ਪੰਜਾਬ ਦੀ ਕਿਰਸਾਨੀ ਤੋਂ ਬਿਨਾ ਤਰੱਕੀ ਅਸੰਭਵ, ਨਹੀਂ ਰੁਕ ਰਿਹਾ ਖੁਦਕੁਸ਼ੀਆਂ ਦਾ ਦੋਰ

ss1

ਪੰਜਾਬ ਦੀ ਕਿਰਸਾਨੀ ਤੋਂ ਬਿਨਾ ਤਰੱਕੀ ਅਸੰਭਵ, ਨਹੀਂ ਰੁਕ ਰਿਹਾ ਖੁਦਕੁਸ਼ੀਆਂ ਦਾ ਦੋਰ

ਬਰੇਟਾ, 5 ਮਈ (ਰੀਤਵਾਲ/ਦੀਪ) ਪੰਜਾਬ ਦੀ ਕਿਰਸਾਨੀ ਨੂੰ ਦੇਸ਼ ਦੀ ਰੀਡ ਦੀ ਹੱਡੀ ਸਮਝਿਆਂ ਜਾਂਦਾ ਹੈ । ਪੰਜਾਬ ਦਾ ਕਿਸਾਨ ਬਹੁਤ ਮਿਹਨਤੀ ਕਿਸਾਨ ਹੈ। ਪਰ ਦਿਨੋਂ ਦਿਨ ਸਰਕਾਰ ਤੇ ਪ੍ਰਸ਼ਾਸਨ ਦੁਆਰਾ ਕਿਸਾਨਾ ਨਾਲ ਕੀਤਾ ਜਾ ਰਿਹਾ ਖਿਲਵਾੜ ਲੋਕਤੰਤਰ ਦਾ ਕਤਲ ਹੈ। ਪਿਛਲੇ ਦਹਾਕੇ ਦੀ ਜੇਕਰ ਗੱਲ ਕਰੀਏ ਤਾ ਫਸਲਾ ਉੱਤੇ ਖਰਚੇ ਦੀ ਲਾਗਤ ਲਗਭਗ ਪੰਜ ਗੁਣਾ ਵਧ ਚੁੱਕੀ ਹੈ। ਪਰ ਫਸਲਾ ਦੇ ਰੇਟ ਹਰ ਰੋਜ ਘਟ ਰਹੇ ਹਨ । ਅੰਨ ਦਾਤਾ ਕਹਾਉਣ ਵਾਲੇ ਸੂਬੇ ਦੇ ਕਿਸਾਨ ਹਰ ਰੋਜ ਖੁਦਕੁਸ਼ੀਆਂ ਕਰ ਰਹੇ ਹਨ । ਲੰਘੇ ਕੁਝ ਮਹੀਨਿਆਂ ਤੋਂ ਜਿਆਦਾਤਰ ਮਾਲਵੇ ਦੇ ਕੁਝ ਹਿੱਸਿਆਂ ਵਿਚ ਚਿੱਟੀ ਮੱਖੀ ਨੇ ਨਰਮੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਸੀ ।ਉਦੋਂ ਤੋਂ ਲੈ ਕੇ ਹੁਣ ਤੱਕ ਜਿਵੇਂ ਕਿਸਾਨਾਂ ਵੱਲੋਂ ਹਰ ਰੋਜ਼ ਆਰਥਿਕ ਤੰਗੀਆਂ ਤੇ ਸ਼ਾਹੂਕਾਰਾਂ ਦੇ ਵਿਆਜਾਂ ਦੇ ਬੋਝ ਤੇ ਕਰਜ਼ੇ ਦੇ ਜਾਲ ਤੋਂ ਬਚਣ ਲਈ ਹਜ਼ਾਰਾਂ ਅੰਨਦਾਦਿਆਂ ਨੇ ਮੋਤ ਨੂੰ ਗਲੇ ਲਗਾਇਆਂ ਹੈ । ਖੁਦਕੁਸ਼ੀਆਂ ਦਾ ਦੌਰ ਖਤਮ ਹੋਣ ਦਾ ਨਾ ਨਹੀਂ ਲੈ ਰਿਹਾਂ ਕੁਦਰਤੀਂ ਆਫਤਾਂ ਜਾਂ ਕੁਝ ਬੇਈਮਾਨ ਲੋਕਾ ਦੁਆਰਾਂ ਗਰੀਬ ਕਿਸਾਨਾਂ ਨਾਲ ਕੀਤੀਆਂ ਜਾ ਰਹੀਆਂ ਬੇਈਮਾਨੀਆਂ ਕਾਰਨ ਖੇਤੀ ਘਾਟੇ ਦਾ ਧੰਦਾ ਸਾਬਤ ਹੋ ਰਿਹਾਂ ਹੈ ।ਦੂਜੇ ਪਾਸੇ ਸਰਕਾਰਾਂ ਨਿੱਤ ਨਵੇਂ ਅਖਬਾਰੀ ਬਿਆਨਾਂ ਰਾਹੀਂ ਕਿਰਸਾਨੀ ਦਾ ਵਿਕਾਸ ਕਰ ਰਹੀਆਂ ਹਨ । ਤੇ ਪੰਜਾਬ ਦੀ ਕਿਰਸਾਨੀ ਨੂੰ ਅਗਲੇ ਕੁਝ ਸਮੇ ਵਿਚ ਖੁਸ਼ਹਾਲ ਕਰਨ ਦੇ ਢੰਡੋਰੇ ਪਿੱਟ ਰਹੀਆਂ ਹਨ । ਦੇਸ਼ ਦਾ ਪੇਟ ਭਰਨ ਵਾਲਾ ਕਿਸਾਨ ਅਜੋਕੇ ਯੁੱਗ ਵਿਚ ਆਪਣਾ ਪੇਟ ਬੜੀ ਮੁਸ਼ਿਕਲ ਨਾਲ ਭਰ ਰਿਹਾਂ ਹੈ । ਕਿਸਾਨਾ ਦੀ ਖੁਦਕੁਸ਼ੀਆਂ ਦਾ ਸਿਲਸਿਲਾਂ ਸਿਰਫ ਪੰਜ਼ਾਬ ਵਿਚ ਹੀ ਨਹੀਂ ਪੂਰੇ ਭਾਰਤ ਵਿਚ ਲਗਾਤਾਰ ਜਾਰੀ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *