ਅਧਿਆਪਕ ਯੂਨੀਅਨ ਨੇ ਸਰਕਾਰ ਦੇ ਵਤੀਰਿਆ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ss1

ਅਧਿਆਪਕ ਯੂਨੀਅਨ ਨੇ ਸਰਕਾਰ ਦੇ ਵਤੀਰਿਆ ਖਿਲਾਫ ਕੀਤਾ ਰੋਸ ਪ੍ਰਦਰਸ਼ਨ
ਲਗਾਤਾਰ ਪੰਜ ਦਿਨ ਲਾ ਕੇ ਰੱਖਣਗੇ ਕਾਲੇ ਬਿੱਲੇ
ਮੰਗਾਂ ਨਾਂ ਮੰਨੀਆਂ ਤਾਂ ਹੋਵੇਗਾ ਸੰਘਰਸ਼ ਹੋਰ ਤੇਜ਼

5-1

ਤਲਵੰਡੀ ਸਾਬੋ, 5 ਮਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨਾਲ਼ ਕੀਤੇ ਜਾਂਦੇ ਗ਼ਲਤ ਵਤੀਰੇ ਦੇ ਵਿਰੋਧ ਵਿੱਚ 5178 ਅਧਿਆਪਕ ਯੂਨੀਅਨ ਵੱਲੋਂ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। 5178 ਅਧਿਆਪਕ ਯੂਨੀਅਨ ਦੇ ਆਗੂ ਲਖਵੀਰ ਸਿੰਘ ਸੇਖੋਂ ਨੇ ਦੱਸਿਆ ਕਿ ਸਰਕਾਰ ਉੱਚ ਯੋਗਤਾ ਅਧਿਆਪਕਾਂ ਨੂੰ ਨਿਗੁਣੀ ਤਨਖਾਹ ਦੇ ਕੇ ਕੋਝਾ ਮਜ਼ਾਕ ਕਰ ਰਹੀ ਹੈ। ਉਹਨਾਂ ਦੇ ਬਣਦੇ ਹੱਕਾਂ ਤੋਂ ਵਾਂਝਾ ਕੀਤਾ ਗਿਆ ਹੈ। ਇਹਨਾਂ ਅਧਿਆਪਕਾਂ ਲਈ ਨਿਗੂਣੀ ਤਨਖਾਹ ਤੇ ਸਟੇਸ਼ਨ ਦੂਰ ਅਲਾਟ ਕੀਤੇ ਗਏ ਹਨ। ਜਿਸ ਕਾਰਨ ਉਹਨਾਂ ਦੀ ਤਨਖਾਹ ਨਾਲ ਕੇਵਲ ਕਿਰਾਇਆ ਹੀ ਪੂਰਾ ਹੁੰਦਾ ਹੈ ਪਰ ਘਰ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਿਲ ਹੋਇਆ ਪਿਆ ਹੈ। ਇਸੇ ਲਈ ਅਧਿਆਪਕ ਲਗਾਤਾਰ ਪੰਜ ਦਿਨ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕਰਨਗੇ।
ਸ. ਲਖਵੀਰ ਸਿੰਘ ਨੇ ਹੋਰ ਕਿਹਾ ਕਿ ਸਰਕਾਰ ਇੱਕੋ ਕੰਮ ਇੱਕੋ ਤਨਖਾਹ ਦੇ ਕਾਨੂੰਨ ਨੂੰ ਛਿੱਕੇ ਟੰਗ ਕੇ ਪੰਜਾਬ ਸਰਕਾਰ ਦੁਆਰਾ ਘੱਟੋ-ਘੱਟ ਉਜ਼ਰਤ ਕਾਨੂੰਨ ਤੋਂ ਵੀ ਟਾਲਾ ਵੱਟ ਰਹੀ ਹੈ। ਇਸ ਸਮੇਂ ਅਧਿਆਪਕ ਯੂਨੀਅਨ ਨੇ ਮੰਗ ਕੀਤੀ ਹੈ ਕਿ ਸਰਕਾਰ ਇਹਨਾਂ ਅਧਿਆਪਕਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਖਤਾ ਜਾਵੇਗਾ।
ਇਸ ਰੋਸ ਪ੍ਰਦਰਸ਼ਨ ਮੌਕੇ ਜੀਟੀਯੂ ਦੇ ਕਾਰਜਕਾਰਨੀ ਪ੍ਰਧਾਨ ਨਰਿੰਦਰ ਸਿੰਘ, ਡੀ ਟੀ ਐੱਫ ਦੇ ਅਹੁਦੇਦਾਰ ਗੁਰਤੇਜ ਸਿੰਘ, ਜਸਦੀਪ ਸਿੰਘ, ਮੈਡਮ ਬਿੰਦੀਆ, ਮੈਡਮ ਪੂਜਾ ਰਾਣੀ, ਸੁਖਪਾਲ ਕੌਰ, ਪਰਮਿੰਦਰ ਕੌਰ ਤੋਂ ਇਲਾਵਾ ਐੱਸ ਐੱਸ ਏ ਯੂਨੀਅਨ ਦੇ ਰਵਿੰਦਰ ਕਾਂਸਲ ਵੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *