ਦੀ ਰੈਵਨਿਊ ਪਟਵਾਰ ਯੁਨੀਅਨ ਵੱਲੋਂ ਲਾਇਆ ਗਿਆ ਧਰਨਾ, ਕੀਤੀ ਸਰਕਾਰ ਖਿਲਾਫ ਨਾਅਰੇਬਾਜ਼ੀ

ss1

ਦੀ ਰੈਵਨਿਊ ਪਟਵਾਰ ਯੁਨੀਅਨ ਵੱਲੋਂ ਲਾਇਆ ਗਿਆ ਧਰਨਾ, ਕੀਤੀ ਸਰਕਾਰ ਖਿਲਾਫ ਨਾਅਰੇਬਾਜ਼ੀ

9-19

ਬੁਢਲਾਡਾ 8, ਜੁਲਾਈ(ਤਰਸੇਮ ਸ਼ਰਮਾਂ): ਪੰਜਾਬ ਪਟਵਾਰ ਯੂਨੀਅਨ ਦੇ ਸੱਦੇ ਤੇ ਅੱਜ ਇੱਥੇ ਐੱਸ ਡੀ ਐੱਮ ਦਫਤਰ ਵਿਖੇ ਦੀ ਰੈਵਨਿਉ ਪਟਵਾਰ ਯੂਨੀਅਨ ਤਹਿਸੀਲ ਬੁਢਲਾਡਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਕੋਰਟ ਕੰਪਲੈਕਸ ਵਿਖੇ ਰੋਹ ਭਰਭੂਰ ਧਰਨਾ ਦਿੱਤਾ ਗਿਆ ਅਤੇ ਆਪਣੀਆਂ ਕੁਝ ਭੰਖਦਿਆਂ ਮੰਗਾਂ ਦੀ ਪੂਰਤੀ ਨਾ ਹੋਣ ਕਾਰਨ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇੇਬਾਜ਼ੀ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਪਟਵਾਰੀ ਬਲਵਿੰਦਰ ਸਿੰਘ ਨੇ ਕਿਹਾ ਕਿ ਪਟਵਾਰੀਆਂ ਦੀਆਂ 1230 ਅਸਾਮੀਆਂ ਦੀ ਭਰਤੀ ਮੁਕੰਮਲ ਨਾ ਹੋਣ ਕਾਰਨ ਪਟਵਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਪਟਵਾਰੀ ਕੋਲ ਪੰਜ ਪੰਜ ਹਲਕਿਆਂ ਦੇ ਕੰਮ ਦਿੱਤੇ ਹੋਏ ਹਨ। ਜਿਸਨੂੰ ਕਰਨਾ ਕਾਫੀ ਮੁਸ਼ਕਲ ਭਰਿਆ ਹੈ। ਇਸ ਤੋਂ ਇਲਾਵਾ ਦਸ ਹਲਕਿਆਂ ਪਿੱਛੇ ਇੱਕ ਕਾਨੂਗੋਂ ਕੰਮ ਕਰ ਰਿਹਾ ਹੈ ਜਦਕਿ ਇੰਨ੍ਹੀ ਦਿਨੀਂ ਨਿਸ਼ਾਨਦੇਹੀਆ ਦਾ ਕੰਮ ਬਹੁਤ ਜਿਆਦਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈੇ।

ਬੁਲਾਰਿਆਂ ਨੇ ਮੰਗ ਕੀਤੀ ਕਿ ਕਾਨੂੰਗੋ ਪੱਧਰ ਉੱਪਰ ਕੰਮ ਦੀ ਬਹੁ ਤਾਇਤ ਹੋਣ ਕਾਰਨ ਕਾਨੂੰਗੋ ਸਰਕਲ ਛੋਟੇ ਕੀਤੇ ਜਾਣ ਅਤੇ ਦਸ ਦੀ ਬਜਾਏ ਪੰਜ ਪਟਵਾਰ ਸਰਕਲਾਂ ਪਿੱਛੇ ਇੱਕ ਕਾਨੂੰਗੋ ਦੀ ਨਿਯੁਕਤੀ ਕੀਤੀ ਜਾਵੇ ਅਤੇ 1230 ਪਟਵਾਰੀਆਂ ਦੀਆਂ ਅਸਾਮੀਆਂ ਦੀ ਤੁਰੰਤ ਭਰਤੀ ਕੀਤੀ ਜਾਵੇ। ਬੁਲਾਰਿਆਂ ਨੇ ਅੱਗੇ ਮੰਗ ਕੀਤੀ ਕਿ ਨਵੇਂ ਬਣੇ ਜਿਲ੍ਹਿਆਂ ਅਤੇ ਤਹਿਸੀਲਾਂ ਵਿੱਚ ਦਫਤਰ ਕਾਨੂਗੋ ਅਤੇ ਸਹਾਇਕ ਦਫਤਰ ਕਾਨੂੰਗੋ ਦੀ ਮਨਜੂਰੀ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਦਫਤਰਾਂ ਵਿੱਚ ਡੀ ਆਰ ਏ ਦੀਆਂ ਅਸਾਮੀਆਂ ਉੱਪਰ ਕਾਨੂੰਗੋਜ਼ ਪਦ ਉੱਨਤ ਕਰਕੇੇ ਤਾਇਨਾਤ ਕੀਤੇ ਜਾਣ। ਉਹਨਾ ਕਿਹਾ ਕਿ ਡਾਟਾ ਐਂਟਰੀ ਦਾ ਕੰਮ ਸੀ ਐੱਮ ਐੱਸ ਅਤੇ ਸੀ ਐੱਮ ਸੀ ਕੰਪਨੀ ਤੋਂ ਵਾਪਸ ਲੈ ਕੇ ਮਾਲ ਵਿਭਾਗ ਨੁੰ ਦੇਣ ਤੋਂ ਇਲਾਵਾ ਡਾਟਾ ਐਂਟਰੀ ਦਾ ਕੰਮ ਆਪ ਕਰਨ ਲਈ ਪਟਵਾਰੀਆਂ ਨੂੰ ਕੰਪਿਊਟਰ ਮੁਹੱਇਆ ਕਰਵਾਏ ਜਾਣ। ਉਹਨਾਂ ਨੇ ਅੰਤ ਵਿੱਚ ਕਿਹਾ ਕਿ ਜੱਥੇਬੰਦੀ ਦੀ ਪੰਜਾਬ ਬਾਡੀ ਦੀਆਂ ਹਦਾਇਤਾ ਅਤੇ ਸਰਕਾਰ ਵੱਲੋਂ ਕੋਈ ਸੁਣਵਾਈ ਨਾ ਕਰਨ ਤੱਕ ਵਾਧੂ ਸਰਕਲਾਂ ਦਾ ਬਾਈਕਾਟ ਜਾਰੀ ਰਹੇਗਾ। ਪਟਵਾਰੀਆਂ ਵੱਲੋਂ ਉਪਰੋਕਤ ਸਮੇਤ ਪੂਰਤੀਯੋਗ ਕੁਝ ਹੋਰ ਮੰਗਾਂ ਨਾਲ ਸੰਬੰਧਤ ਮੰਗ ਪੱਤਰ ਐੱਸ. ਡੀ. ਐੱਮ. ਬੁਢਲਾਡਾ ਨੂੰ ਦਿੱਤਾ ਗਿਆ। ਇਸ ਮੋਕੇ ਜਰਨਲ ਸਕੱਤਰ ਗੁਰਚਰਨ ਸਿੰਘ, ਸੈਕਟਰੀ ਜਗਦੀਸ਼ ਸਿੰਘ, ਕਾਨੂੰਗੋਜ਼ ਜਸਵੰਤ ਸਿੰਘ, ਜਗਰੂਪ ਸਿੰੰਘ, ਜੋਹਰੀ ਲਾਲ, ਆਡੀਟਰ ਮੱਘਰ ਸਿੰਘ, ਧਰਮਜੀਤ ਸਿੰਘ, ਭੋਲਾ ਸਿੰਘ, ਗੁਰਮੇਲ ਸਿੰਘ, ਜਰਨੈਲ ਸਿੰੰਘ, ਪਟਵਾਰੀ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email