ਮਾਲਵਾ ਕਾਲਜ ਸਰਦੂਲੇਵਾਲਾ ਦਾ ਬੀ.ਏ ਭਾਗ ਤੀਸਰੇ ਦਾ ਨਤੀਜਾ 100 ਫੀਸਦੀ ਰਿਹਾ

ss1

ਮਾਲਵਾ ਕਾਲਜ ਸਰਦੂਲੇਵਾਲਾ ਦਾ ਬੀ.ਏ ਭਾਗ ਤੀਸਰੇ ਦਾ ਨਤੀਜਾ 100 ਫੀਸਦੀ ਰਿਹਾ

9-11

ਸਰਦੂਲਗੜ੍ਹ: 8 ਜੁਲਾਈ(ਗੁਰਜੀਤ ਸ਼ੀਂਹ) ਬੀਤੇ ਦਿਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ. ਏ ਭਾਗ ਤੀਸਰਾ ਦੇ ਨਤੀਜੇ ਵਿਚ ਮਾਲਵਾ ਗਰੁੱਪ ਆਫ ਕਾਲਜਿਜ ਸਰਦੂਲੇਵਾਲਾ ਦੀ ਪ੍ਰਾਪਤੀ ਇਸ ਵਾਰ ਵੀ 100 ਫੀਸਦੀ ਰਹੀ ਹੈ।ਸਾਰੀਆਂ ਵਿਦਿਆਰਥਣਾਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਸੰਸਥਾ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਸਾਰੀਆਂ ਵਿਦਿਆਰਥਣਾਂ ਵਿੱਚੋਂ ਮਨਪ੍ਰੀਤ ਕੌਰ ਪੁੱਤਰੀ ਮੇਜਰ ਸਿੰਘ ਨੇ 67.62 ਫੀਸਦੀ , ਕਮਲਜੀਤ ਕੌਰ ਪੁੱਤਰੀ ਹਰਦੀਪ ਸਿੰਘ ਨੇ 63.87 ਫੀਸਦੀ ਅਤੇ ਨਵਪ੍ਰੀਤ ਕੌਰ ਪੁੱਤਰੀ ਸੁੱਖਾ ਸਿੰਘ ਨੇ 62.25 ਫੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ ।ਇਸ ਮੋਕੇ ਸੰਸਥਾ ਦੇ ਚੇਅਰਮੈਨ ਜਤੰਿਦਰ ਸਿੰਘ ਸੋਢੀ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਮਤੀ ਰਾਜ ਸੋਢੀ ਨੇ ਜਿਥੇ ਇਸ ਦਾ ਸਿਹਰਾ ਮੇਹਨਤੀ ਸਟਾਫ਼ੳਮਪ; ਨੂੰ ਦਿੱਤਾ,ਉਥੇ ਹੀ ਹੋਣਹਾਰ ਵਿਦਿਆਰਥੀਆ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੰਸਥਾ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਹਰ ਤਰ੍ਹਾ ਦਾ ਉਪਰਾਲਾ ਕਰਨ ਲਈ ਵਚਨਬੱਧ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *