ਭਾਈ ਮੋਹਕਮ ਸਿੰਘ ਸੰਤ ਭਿਡਰਾਂਵਾਲਿਆ ਬਾਰੇ ਆਪਣੀ ਨੀਤੀ ਸਪੱਸ਼ਟ ਕਰੇ: ਮਾਨ

ss1

ਭਾਈ ਮੋਹਕਮ ਸਿੰਘ ਸੰਤ ਭਿਡਰਾਂਵਾਲਿਆ ਬਾਰੇ ਆਪਣੀ ਨੀਤੀ ਸਪੱਸ਼ਟ ਕਰੇ: ਮਾਨ

ਅੰਮ੍ਰਿਤਸਰ 4 ਅਪ੍ਰੈਲ 2016: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਤੇ ਸਰਬੱਤ ਖਾਲਸਾ ਦੇ ਪ੍ਰਬੰਧਕ ਭਾਈ ਮੋਹਕਮ ਸਿੰਘ ਵੱਲੋ ਖਾਲਿਸਤਾਨ ਬਾਰੇ ਦਿੱਤੇ ਬਿਆਨ ਦਾ ਕੜਾ ਨੋਟਿਸ ਲੈਦਿਆ ਕਿਹਾ ਕਿ ਭਾਈ ਮੋਹਕਮ ਸਿੰਘ ਸਪੱਸ਼ਟ ਕਰਨ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਸਾਥੀ ਰਹੇ ਹਨ ਜਾਂ ਫਿਰ ਤੱਤਕਾਲੀ ਸਰਕਾਰ ਦੇ ਸਮੱਰਥਕ ।
ਜਾਰੀ ਇੱਕ ਬਿਆਨ ਰਾਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸ੍ਰ ਹਰਬੀਰ ਸਿੰਘ ਸੰਧੂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਈ ਮੋਹਕਮ ਸਿੰਘ ਆਪਣੇ ਆਪ ਨੂੰ ਸੰਤ ਜਰਨੈਲ ਸਿੰਘ ਭਿਡਰਾਂਵਾਲਿਆ ਦੇ ਸੱਜੇ ਲੈਫਟੈਣ ਦੱਸਦੇ ਨਹੀ ਥੱਕਦੇ ਤੇ ਸੰਤਾਂ ਨਾਲ ਕਾਫੀ ਸਮਾਂ ਵੀ ਬਿਤਾਇਆ ਜੋ ਵਿਅਰਥ ਹੀ ਗਿਆ ਹੈ। ਉਹਨਾਂ ਕਿਹਾ ਕਿ ਭਾਈ ਮੋਹਕਮ ਸਿੰਘ ਨੂੰ ਇਹ ਯਾਦ ਹੋਣਾ ਚਾਹੀਦਾ ਹੈ ਕਿ ਸੰਤ ਭਿੰਡਰਾਂਵਾਲਿਆ ਨੇ ਕਿਹਾ ਸੀ ਕਿ ਜਿਸ ਦਿਨ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜ ਚੜਾਈ ਕਰੇਗੀ ਉਸ ਦਿਨ ਸਮਝ ਲੈਣਾ ਕਿ ਖਾਲਿਸਤਾਨ ਦੀ ਨੀਂਹ ਰੱਖੀ ਗਈ ਹੈ। ਉਹਨਾਂ ਕਿਹਾ ਕਿ ਮੋਹਕਮ ਸਿੰਘ ਜਾਂ ਤਾਂ ਸੰਤਾਂ ਦੀ ਵਿਚਾਰਧਾਰਾ ਨਾਲੋ ਆਪਣਾ ਨਾਤਾ ਤੋੜਣ ਜਾਂ ਫਿਰ ਉਹਨਾਂ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਬਾਰੇ ਆਪਣੇ ਵਿਚਾਰ ਸਪੱਸ਼ਟ ਕਰਨ। ਉਹਨਾਂ ਕਿਹਾ ਕਿ ਭਾਈ ਮੋਹਕਮ ਸਿੰਘ ਇਹ ਵੀ ਸਪੱਸ਼ਟ ਕਰਨ ਕਿ ਜਦੋ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸਰਬੱਤ ਖਾਲਸਾ ਹੋਇਆ ਤਾਂ ਉਹਨਾਂ ਨੂੰ ਸਟੇਜ ਸਕੱਤਰ ਬਣਾਇਆ ਗਿਆ ਸੀ । ਉਸ ਵੇਲੇ ਤਾਂ ਭਾਈ ਮੋਹਕਮ ਵੀ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਕਿੱਲ ਕਿੱਲ ਕੇ ਅੱਡੀਆ ਚੁੱਕ ਚੁੱਕ ਕੇ ਸੰਗਤਾਂ ਕੋਲੋ ਲਗਵਾਏ ਸਨ। ਭਾਈ ਸਾਹਿਬ ਇਹ ਵੀ ਸਪੱਸ਼ਟ ਕਰਨ ਕਿ ਕੀ ਉਸ ਸਮੇਂ ਉਹ ਗਲਤ ਸਨ? ਉਹਨਾਂ ਕਿਹਾ ਕਿ ਭਾਈ ਮੋਹਕਮ ਸਿੰਘ ਜੀ ਸੰਤ ਜੀ ਤਾਂ ਸਾਕਾ ਨੀਲਾ ਤਾਰਾ ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦਿਆ ਅਤੇ ਕੌਮ ਦੇ ਕੌਮੀ ਘਰ ਦੀ ਖਾਤਰ ਸ਼ਹਾਦਤ ਦਾ ਜਾਮ ਪੀ ਗਏ ਪਰ ਤੁਸੀ ਬੱਚ ਗਏ, ਇਸੇ ਪਿੱਛੇ ਕੀ ਰਾਜ ਹੈ? ਉਹਨਾਂ ਕਿਹਾ ਕਿ ਲੋਕ ਤਾਂ ਪਹਿਲਾਂ ਭਾਈ ਮੋਹਕਮ ਸਿੰਘ ਤੇ ਵਿਸ਼ਵਾਸ਼ ਨਹੀ ਕਰਦੇ ਕਿ ਉਹ ਰਵਾਇਤੀ ਅਕਾਲੀਆ ਦੀ ਤਰ�ਾ ਦਿਨ ਵੇਲੇ ਸ੍ਰੀ ਦਰਬਾਰ ਸਾਹਿਬ ਵਿਖੇ ਤੇ ਰਾਤ ਨੂੰ ਕਿਸੇ ਸਰਕਾਰੀ ਏਜੰਸੀ ਦੇ ਅਧਿਕਾਰੀ ਦੀ ਕੋਠੀ ਵਿੱਚ ਵਿੱਚ ਹੁੰਦੇ ਹਨ। ਉਹਨਾਂ ਕਿਹਾ ਕਿ ਉਹਨਾਂ ਦਾ ਨਿਸ਼ਾਨਾ ਅੱਜ ਵੀ ਸਪੱਸ਼ਟ ਹੈ ਕਿ ਚਿੜੀਆ ਕਾਂਵਾਂ ਦੇ ਆਪਣੇ ਘਰ ਹੁੰਦੇ ਹਨ ਪਰ ਅੱਜ ਸਿੱਖ ਕੌਮ ਜਿਸ ਦੀ ਬਹਾਦਰੀ ਦੀਆ ਗਾਥਾਵਾਂ ਹਰ ਘਰ ਦਾ ਸ਼ਿੰਗਾਰ ਹਨ ਉਸ ਨੂੰ ਆਪਣਾ ਘਰ ਚਾਹੀਦਾ ਹੈ ਅਤੇ ਸਿੱਖ ਆਪਣੇ ਕੌਮੀ ਘਰ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਣਗੇ।
ਉਹਨਾਂ ਕਿਹਾ ਕਿ ਭਾਈ ਮੋਹਕਮ ਸਿੰਘ ਨੂੰ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਰਬੱਤ ਖਾਲਸਾ ਵਿੱਚ ਸੰਗਤਾਂ ਭਾਈ ਮੋਹਕਮ ਸਿੰਘ ਦੀ ਸ਼ਕਲ ਵੇਖਣ ਨਹੀ ਆਈਆ ਸਨ ਸਗੋ ਉਹ ਤਾਂ ਆਪਣੇ ਇਸ਼ਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਵਜੋ ਆਈਆ ਸਨ ਜਾਂ ਫਿਰ ਆਪਣੇ ਕੌਮੀ ਘਰ ਲਈ ਸੰਘਰਸ਼ ਕਰ ਰਹੀਆ ਜਥੇਬੰਦੀਆ ਦਾ ਸਮੱਰਥਨ ਕਰਨ ਲਈ ਆਈਆ ਸਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਖਾਲਿਸਤਾਨ ਦੇ ਮੁੱਦੇ ਤੇ ਸਪੱਸ਼ਟ ਤੇ ਦ੍ਰਿੜ ਹੈ ਅਤੇ ਮੋਹਕਮ ਸਿੰਘ ਨੂੰ ਜੇਕਰ ਵਾਰਾ ਨਹੀ ਖਾਂਦਾ ਤੋ ਉਹ ਸਾਂਝੇ ਫਰੰਟ ਵਿੱਚੋ ਕਿਸੇ ਵੇਲੇ ਵੀ ਬਾਹਰ ਹੋ ਸਕਦਾ ਹੈ। ਉਹਨਾਂ ਕਿਹਾ ਕਿ ਭਾਈ ਮੋਹਕਮ ਸਿੰਘ ਦਾ ਮੋਹ ਆਮ ਆਦਮੀ ਪਾਰਟੀ ਨਾਲ ਹੈ ਅਤੇ ਜੇਕਰ ਉਹ ਜਾਣਾ ਚਾਹੁੰਦੇ ਹਨ ਤਾਂ ਉਹ ਜਾ ਸਕਦੇ ਹਨ। ਉਹਨਾਂ ਕਿਹਾ ਕਿ ਜਿਹੜਾ ਗੰਡੋਆ ਵੀ ਸਿਆਸੀ ਨਦੀ ਵਿੱਚ ਆਉਦਾ ਹੈ ਉਸ ਨਾਲ ਆੜੀ ਪਾਉਣ ਵਾਲਿਆ ਵਿੱਚ ਮੋਹਕਮ ਸਿੰਘ ਪਹਿਲੀ ਕਤਾਰ ਵਿੱਚ ਖੜਾ ਹੁੰਦਾ ਹੈ। ਉਹਨਾਂ ਕਿਹਾ ਕਿ ਭਾਈ ਮੋਹਕਮ ਸਿੰਘ ਉਸ ਆਮ ਆਦਮੀ ਪਾਰਟੀ ਦਾ ਝਾੜੂ ਫੜਣ ਵਿੱਚ ਲੱਗੇ ਹੋਏ ਜਿਹਨਾਂ ਦੇ ਇੱਕ ਆਗੂ ਕੁਮਾਰ ਬਿਸਵਾਸ਼ ਨੇ ਸੰਤਾਂ ਦੀ ਤੁਲਨਾ ਇੱਕ ਭਸਰਮਾਸਕਰ (ਦੈਂਤ) ਨਾਲ ਕੀਤੀ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *