ਗੁਰਦੁਆਰਾ ਕਾਲਾਮਾਲਾ ਸਾਹਿਬ ਜੀ ਗੱਦੀ ਨੂੰ ਲੈ ਕੇ ਸਥਿਤੀ ਤਣਾਅ ਪੂਰਨ

ss1

ਗੁਰਦੁਆਰਾ ਕਾਲਾਮਾਲਾ ਸਾਹਿਬ ਜੀ ਗੱਦੀ ਨੂੰ ਲੈ ਕੇ ਸਥਿਤੀ ਤਣਾਅ ਪੂਰਨ

ਭੋਗ ਸਮੇਂ ਸੰਗਤਾਂ ਨੂੰ ਲੰਗਰ ਦਾ ਪ੍ਰਬੰਧ ਬਾਹਰੋਂ ਕਰਵਾਇਆ

10-20

ਮਹਿਲ ਕਲਾਂ 09 ਜੁਲਾਈ (ਗੁਰਭਿੰਦਰ ਗੁਰੀ) – ਪਿਛਲੇ ਦਿਨੀਂ ਸਾਬਕਾ ਐਸ ਜੀ ਪੀ ਸੀ ਮੈਬਰ ਤੇ ਗੁਰਦੁਆਰਾ ਕਾਲਾ ਮਾਲਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਖਾਲਸਾ ਜੀ ਬੀਤੇ ਦਿਨੀਂ ਹੋਈ ਮੌਤ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਨੂੰ ਲੈ ਕੇ ਦੋ ਧਿਰਾਂ ਅੰਦਰ ਆਪਸੀ ਖਿੱਚੋਤਾਣ ਚੱਲ ਰਹੀ ਅਤੇ ਗੁਰੂ ਘਰ ਦੀ ਸੇਵਾਦਾਰੀ ਨੂੰ ਲ਼ੈ ਕੇ ਇੱਕ ਦਰਜਨ ਦੇ ਕਰੀਬ ਦਾਅਵੇਦਾਰੀਆਂ ਜਿਤਾ ਰਹੇ ਹਨ। ਪਰ ਇੱਕ ਹਲਕੇ ਤੋਂ ਬਾਹਰਲੇ ਸ਼ੋ੍ਰਮਣੀ ਕਮੇਟੀ ਮੈਂਬਰ ਵੱਲੋਂ ਗੁਰੂ ਘਰ ਦੇ ਸਰਧਾਲੂਆਂ ਅਤੇ ਹਲਕੇ ਦੇ ਅਕਾਲੀ ਆਗੁਆਂ ਨਾਲ ਅੰਦਰ ਖਾਤੇ ਰਾਬਤਾ ਸ਼ੁਰੂ ਕਰਕੇ ਆਪਣੀ ਦਾਅਵੇਦਾਰੀ ਸੰਤਾ ਦੀ ਮੌਤ ਵਾਲੇ ਦਿਨ ਤੋਂ ਹੀ ਜਤਾਈ ਜਾ ਰਹੀ ਹੈ। ਭਾਵੇਂ ਸੰਤਾਂ ਦੀ ਮੌਤ ਤੋਂ ਲੈ ਕੇ ਭੋਗ ਸਮਾਗਮ ਤੱਕ ਅਕਾਲੀ ਦਲ ਦੇ ਹਲਕਾ ਇੰਚਾਰਜ ਸਮੇਤ ਮਹਿਲ ਕਲਾਂ ਦੀ ਲੀਡਰਸ਼ਿਪ ਨੇ ਆਪਣੇ ਆਪ ਨੂੰ ਬਚਾਉਣ ਲਈ ਦੂਰੀਆਂ ਬਣਾਈਆਂ ਹੋਈਆਂ ਹਨ ਅਤੇ ਪਾਰਟੀ ਦੇ ਸਕੱਤਰ ਜਨਰਲ ਸ.ਸੁਖਦੇਵ ਸਿੰਘ ਢੀਂਡਸਾ ਨੇ ਮੁੱਖ ਸੇਵਾਦਾਰੀ ਨੂੰ ਲ਼ੈ ਕੇ ਹਲਕੇ ਦੇ ਦੋਨੋਂ ਐਸ ਜੀ ਪੀ ਸੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਤੇ ਬਾਬਾ ਦਰਬਾਰ ਸਿੰਘ ਛੀਨੀਵਾਲ ,ਮਾਰਕੀਟ ਕਮੇਟੀ ਚੇਅਰਮੈਨ ਅਜੀਤ ਸਿੰਘ ਕੁਤਬਾ ,ਕੌਮੀ ਵਰਕਿੰਗ ਕਮੇਟੀ ਮੈਂਬਰ ਅਜਮੇਰ ਸਿੰਘ ਮਹਿਲ ਕਲਾਂ,ਸਰਬਜੀਤ ਸਿੰਘ ਬੈਲਜੀਅਮ ਦੀ ਦੋਨੋਂ ਧਿਰਾਂ ਦੀ ਗੱਲਬਾਤ ਸੁਨਣ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪਰ ਇਥੇ ਵੋਟ ਰਾਜਨੀਤੀ ਨੂੰ ਦੇਖਦਿਆਂ ਹਲਕਾ ਇੰਚਾਰਜ ਨੇ ਇਸ ਸਮਾਗਮ ਤੋਂ ਹਾਲੇ ਤਕ ਦੂਰੀਆਂ ਹੀ ਬਣਾ ਕੇ ਰੱਖੀਆਂ ਹੋਈਆਂ ਹਨ। ਭਾਵੇਂ ਇੱਕ ਧਿਰ ਵੱਲੋਂ ਗੁਰੂ ਘਰ ਦਾ ਸੇਵਾਦਾਰ ਲਗਾਉਣ ਲਈ ਜੋਰ ਪਾਇਆਂ ਜਾ ਰਿਹਾ ਹੈ ਉਧਰ ਦੂਜੇ ਪਾਸੇ ਗੁਰੂ ਘਰ ਦੀ ਦੇਖ ਰੇਖ ਲਈ ਨੇੜਲੇ ਪਿੰਡਾਂ ਦੀ ਕਮੇਟੀ ਦਾ ਗਠਨ ਕਰਨ ਲਈ ਕਿਹਾ ਜਾ ਕਿਹਾ ਹੈ ਕਿਉਂਕਿ ਸੰਤ ਖਾਲਸਾ ਦੀ ਦੇਖ ਰੇਖ ਹੇਠ ਦੋ ਸਕੂਲ ਤੇ ਇੱਕ ਐਸ ਜੀ ਪੀ ਸੀ ਵੱਲੋਂ ਸੰਗੀਤ ਵਿਦਿਆਲਾ ਚਲਾਇਆਂ ਜਾ ਰਿਹਾ ਹੈ ਅਤੇ ਗੁਰੂ ਘਰ ਕੋਲ ਕਈ ਏਕੜ ਜਮੀਨ ਵੀ ਹੈ। ਭਰੋਸੇ ਯੋਗ ਸੂਤਰਾਂ ਤੋਂ ਪਤਾ ਲੱਗਿਆਂ ਹੈ ਕਿ ਸੰਤ ਖਾਲਸਾ ਦੀ ਅੰਤਿਮ ਅਰਦਾਸ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਲਈ ਗੁਰੂ ਘਰ ਅੰਦਰ ਲੰਗਰ ਦੀ ਸੇਵਾ ਵੀ ਦੋ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੋਂ ਲੰਗਰ ਤਿਆਰ ਕਰਨ ਲਈ ਕਿਹਾ ਗਿਆ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਦਾਅਵੇਦਾਰੀਆਂ ਜਿਤਾਉਣ ਵਾਲੇ ਕੀ ਸੰਗਤ ਲਈ ਲੰਗਰ ਦਾ ਪ੍ਰਬੰਧ ਵੀ ਨਹੀ ਕਰ ਸਕਦੇ?
ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਕਾਲੀ ਦਲ ਆਪਣੀ ਵੋਟ ਰਾਜਨੀਤੀ ਨੂੰ ਦੇਖ ਕੇ ਕਿਸ ਦੇ ਹੱਕ ਵਿੱਚ ਫੈਸਲਾ ਦਿੰਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *