ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸਤਨਾਮ ਸੱਤਾ ਤੇ ਹਲਕਾ ਪ੍ਰਧਾਨ ਜਗਦੇਵ ਗਾਗਾ ਨੇ ਕੀਤੀ ਵਰਕਰਾਂ ਨਾਲ ਮੀਟਿੰਗ

ss1

ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸਤਨਾਮ ਸੱਤਾ ਤੇ ਹਲਕਾ ਪ੍ਰਧਾਨ ਜਗਦੇਵ ਗਾਗਾ ਨੇ ਕੀਤੀ ਵਰਕਰਾਂ ਨਾਲ ਮੀਟਿੰਗ

10-1
ਦਿੜ੍ਹਬਾ ਮੰਡੀ 09 (ਰਣ ਸਿੰਘ ਚੱਠਾ)ਅੱਜ ਕਾਂਗਰਸ ਦੇ ਸੀਨੀਅਰ ਆਗੂ ਨਵ ਨਿਯੁਕਤ ਪੰਜਾਬ ਪ੍ਰਦੇਸ ਕਾਗਰਸ ਕਮੇਟੀ ਦੇ ਸਕੱਤਰ ਸਤਨਾਮ ਸੱਤਾ ਤੇ ਹਲਕਾ ਯੂਥ ਪ੍ਧਾਨ ਜਗਦੇਵ ਸਿੰਘ ਗਾਗਾ ਦੀ ਅਗਵਾਈ ਹੇਠ ਦਿੜਬਾ ਵਿਖੇ 11 ਜੁਲਾਈ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਹੋਣ ਵਾਲੇ ਪ੍ਰੋਗਰਾਮ ਸਬੰਧੀ ਅਹਿਮ ਮੀਟਿੰਗ ਕੀਤੀ ਗਈ। ਇਸ ਦੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸਤਨਾਮ ਸਿੰਘ ਸੱਤਾ ਨੇ ਦੱਸਿਆ ਕਿ ਦਿੜਬਾ ਵਿਖੇ 11 ਜੁਲਾਈ ਨੂੰ ਸਥਾਨ ਘੁਮਾਣ ਪੈਲੇਸ ਵਿਖੇ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਕਾਂਗਰਸ ਆਮ ਲੋਕਾ ਦੀਆ ਮੁਸਕਿਲਾ ਸੁਣਨ ਆਉਣ ਗਏ। ਪ੍ਰਦੇਸ ਸਕੱਤਰ ਨੇ ਕਿਹਾ ਕਿ ਲੋਕ ਆਪਣੀਆ ਮੁਸਕਿਲਾ ਲੈਕੇ ਇਸ ਪ੍ਰੋਗਰਾਮ ਵਿੱਚ ਆਉਣ ਕੈਪਟਨ ਅਮਰਿੰਦਰ ਸਿੰਘ ਨੂੰ ਜੁਬਾਨੀ ਤੇ ਲਿਖਤੀ ਰੂਪ ਵਿੱਚ ਆਪਣੀਆਂ ਮੁਸਕਿਲਾਂ ਦੱਸ ਸਕਦੇ ਹਨ।ਪ੍ਧਾਨ ਜਗਦੇਵ ਸਿੰਘ ਗਾਗਾ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੇ ਹਰ ਇੱਕ ਮੁਸਕਿਲ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਪੰਜਾਬ ਦੇ ਮਜਦੂਰਾਂ ਕਿਸਾਨਾਂ ਦਾ ਕਰਜਾ ਮਾਫ ਕਰਕੇ ਪੰਜਾਬ ਨੂੰ ਫਿਰ ਤੋਂ ਖੁਸਹਾਲ ਬਣਾਇਆ ਜਾਵੇਗਾ।ਇਸ ਮੋਕੇ ਜਗਦੇਵ ਗਾਗਾ ਪ੍ਰਧਾਨ ਯੂਥ ਕਾਗਰਸ ਹਲਕਾ ਦਿੜਬਾ, ਗੋਗੀ ਖੋਪੜਾ, ਮਨਜੀਤ ਕਮਾਲਪੁਰ, ਨਿਰਮਲ ਦੁਲੱਟ,ਦਵਿੰਦਰ ਛਾਜਲੀ, ਵਿੱਕੀ ਧੀਮਾਨ, ਜਸਪਾਲ ਨੰਬਰਦਾਰ,ਰਜਿੰਦਰ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *