ਬੋਹਾ ਵਿੱਚ ਤੇਜ ਬਾਰਿਸ਼,ਘਰਾਂ ਵਿੱਚ ਪਾਣੀ ਵੜਨ ਨਾਲ ਲੋਕਾਂ ਦਾ ਖਾਣ ਪੀਣ ਦਾ ਅਤੇ ਕੀਮਤੀ ਸਮਾਨ ਖਰਾਬ

ss1

ਬੋਹਾ ਵਿੱਚ ਤੇਜ ਬਾਰਿਸ਼,ਘਰਾਂ ਵਿੱਚ ਪਾਣੀ ਵੜਨ ਨਾਲ ਲੋਕਾਂ ਦਾ ਖਾਣ ਪੀਣ ਦਾ ਅਤੇ ਕੀਮਤੀ ਸਮਾਨ ਖਰਾਬ

ਟੈਲੀਫੋੋਨ ਐਕਸੇਂਜ ਅਤੇ ਬਿਜਲੀ ਦੇ ਮੀਟਰਾਂ ਦੇ ਬਕਸਿਆਂ ਚ ਵੜਿਆ ਪਾਣੀ

10-24

ਬੋਹਾ 9 ਜੁਲਾਈ (ਦਰਸ਼ਨ ਹਾਕਮਵਾਲਾ)-ਅੱਜ ਬੋਹਾ ਖੇਤਰ ਅੰਦਰ ਹੋਈ ਬਾਰਿਸ਼ ਨੇ ਜਿੱਥੇ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਵਾਈ ਹੈ ਉੱਥੇ ਬੋਹਾ ਦੇ ਵਸਨੀਕਾਂ ਲਈ ਇਹ ਬਾਰਿਸ਼ ਕਾਫੀ ਮੰਦਭਾਗੀ ਰਹੀ।ਤੇਜਧਾਰ ਹੋਈ ਬਾਰਿਸ਼ ਨੇ ਬੋਹਾ ਦੀ ਟੈਲੀਫੋਨ ਐਕਸੇਂਜ ਨੂੰ ਵੀ ਜਲਥਲ ਕਰ ਦਿੱਤਾ ਹੈ ਜਿਸ ਨਾਲ ਟੈਲੀਫੋਨ ਐਕਸੇਂਜ ਦੀਆਂ ਮਸ਼ੀਨਾਂ ਖਰਬਾ ਹੋਣ ਦਾ ਵੀ ਖਦਸ਼ਾ ਹੈ ਅਤੇ ਬਿਜਲੀ ਦੇ ਮੀਟਰਾਂ ਵਾਲੇ ਬਕਸੇ ਪਾਣੀ ਵਿੱਚ ਡੁੱਬ ਜਾਣ ਕਾਰਨ ਕੋਈ ਵੀ ਭਿਆਨਕ ਹਾਦਸਾ ਵਾਪਰ ਸਕਦਾ ਹੈ।।ਪੱਤਰਕਾਰਾਂ ਦੀ ਟੀਮ ਵੱਲੋਂ ਬਾਰਿਸ਼ ਉਪਰੰਤ ਕੀਤੇ ਦੌਰੇ ਦੌਰਾਨ ਵਾਰਡ ਨੰਬਰ 6 ਅਤੇ 7 ਦੇ ਲੋਕਾਂ ਕੌਂਸਲਰ ਜਗਤਾਰ ਸਿੰਘ ਤਾਰੀ,ਬਚਿੱਤਰ ਸਿੰਘ,ਅਜਮੇਰ ਕੌਰ,ਗੁਰਮੇਲ ਸਿੰਘ,ਤੇਜਾ ਸਿੰਘ ,ਬਾਬੂ ਸਿੰਘ ,ਗੁਰਤੇਜ ਸਿੰਘ ਆਦਿ ਨੇ ਦੱਸਿਆ ਕਿ ਉਹ ਤਾ ਪਹਿਲਾਂ ਹੀ ਮਹਿੰਗਾਈ ਦੇ ਯੁੱਗ ਵਿੱਚ ਬਹੁੱਤ ਮੁਸ਼ਕਿਲ ਨਾਲ ਗੁਜਾਰਾ ਕਰ ਰਹੇ ਸਨ ਉਪਰੋਂ ਅੱਜ ਦੀ ਬਾਰਿਸ਼ ਨਾਲ ਜਿੱਥੇ ਖਾਣ ਪੀਣ ਦੀਆਂ ਚੀਜਾਂ ਖਰਾਬ ਹੋ ਗਈਆਂ ਹਨ ਉੱਥੇ ਹੋਰ ਵੀ ਕੀਮਤੀ ਸਮਾਨ ਬਾਰਿਸ਼ ਦੇ ਪਾਣੀ ਦੀ ਭੇਟ ਚੜ ਗਿਆ ਹੈ।ਇੱਥੋਂ ਤੱਕ ਕਿ ਉਹਨਾਂ ਨੂੰ ਰਾਤ ਗੁਜਾਰਨ ਵਾਸਤੇ ਵੀ ਚਿੰਤਾਂ ਸਤਾ ਰਹੀ ਹੈ।ਕੁਝ ਲੋਕਾਂ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸ਼ਨ ਪ੍ਰਤੀ ਨਰਾਜਗੀ ਜਾਹਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਡੀ ਅੰਦਰ ਸੀਵਰੇਜ ਸਿਸਟਮ ਬਣਾਉਣ ਲਈ ਕੀਤੀ ਗਈ ਦੇਰੀ ਕਾਰਨ ਬੋਹਾ ਵਾਸੀਆਂ ਨੂੰ ਅਜਿਹੇ ਦਿਨ ਦੇਖਣੇ ਪਏ ਹਨ ਅਤੇ ਹੁਣ ਵੀ ਜੇਕਰ ਸੀਵਰੇਜ ਸਿਸਟਮ ਦਾ ਕੰਮ ਚਾਲੂ ਹੋਇਆ ਹੈ ਤਾਂ ਇਸ ਦੀ ਬੇਹੱਦ ਮੱਠੀ ਰਫਤਾਰ ਕਾਰਨ ਲੰਬਾਂ ਸਮਾਂ ਸੀਵਰੇਜ ਸਿਸਟਮ ਚਾਲੂ ਹੋਣ ਵਿੱਚ ਲੱਗ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ।ਸਾਬਕਾ ਸਰਪੰਚ ਭੋਲਾ ਸਿੰਘ ਨਰਸੋਤ,ਕੌਂਸਲਰ ਜਗਤਾਰ ਸਿੰਘ ਤਾਰੀ ਅਤੇ ਸਮੂਹ ਸਮਾਜਸੇਵੀਆਂ ਨੇ ਨੁਕਸਾਨੇ ਗਏ ਘਰਾਂ ਲਈ ਸਰਕਾਰ ਵੱਲੋਂ ਮੱਦਦ ਦੀ ਅਪੀਲ ਕੀਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *