ਖਾਲਸਾ ਕਾਲਜ ਵਿੱਚ ਦਾਖਲਾ ਲੈਣ ਲਈ ਇਲਾਕੇ ਦੇ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ

ss1

ਖਾਲਸਾ ਕਾਲਜ ਵਿੱਚ ਦਾਖਲਾ ਲੈਣ ਲਈ ਇਲਾਕੇ ਦੇ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ

9-12

ਭਗਤਾ ਭਾਈ ਕਾ 8 ਜੁਲਾਈ (ਸਵਰਨ ਸਿੰਘ ਭਗਤਾ)ਪੰਜਾਬੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ, ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈ ਕਾ ਵਿਚ ਦੂਜੇ ਵਿਦਿਅਕ ਵਰ੍ਹੇ ਵਿਚ ਵੀ ਪਹਿਲੇ ਵਰ੍ਹੇ ਵਾਂਗ ਹੀ ਦਾਖਲਾ ਲੈਣ ਲਈ ਇਲਾਕੇ ਦੇ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਕਾਲਜ ਦੀ ਖੂਬਸੂਰਤ ਇਮਾਰਤ ਅਤੇ ਵਿਦਿਆ ਦੇ ਉੱਚੇਰੇ ਪੱਧਰ ਨੇ ਵਿਦਿਆਰਥੀਆਂ ਨੂੰ ਇਸ ਵਿਦਿਅਕ ਕਾਲਜ ਵਿਚ ਦਾਖਲਾ ਲੈਣ ਲਈ ਆਕਰਸ਼ਿਤ ਕੀਤਾ ਹੈ।ਬੀਤੇ ਵਿਦਿਅਕ ਵਰ੍ਹੇ ਦੋਰਾਨ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ,ਜਿਸ ਵਿਚ ਕਾਲਜ ਦੇ ਸਾਰੇ ਕੋਰਸਾਂ ਦੇ ਵਿਦਿਆਰਥੀਆਂ ਨੇ ਚੰਗੀਆਂ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ।ਇਸ ਵਰ੍ਹੇ ਦੌਰਾਨ ਕਾਲਜ ਵਿਚ ਪੜ੍ਹਨ ਵਾਲੇ ਐਸ.ਸੀ ਵਿਦਿਆਰਥੀਆਂ ਦੀ ਪੂਰੀ ਫੀਸ ਮੁਆਫ ਕੀਤੀ ਗਈ ਹੈ ਤੇ ਸਿੱਖ ਵਿਦਿਆਰਥੀਆਂ ਲਈ ਵਜੀਫੇ ਦੀ ਵਿਸ਼ੇਸ਼ ਸਹੂਲਤ ਹੈ। ਸ਼ੋਮਣੀ ਗੁਰੁਆਦਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਇਸ ਕਾਲਜ ਵਿਚ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਧਿਆਂਨ ਵਿਚ ਰੱਖਦੇ ਹੋਏ ਆਉਣ ਜਾਣ ਲਈ ਬੱਸਾਂ ਦਾ ਵੀ ਖਾਸ ਪ੍ਰਬੰਧ ਹੈ।

ਇਲਾਕੇ ਦੇ ਵਿਦਿਆਰਥੀਆਂ ਦੇ ਇਸ ਕਾਲਜ ਲਈ ਵਿਸ਼ੇਸ ਉਤਸ਼ਾਹ ਦੀ ਸ਼ਲਾਘਾ ਕਰਦੇ ਹੋਏ ਪ੍ਰਿੰਸੀਪਲ ਡਾ. ਗੋਬਿੰਦ ਸਿੰਘ ਨੇ ਅਥਾਹ ਖੁਸ਼ੀ ਦਾ ਪ੍ਰਗਟਾਵਾ ਕਰਦੇ ਦੱਸਿਆ ਹੈ ਕਿ ਕਾਲਜ ਦੇ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਵਿਦਿਅਕ ਸੇਧ ਦੇਣ ਦੇ ਨਾਲ ਨਾਲ ਉਹਨਾਂ ਦੀ ਸਖਸ਼ੀਅਤ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ, ਨਾਲ ਹੀ ਉਨਾਂ ਦੱਸਿਆ ਕਿ ਇਹ ਕਾਲਜ ਆਉਣ ਵਾਲੇ ਸਾਲਾਂ ਵਿਚ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹੇਗਾ।ਆਉਣ ਵਾਲੇ ਸੈਸ਼ਨਾਂ ਦੋਰਾਨ ਕਾਲਜ ਵੱਲੋ ਵਿਦਿਆਰਥੀਆਂ ਲਈ ਬੌਧਿਕ ਵਿਕਾਸ ਲਈ ਵਿਦਿਅਕ ਅਤੇ ਧਾਰਮਿਕ ਟੂਰਾਂ ਤੋਂ ਇਲਾਵਾ ਅਡਵੈਂਚਰ ਕਲੱਬਾਂ ਦਾ ਵੀ ਆਯੋਜਨ ਕੀਤਾ ਜਾਵੇਗਾ ।ਕਾਲਜ ਦੀ ਇਮਾਰਤ ਤੋਂ ਬਿਨਾ 8 ਏਕੜ ਜ਼ਮੀਨ ਵੱਖ ਵੱਖ ਖੇਡ ਮੈਦਾਨਾਂ ਲਈ ਰਾਖਵੀਂ ਰੱਖੀ ਗਈ ਹੈ। ਜਿਕਰ ਯੋਗ ਹੈ ਕਿ ਭਗਤਾ ਭਾਈ ਕਾ ਵਿਖੇ ਇਸ ਕਾਲਜ ਵਿਚ ਬਣ ਰਿਹਾ 400 ਮੀਟਰ ਦਾ ਸਟੈਂਡਰਡ ਟਰੈਕ ਇਲਾਕੇ ਦੇ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ ਅਤੇ ਇਹ ਕਾਲਜ ਲਈ ਵੀ ਆਪਣੇ ਆਪ ਵਿਚ ਮਾਣ ਵਾਲੀ ਗੱਲ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *