ਬਾਦਲ ਸਾਹਿਬ ਕਦੀ ਚੰਗਰ ਇਲਾਕੇ ਦੀਆਂ ਸੰਗਤਾਂ ਨੂੰ ਵੀ ਦੇ ਦਿਉ ਦਰਸ਼ਨ

ss1

ਬਾਦਲ ਸਾਹਿਬ ਕਦੀ ਚੰਗਰ ਇਲਾਕੇ ਦੀਆਂ ਸੰਗਤਾਂ ਨੂੰ ਵੀ ਦੇ ਦਿਉ ਦਰਸ਼ਨ

 

ਕੀਰਤਪੁਰ ਸਾਹਿਬ 10 ਜੁਲਾਈ (ਸਰਬਜੀਤ ਸਿੰਘ ਸੈਣੀ/ਹਰਪ੍ਰੀਤ ਸਿੰਘ ਕਟੋਚ): ਪਿਛਲੇ ਕੁਝ ਦਿਨਾਂ ਤੋਂ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਰੂਪਨਗਰ ਹਲਕੇ ਵਿੱਚ ਵੱਖ ਵੱਖ ਥਾਵਾਂ ਤੇ ਸੰਗਤ ਦਰਸ਼ਨ ਪ੍ਰੋਗਰਾਮ ਕਰਕੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕੀਲਾਂ ਸੁਣ ਕਿ ਮੋਕੇ ਤੇ ਹੀ ਉਹਨਾਂ ਦਾ ਨਿਪਟਾਰਾ ਕਰ ਰਹੇ ਹਨ ਅਤੇ ਇਲਾਕੇ ਦੀਆਂ ਪੰਚਾਇਤਾਂ ਨੂੰ ਗਰਾਟਾਂ ਦੇ ਗੱਫੇ ਦੇ ਰਹੇ ਹਨ। ਪਰੰਤੂ ਇਹਨਾਂ ਸੰਗਤ ਦਰਸ਼ਨ ਪ੍ਰੋਗਰਾਮ ਦੋਰਾਨ ਬਾਦਲ ਸਾਹਿਬ ਨੂੰ ਵੀ ਸ਼੍ਰੀ ਕੀਰਤਪੁਰ ਸਾਹਿਬ ਦੇ ਆਸ ਪਾਸ ਦੇ ਚੰਗਰ ਇਲਾਕੇ ਦੀ ਯਾਦ ਤੱਕ ਨਹੀ ਆਈ। ਇਸ ਇਲਾਕੇ ਵਿੱਚ ਨਾਰਡ , ਮੱਸੇਵਾਲ , ਬਰੂਵਾਲ , ਚੀਕਣਾ , ਮਝੇੜ , ਦੋਲੋਵਾਲ , ਬਲੋਲੀ ਅਤੇ ਪਹਾੜਪੁਰ ਆਦਿ ਬਹੁਤ ਸਾਰੇ ਪਿੰਡ ਪੈਂਦੇ ਹਨ। ਇਹਨਾਂ ਪਿੰਡਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਨ੍ਹਾਂ ਵਿੱਚ ਮੁੱਖ ਤੋਰ ਤੇ ਪਾਣੀ ਦੀ ਸਮੱਸਿਆ , ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ, ਸਿਹਤ ਸਹੂਲਤਾਂ , ਜੰਗਲੀ ਜਾਨਵਰਾਂ ਤੋਂ ਖੇਤੀ ਨੂੰ ਹੁੰਦੇ ਨੁਕਸਾਨ ਦੀ ਸਮੱਸਿਆ ਆਦਿ ।

ਇਥੋਂ ਦੇ ਲੋਕਾਂ ਨੂੰ ਬਹੁਤ ਆਸ ਸੀ ਕਿ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨ ਪ੍ਰੋਗਰਾਮ ਇਸ ਚੰਗਰ ਇਲਾਕੇ ਵਿੱਚ ਵੀ ਰੱਖਣਗੇ ਅਤੇ ਇਥੋਂ ਦੀਆ ਮੁੱਖ ਸਮੱਸਿਆਵਾਂ ਦਾ ਵੀ ਕੋਈ ਪੱਕਾ ਹੱਲ ਕਰਨਗੇ ਜਿਸ ਨਾਲ ਇਲਾਕਾ ਨਿਵਾਸੀਆਂ ਦੇ ਜੀਵਨ ਪੱਧਰ ਵਿੱਚ ਵੀ ਸੁਧਾਰ ਹੋਵੇਗਾ। ਪਰ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਸ ਇਲਾਕੇ ਦੀ ਯਾਦ ਤੱਕ ਨਹੀ ਆਈ ਅਤੇ ਉਹ ਵੀ ਰੂਪਗਨਰ ਦੇ ਆਲੇ ਦੁਆਲੇ ਦੇ ਇਲਾਕੇ ਘੁੰਮ ਕਿ ਚਲੇ ਗਏ।ਇਸ ਚੰਗਰ ਇਲਾਕੇ ਦੇ ਲੋਕਾਂ ਦਾ ਕਹਿਣਾਂ ਹੈ ਕਿ ਹਰ ਇਕ ਪਾਰਟੀ ਨੂੰ ਸਾਡੇ ਇਲਾਕੇ ਦੀ ਯਾਦ ਸਿਰਫ ਵੋਟਾਂ ਦੇ ਸਮੇੇਂ ਹੀ ਆਉਂਦੀ ਹੈ।ਉਸ ਸਮੇਂ ਹਰ ਪਾਰਟੀ ਦੇ ਨੁਮਾਇਦਿਆਂ ਵਲੋਂ ਵੱਡੇ ਵੱਡੇ ਵਾਅਦੇ ਕੀਤੇ ਜਾਦੇ ਹਨ ਅਤੇ ਵੋਟਾਂ ਤੋਂ ਬਾਅਦ ਚੁਣੇ ਹੋਏ ਨੁਮਾਇਦੇ ਸਭ ਕੁਝ ਭੁਲ ਜਾਦੇਂ ਹਨ ਅਤੇ ਇਲਾਕਾਂ ਨਿਵਾਸੀਆਂ ਦੇ ਹਿੱਸੇ ਅੱਜ ਤੱਕ ਸਿਰਫ ਝੂਠੇ ਵਾਅਦੇ ਹੀ ਆਏ ਹਨ।ਉਥੇ ਹੀ ਲੋਕਾਂ ਨੇ ਕਿਹਾ ਕਿ ਜਿੱਤਣ ਤੋਂ ਬਾਅਦ ਹਲੇ ਤੱਕ ਇਸ ਇਲਾਕੇ ਵਿੱਚੋਂ ਜਿੱਤ ਕਿ ਲੋਕ ਸਭਾ ਵਿੱਚ ਗਏ ਸ: ਚੰਦੂਮਾਜਰਾ ਜੀ ਦੇ ਦਰਸ਼ਨ ਤੱਕ ਨਹੀ ਹੋਏ ਅਤੇ ਇਸ ਇਲਾਕੇ ਵਿੱਚੋਂ ਜਿੱਤੇ ਇਸ ਤੋਂ ਪਹਿਲਾ ਕਾਂਗਰਸ ਦੇ ਐਮ.ਪੀ ਸਾਹਿਬ ਨੇ ਵੀ ਚੰਗਰ ਦੇ ਲੋਕਾਂ ਦੀ ਆਪਣੇ ਪੰਜ ਸਾਲ ਦੋਰਾਨ ਸਾਰ ਨਹੀ ਸੀ।ਇਸ ਚੰਗਰ ਇਲਾਕੇ ਦੀਆਂ ਸਮੱਸਿਆਵਾਂ ਦਾ ਜੇਕਰ ਕੋਈ ਯੋਗ ਹੱਲ ਨਾਂ ਕੀਤਾ ਗਿਆ ਤਾ ਇਸਦਾ ਹਰਜਾਨਾਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾਂ ਪੈ ਸਕਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *