ਅਮਰੀਕਾ ‘ਚ ਵਿਗੜੇ ਹਲਾਤ, 11 ਅਫਸਰਾਂ ਨੂੰ ਮਾਰੀ ਗੋਲੀ

ss1

ਅਮਰੀਕਾ ‘ਚ ਵਿਗੜੇ ਹਲਾਤ, 11 ਅਫਸਰਾਂ ਨੂੰ ਮਾਰੀ ਗੋਲੀ

9-4

ਡਲਾਸ: ਅਮਰੀਕਾ ਦੇ ਟੈਕਸਾਸ ਵਿੱਚ ਰੋਸ ਪ੍ਰਦਰਸਨ ਦੌਰਾਨ ਫਾਇਰਿੰਗ ਵਿੱਚ ਚਾਰ ਪੁਲਿਸ ਅਫਸਰਾਂ ਦੀ ਮੌਤ ਹੋ ਗਈ। ਇਹ ਪ੍ਰਦਰਸ਼ਨ ਵੀਰਵਾਰ ਨੂੰ ਕਾਲੇ ਲੋਕਾਂ ਦੀ ਪੁਲਿਸ ਹੱਥੋਂ ਹੋਈ ਮੌਤ ਤੋਂ ਬਾਅਦ ਸ਼ੁਰੂ ਹੋਇਆ।
ਡਲਾਸ ਪੁਲਿਸ ਮੁਤਾਬਕ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਦੋਂਕਿ ਦੂਜੇ ਦੀ ਭਾਲ ਜਾਰੀ ਹੈ। ਡਲਾਸ ਪੁਲਿਸ ਚੀਫ ਡੇਵਿਡ ਬ੍ਰਾਊਨ ਨੇ ਦੱਸਿਆ ਕਿ ਪ੍ਰਦਰਸ਼ਨ ਦੌਰਾਨ ਦੋ ਵਿਅਕਤੀਆਂ ਨੇ ਪੁਲਿਸ ‘ਤੇ ਗੋਲੀਆਂ ਚਲਾਈਆਂ।
ਇਸ ਦੌਰਾਨ 11 ਪੁਲਿਸ ਅਫਸਰਾਂ ਨੂੰ ਗੋਲੀ ਲੱਗੀ ਜਿਸ ਵਿੱਚ 4 ਦੀ ਮੌਤ ਹੋ ਗਈ। ਸੱਤ ਜ਼ਖ਼ਮੀ ਅਫਸਰਾਂ ਵਿੱਚੋਂ ਤਿੰਨ ਹੀ ਹਾਲਤ ਕਾਫੀ ਗੰਭੀਰ ਹੈ। ਬ੍ਰਾਊਨ ਮੁਤਾਬਕ 11 ਪੁਲਿਸ ਅਫਸਰਾਂ ਨੂੰ ਗੇਰ ਕੇ ਉਨ੍ਹਾਂ ‘ਤੇ ਗੋਲੀ ਚਲਾਈ ਗਈ।
ਸ਼ੂਟਆਊਟ ਤੋਂ ਬਾਅਦ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਮਿੰਨਸੋਟਾ ਤੇ ਲੂਸੀਆਨਾ ਵਿੱਛ ਹੋਈ ਪੁਲਿਸ ਫਾਇਰਿੰਗ ਦੇ ਵਿਰੋਧ ਵਿੱਚ ਲੋਕ ਪ੍ਰਦਰਸ਼ਨ ਕਰ ਰਹੇ ਸਨ। ਪੁਲਿਸ ਫਾਇਰਿੰਗ ਵਿੱਚ ਵੀਰਵਾਰ ਨੂੰ ਮਿੰਨੇਸੋਟਾ ਵਿੱਚ ਫਿਲਾਂਡੋ ਕੈਸਿਟਲੇ ਤੇ ਲੂਸੀਆਨਾ ਵਿੱਚ ਐਲਟਨ ਸਟਰਲਿੰਗ ਦੀ ਮੌਤ ਹੋ ਗਈ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *