿੱਤੇ ਗਏ ਇਸ ਤੋਂ ਇਲਾਵਾ ਵਿਸ਼ੇਸ ਬੱਚਿਆਂ ‘ਚ ਜਗਦੀਪ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਵਿਸ਼ੇਸ ਇਨਾਮ ਦੇਕੇ ਨਿਵਾਜਿਆਂ ਗਿਆ। ਇਨਾਮ ਵੰਡਣ ਦੀ ਰਸਮ ਮੁੱਖ ਮਹਿਮਾਨ ਗਾਰਗੀ ਫਾਊਡੇਸ਼ਨ ਦੇ ਸੰਸਥਾਪਕ ਜਨਕ ਰਾਜ ਗਾਰਗੀ ਐਡਵੋਕੇਟ ਨੇ ਨਿਭਾਈ। ਇਸ ਮੋਕੇ ਮੁੱਖ ਮਹਿਮਾਨ ਗਾਰਗੀ ਨੇ ਅਪਣੇ ਸੰਬੋਧਨ ‘ਚ ਕਿਹਾ ਕਿ ਬੱਚਿਆਂ ਦੀ ਬਿਹਤਰੀ ਲਈ ਉਨਾਂ ਦੀ ਸੰਸਥਾ ਵੱਲੋਂ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ ਅਤੇੋ ਭਵਿੱਖ ‘ਚ ਵੀ ਇਹ ਮੁਹਿੰਮ ਜਾਰੀ ਰਹੇਗੀ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਹਰੀਸ ਬਾਂਸਲ,ਜੱਜਮੈਂਟ ਦੀ ਭੂਮਿਕਾ ਪ੍ਰਸਿਧ ਫਿਲਮੀ ਕਲਾਕਾਰ ਰਣਜੀਤ ਰੈਣੀ, ਮੈਡਮ ਨਰਿੰਦਰ ਕੋਰ ਅਤੇ ਪਰਵਿੰਦਰ ਕੋਰ ਨੇ ਨਿਭਾਈ। ਇਸ ਪ੍ਰੋਗ੍ਰਾਮ ਦੀ ਕਾਮਯਾਬੀ ਦਾ ਸਿਹਰਾ ਉਡਾਨ ਕਲੱਬ ਦੀ ਚੇਅਰਪਰਸ਼ਨ ਪ੍ਰਿਸੀਂਪਲ ਮਨਵੀਨ ਰਾਣੀ,ਸਹਾਰਾ ਕਲੱਬ ਦੇ ਪ੍ਰਵੀਨ ਸਿੰਗਲਾ ਅਤੇ ਫਿਲਮੀ ਕਲਾਕਾਰ ਜੀਵਨ ਜੋਤ ਕੰਡਾ ਅਤੇ ੳਨਾਂ ਦੇ ਸਹਿਯੋਗੀਆਂ ਸਿਰ ਜਾਂਦਾ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *