ਵਾਟਰ ਵਰਕਸ ਵਿਭਾਗ ਵੱਲੋ ਪ੍ਰਦੂਸ਼ਣ ਸੈੱਸ ਬਿੱਲ ਲਗਾਣ ਦਾ ਸੰਘਰਸ਼ ਕਮੇਟੀ ਅਤੇ ਲੋਕਾਂ ਨੇ ਕੀਤਾ ਵਿਰੋਧ

ss1

ਵਾਟਰ ਵਰਕਸ ਵਿਭਾਗ ਵੱਲੋ ਪ੍ਰਦੂਸ਼ਣ ਸੈੱਸ ਬਿੱਲ ਲਗਾਣ ਦਾ ਸੰਘਰਸ਼ ਕਮੇਟੀ ਅਤੇ ਲੋਕਾਂ ਨੇ ਕੀਤਾ ਵਿਰੋਧ
10 ਮਈ ਨੂੰ ਕੀਤਾ ਜਾਵੇਗਾ ਐੱਸ ਡੀ ਓ ਦਫਤਰ ਦਾ ਘਿਰਾਓ
ਨਹੀਂ ਭਰਿਆ ਜਾਵੇਗਾ ਸੈੱਸ ਬਿੱਲ- ਕਮੇਟੀ ਆਗੂ

5-2 (1) 5-2 (2)

ਤਲਵੰਡੀ ਸਾਬੋ, 5 ਮਈ (ਗੁਰਜੰਟ ਸਿੰਘ ਨਥੇਹਾ)- ਵਾਟਰ ਵਰਕਸ ਵਿਭਾਗ ਵੱਲੋਂ ਪਾਣੀ ਦੇ ਬਿੱਲ ਦੇ ਨਾਲ ਪ੍ਰਦੂਸ਼ਣ ਸੈੱਸ ਨੂੰ ਜੋੜ ਕੇ ਖਪਤਕਾਰਾਂ ਨੂੰ ਭੇਜੇ ਗਏ ਬਿੱਲਾਂ ਦਾ ਮਾਮਲਾ ਉਸ ਵੇਲੇ ਇੱਕ ਸੰਘਰਸ਼ ਦਾ ਰੂਪ ਧਾਰਨ ਕਰ ਗਿਆ ਜਦੋਂ ਸ਼ਹਿਰ ਦੀ ਸਾਂਝੀ ਸੰਘਰਸ਼ ਕਮੇਟੀ ਦੁਆਰਾ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਹਿਕਮੇ ਦੇ ਖਿਲਾਫ ਇੱਕ ਵਿਸ਼ਾਲ ਧਰਨਾ ਲਗਾ ਦਿੱਤਾ।
ਸਾਂਝੀ ਸੰਘਰਸ਼ ਕਮੇਟੀ ਤਲਵੰਡੀ ਸਾਬੋ ਵੱਲੋਂ ਵਾਟਰ ਵਰਕਸ ਵਿਭਾਗ ਵਲੋਂ ਬਿੱਲ ਵਿੱਚ 150 ਰੁਪਏ ਪ੍ਰਦੂਸ਼ਨ ਸੈੱਸ ਲਗਾਉਣ ਦੇ ਸੰਬੰਧ ਵਿੱਚ ਪਿੰਡ ਵਾਸੀਆਂ ਦੇ ਕੀਤੇ ਇਕੱਠ ਨੂੰ ਸੰਬੋਧਨ ਕਰਦਿਆਂ ਕਮੇਟੀ ਆਗੂਆਂ ਨੇ ਦੱਸਿਆ ਕਿ ਲੋਕਾਂ ਨੂੰ ਬਿਨ੍ਹਾਂ ਕਿਸੇ ਅਗਾਊਂ ਜਾਣਕਾਰੀ ਦਿੱਤੇ ਇੱਕ ਦਮ ਹੀ 150 ਰੁਪਏ ਦਾ ਵਾਧਾ ਬਿੱਲ ਵਿੱਚ ਕਰ ਦਿੱਤਾ ਗਿਆ ਹੈ ਪਰ ਲੋਕ ਇਸ ਸੈੱਸ ਨੂੰ ਭਰਨ ਤੋਂ ਅਸਮੱਰਥ ਹਨ। ਕਮੇਟੀ ਆਗੂਆਂ ਨੇ ਸ਼ਹਿਰ ਵਾਸੀਆਂ ਦੀ ਸਹਿਮਤੀ ਨਾਲ ਫੈਸਲਾ ਲਿਆ ਕਿ ਉਸ ਸਮਂੇ ਤੱਕ ਬਿੱਲ ਭਰਨ ਦਾ ਬਾਈਕਾਟ ਕੀਤਾ ਜਾਵੇਗਾ ਜਦਂੋ ਤੱਕ ਪ੍ਰਦੂਸ਼ਨ ਸੈੱਸ ਲਗਾਉਣ ਦਾ ਫੈਸਲਾ ਵਾਪਸ ਨਹੀਂ ਲਿਆ ਜਾਂਦਾ।
ਕਮੇਟੀ ਆਗੂਆਂ ਕਿਹਾ ਕਿ ਲੋਕਾਂ ਵੱਲਂੋ ਪਾਸ ਹੋਏ ਮਤੇ ਦੀ ਇੱਕ ਕਾਪੀ ਸੰਬੰਧਿਤ ਵਿਭਾਗ ਦੇ ਐੱਸ. ਡੀ. ਓ ਨੂੰ ਭੇਜੀ ਜਾਵੇਗੀ ਅਤੇ 10 ਮਈ ਨੂੰ ਐਸ. ਡੀ. ਓ. ਵਾਟਰ ਵਰਕਸ ਦਫਤਰ ਦਾ ਘਿਰਾਓ ਵੀ ਕੀਤਾ ਜਾਵੇਗਾ।
ਇਸ ਮੌਕੇ ਜਸਪਾਲ ਗਿੱਲ, ਮੱਖਣ ਸਿੰਘ, ਕਰਨੈਲ ਸਿੰਘ, ਮੁਖਤਿਆਰ ਵੈਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਔਰਤਾਂ, ਮਰਦ ਵੀ ਸ਼ਾਮਿਲ ਸਨ ਜਿਨ੍ਹਾਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਆਰੇਬਾਜ਼ੀ ਵੀ ਕੀਤੀ ।
ਉਕਤ ਮਾਮਲੇ ਦੇ ਸੰਬੰੰਧ ਵਿੱਚ ਜਦੋਂ ਐਸ. ਡੀ. ਓ ਵਾਟਰ ਵਰਕਸ ਵਿਭਾਗ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਇਹ ਵਾਟਰ ਵਰਕਸ ਪ੍ਰਦੂਸ਼ਨ ਸੈੱਸ ਵੱਲੋਂ ਹਜ਼ਾਰ ਲੀਟਰ ਪਿੱਛੇ ਤਿੰਨ ਪੈਸੇ ਲਗਾਏ ਗਏ ਹਨ ਸਾਡੇ ਕੋਲ ਇਸ ਸੰਬੰਧੀ ਨੋਟੀਫਿਕੇਸ਼ਨ ਵੀ ਹੈ ਇਹ ਕਾਨੂੰਨ 2012 ਤੋਂ ਲਾਗੂ ਹੈ ਜਿਸ ਦੀ ਸੱਤ ਸਾਲਾਂ ਵਿੱਚ ਇੱਕ ਕੁਨੈਕਸ਼ਨ ਨੂੰ ਡੇਢ ਸੌ ਰੁਪਏ ਬਣਦੇ ਹਨ। ਅੱਗੇ ਤੋਂ ਇਹ ਵਸੂਲੀ 15 ਰੁਪਏ ਸਾਲ ਤਂੋ ਲੈਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਹਦਾਇਤ ਮਹਿਕਮੇ ਵੱਲੋਂ ਹੈ ਅਸੀਂ ਆਪਣੇ ਵਲੋਂ ਕੋਈ ਫਾਲਤੂ ਪੈਸਾ ਨਹੀਂ ਲੈ ਰਹੇ।

print
Share Button
Print Friendly, PDF & Email

Leave a Reply

Your email address will not be published. Required fields are marked *