ਸਾਂਤ ਨੇ ਹਲਕੇ ਦੇ 9 ਪਿੰਡਾ ਨੂੰ ਵਿਕਾਸ ਕਾਰਜਾਂ ਲਈ 1 ਕਰੋੜ 41ਲੱਖ 78 ਹਜਾਰ ਦੇ ਚੈੱਕ ਵੰਡੇ

ss1

ਸਾਂਤ ਨੇ ਹਲਕੇ ਦੇ 9 ਪਿੰਡਾ ਨੂੰ ਵਿਕਾਸ ਕਾਰਜਾਂ ਲਈ 1 ਕਰੋੜ 41ਲੱਖ 78 ਹਜਾਰ ਦੇ ਚੈੱਕ ਵੰਡੇ

29-7

ਮਹਿਲ ਕਲਾਂ 29 ਅਪ੍ਰੈਲ  (ਪਰਦੀਪ ਕੁਮਾਰ): ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਅਜੀਤ ਸਿੰਘ ਸਾਂਤ ਨੇ ਅੱਜ ਕਸਬਾ ਮਹਿਲ ਕਲਾਂ ਦੇ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਅਰਦਾਸ ਕਰਨ ਉਪਰੰਤ ਪੰਜਾਬ ਸਰਕਾਰ ਵੱਲੋਂ ਹਲਕੇ ਦੇ ਵਿਕਾਸ ਕਾਰਜਾਂ ਲਈ 25 ਕਰੋੜ ਦੀ ਭੇਜੀ ਰਾਸੀ ਦੀ ਪਹਿਲੀ ਕਿਸ਼ਤ ਵੱਖ ਵੱਖ ਪਿੰਡਾਂ ਦੀਆ ਗ੍ਰਾਮ ਪੰਚਾਇਤਾਂ ਨੂੰ ਵੰਡਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਅਜੀਤ ਸਿੰਘ ਸਾਂਤ ਨੇ ਪਿੰਡ ਮਹਿਲ ਕਲਾਂ ਸੋਢੇ ਲਈ 17 ਲੱਖ,ਮਹਿਲ ਕਲਾਂ ਨੂੰ 15 ਲੱਖ,ਚੁਹਾਣਕੇ ਕਲਾਂ ਨੂੰ 10 ਲੱਖ 17 ਹਜਾਰ,ਚੁਹਾਣਕੇ ਖੁਰਦ ਨੂੰ 11 ਲੱਖ,ਕ੍ਰਿਪਾਲ ਸਿੰਘ ਵਾਲਾ ਨੂੰ 7 ਲੱਖ 27 ਹਜਾਰ,ਧਨੇਰ ਨੂੰ 12 ਲੱਖ 69 ਹਜਾਰ,ਕਲਾਲ ਮਾਜਰਾ ਨੂੰ 12 ਲੱਖ 12 ਹਜਾਰ,ਕਲਾਲਾ ਨੂੰ 14 ਲੱਖ 69 ਹਜਾਰ ਅਤੇ ਪਿੰਡ ਸਹਿਜੜਾ ਨੂੰ 20 ਲੱਖ 84 ਹਜਾਰ ਦੀਆ ਗ੍ਰਾਂਟਾਂ ਦੇ ਚੈੱਕ ਗ੍ਰਾਮ ਪੰਚਾਇਤਾਂ ਨੂੰ ਸੌਂਪੇ। ਇਸ ਮੌਕੇ ਸਾਂਤ ਨੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ,ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਅਤੇ ਪਾਰਟੀ ਦੇ ਸਕੱਤਰ ਜਨਰਲ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਮੈਨੂੰ ਵੱਡਾ ਇਕੱਠ ਕਰਕੇ ਜੋ ਤੁਹਾਡੀ ਸੇਵਾ ਕਰਨ ਦੀ ਜਿੰਮੇਵਾਰੀ ਲਗਾਈ ਗਈ ਹੈ ਮੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ,ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਦੇ ਦਿਸਾਂ ਨਿਰਦੇਸ਼ਾਂ ਤੋ ਬਾਅਦ ਪਾਰਟੀ ਵਰਕਰ ਤੇ ਆਗੂ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਪੂਰੀ ਤਰਾਂ ਇੱਕਮੁੱਠ ਹਨ।

ਉਹਨਾਂ ਕਿਹਾ ਕਿ ਧੜੇਬੰਦੀਆਂ ਹਮੇਸ਼ਾਂ ਹੀ ਜਿੱਤਾਂ ਨੂੰ ਹਾਰਾ ’ਚ ਬਦਲ ਦਿੰਦੀਆਂ ਹਨ। ਉਹਨਾਂ ਕਿਹਾ ਕਿ ਹਲਕੇ ਲਈ 25 ਕਰੋੜ ਦੀ ਗਾ੍ਰਟ ’ਚੋ ਪੰਜਾਬ ਸਰਕਾਰ ਵੱਲੋਂ ਭੇਜੀ 40 ਫੀਸਦੀ ਦੀ ਗ੍ਰਾਂਟ ਨਾਲ ਪਿੰਡਾ ਦੇ ਵਿਕਾਸ ਕਾਰਜ ’ਤੇ 9 ਕਰੋੜ ਦੀ ਲਾਗਤ ਨਾਲ ਨਵੀਆਂ ਲਿੰਕ ਸੜਕਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ। ਉਹਨਾਂ ਇਸ ਮੌਕੇ ਨੌਜਵਾਨਾ ਨੂੰ ਅਪਣੇ ਪਿੰਡਾ ’ਚ ਨਵੀਆਂ ਕਲੱਬਾਂ ਦੀਆ ਫਾਇਲਾ ਤਿਆਰ ਕਰਕੇ ਤੁਰੰਤ ਮੈਨੂੰ ਸੌਂਪਣ ਅਸੀ ਆਪ ਉਹਨਾਂ ਕਲੱਬਾਂ ਨੂੰ ਰਜਿਸਟਰਡ ਕਰਵਾ ਕੇ ਗ੍ਰਾਂਟਾਂ ਤੇ ਖੇਡਾਂ ਦਾ ਸਮਾਨ ਵੀ ਦੇਵਾਗੇ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਤਸ਼ਾਹੀ ਛੇਵੀਂ ’ਤੇ ਵੱਖ ਵੱਖ ਗ੍ਰਾਮ ਪੰਚਾਇਤਾਂ ਵੱਲੋਂ ਅਜੀਤ ਸਿੰਘ ਸਾਂਤ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਰਕਿੰਗ ਕਮੇਟੀ ਮੈਂਬਰ ਜੱਥੇਦਾਰ ਅਜਮੇਰ ਸਿੰਘ,ਜਿਲਾ ਪ੍ਰੀਸਦ ਮੈਂਬਰ ਪ੍ਰਿਤਪਾਲ ਸਿੰਘ ਛੀਨੀਵਾਲ,ਯੂਥ ਆਗੂ ਗੁਰਸੇਵਕ ਸਿੰਘ ਗਾਗੇਵਾਲ,ਸੰਮਤੀ ਦੇ ਵਾਇਸ ਚੇਅਰਮੈਨ ਲਛਮਣ ਸਿੰਘ ਮੂੰਮ,ਪ੍ਰਧਾਨ ਬਾਬਾ ਸੇਰ ਸਿੰਘ ਖਾਲਸਾ,ਸਰਪੰਚ ਸੁਖਵਿੰਦਰ ਕੌਰ,ਜੰਗੀਰ ਕੌਰ,ਪੰਚ ਗੁਰਪ੍ਰੀਤ ਸਿੰਘ ਚੀਨਾ, ਸਰਪੰਚ ਜਸਵਿੰਦਰ ਸਿੰਘ ਧਨੇਰ,ਸਾਬਕਾ ਸਰਪੰਚ ਜਗਤਾਰ ਸਿੰਘ ਰਾਏਸਰ,ਸਰਪੰਚ ਮਲਕੀਤ ਸਿੰਘ ਬੁਰਜ ਹਮੀਰਾ,ਇੰਦਰਜੀਤ ਸਿੰਘ ਧਾਲੀਵਾਲ,ਦਲਿਤ ਆਗੂ ਰਾਜ ਸਿੰਘ ਭਾਬੜ,ਬਲਦੀਪ ਸਿੰਘ ਮਹਿਲ ਖੁਰਦ,ਗੁਰਦੀਪ ਸਿੰਘ ਟਿਵਾਣਾ,ਗਿਆਨੀ ਕਰਮ ਸਿੰਘ,ਸਰਪੰਚ ਹਰਦੀਪ ਕੌਰ ਚਾਹਲ,ਸਰਪੰਚ ਨਵਨੀਤ ਸਹਿਜੜਾ,ਰਣਜੀਤ ਸਿੰਘ ਕਲਾਲਾ,ਪੰਚ ਹਰਭਜਨ ਸਿੰਘ ਕਲਾਲਾ,ਡਾ ਰਾਮਗੋਪਾਲ ਸਹਿਜੜਾ,ਗੁਰਮੇਲ ਸਿੰਘ ਕਲਾਲਾ,ਸਰਪੰਚ ਕੁਲਵੰਤ ਕੌਰਕ੍ਰਿਪਾਲ ਸਿੰਘ ਵਾਲਾ,ਸਰਪੰਚ ਮਹਿੰਦਰ ਸਿੰਘ ਚੁਹਾਣਕੇ, ,ਸੇਵਕ ਸਿੰਘ ਕਲਾਲ ਮਾਜਰਾ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *