‘ਆਮ’ ਵਿਧਾਇਕ ਨੂੰ ਸੰਗਰੂਰ ਪਲਿਸ ਨੇ ਸ਼ਨੀਵਾਰ ਕੀਤਾ ਤਲਬ

ss1

‘ਆਮ’ ਵਿਧਾਇਕ ਨੂੰ ਸੰਗਰੂਰ ਪਲਿਸ ਨੇ ਸ਼ਨੀਵਾਰ ਕੀਤਾ ਤਲਬ

ਸੰਗਰੂਰ: ਕੁਰਾਨ ਸ਼ਰੀਫ਼ ਦੀ ਬੇਅਦਬੀ ਮਾਮਲੇ ਵਿੱਚ ਆਮ ਆਦਮੀ ਪਾਰਟੀ ਦਿੱਲੀ ਦੇ ਵਿਧਾਇਕ ਨਰੇਸ਼ ਯਾਦਵ ਪੁੱਛਗਿੱਛ ਲਈ ਸ਼ਨੀਵਾਰ ਨੂੰ ਬੁਲਾਇਆ ਹੈ। ਸੰਗਰੂਰ ਦੇ ਐਸ.ਐਸ.ਪੀ. ਪ੍ਰਿਤਪਾਲ ਸਿੰਘ ਥਿੰਦ ਨੇ ਦੱਸਿਆ ਕਿ ਪੁੱਛਗਿੱਛ ਸੰਗਰੂਰ ਵਿਖੇ ਸੀ.ਆਈ.ਏ. ਸਟਾਫ਼ ਦੇ ਦਫਤਰ ਸਵੇਰੇ 11 ਵਜੇ ਹੋਵੇਗੀ। ਨਰੇਸ਼ ਯਾਦਵ ਤੋਂ ਪੁੱਛਗਿੱਛ ਲਈ ਸੰਗਰੂਰ ਪੁਲਿਸ ਨੇ 100 ਸਵਾਲਾਂ ਦੀ ਲਿਸਟ ਬਣਾਈ ਹੋਈ ਹੈ।

ਇਸ ਤੋਂ ਪਹਿਲਾਂ ਚਾਰ ਜੁਲਾਈ ਨੂੰ ਨਰੇਸ਼ ਯਾਦਵ ਤੋਂ ਪਟਿਆਲਾ ਦੇ ਸੀ.ਆਈ.ਏ. ਸਟਾਫ਼ ਵਿਖੇ ਪੁੱਛਗਿੱਛ ਹੋਈ ਸੀ। ਉਨ੍ਹਾਂ ਕੋਲੋਂ ਡੀ.ਆਈ.ਜੀ. ਪਟਿਆਲਾ ਰੇਂਜ ਬਲਕਾਰ ਸਿੰਘ ਸਿੱਧੂ, ਐਸ.ਐਸ.ਪੀ. ਸੰਗਰੂਰ ਪ੍ਰਿਤਪਾਲ ਸਿੰਘ ਥਿੰਦ, ਐਸ.ਪੀ.ਡੀ. ਸੰਗਰੂਰ ਜਸਕਿਰਨਜੀਤ ਸਿੰਘ ਤੇਜਾ ਤੇ ਸੀ.ਆਈ.ਏ. ਸਟਾਫ਼ ਸੰਗਰੂਰ ਦੇ ਇੰਚਾਰਜ ਵੱਲੋਂ ਪੁੱਛਗਿੱਛ ਕੀਤੀ ਗਈ ਸੀ।

ਪੁਲਿਸ ਨੇ ਨਰੇਸ਼ ਯਾਦਵ ਤੇ ਇਸ ਮਾਮਲੇ ਦੇ ਮੁੱਖ ਮੁਲਜ਼ਮਾਂ ਵਿਜੇ ਕੁਮਾਰ ਤੇ ਗੌਰਵ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਸੀ। ਕਰੀਬ ਪੰਜ ਘੰਟੇ ਚੱਲੀ ਪੁੱਛਗਿੱਛ ਤੋਂ ਬਾਅਦ ਸੰਗਰੂਰ ਪੁਲਿਸ ਨੇ ਐਲਾਨ ਕੀਤਾ ਸੀ ਕਿ ਆਮ ਵਿਧਾਇਕ ਨੂੰ ਫਿਰ ਤੋਂ ਬੁਲਾਇਆ ਜਾ ਸਕਦਾ ਹੈ। ਇਸ ਵਾਰ ਵੀ ਸੰਗਰੂਰ ਪੁਲਿਸ ਮੁੱਖ ਮੁਲਜ਼ਮਾਂ ਵਿਜੇ ਕੁਮਾਰ ਤੇ ਗੌਰਵ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰ ਸਕਦੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *