ਚੰਨੀ ਨੇ ਸ਼ਾਂਤਮਈ ਕਾਂਗਰਸੀ ਵਰਕਰਾਂ ਤੇ ਪੱਤਰਕਾਰਾਂ ‘ਤੇ ਚੰਡੀਗੜ੍ਹ ਪੁਲਿਸ ਦੇ ਲਾਠੀਚਾਰਜ਼ ਦੀ ਨਿੰਦਾ ਕੀਤੀ

ss1

ਚੰਨੀ ਨੇ ਸ਼ਾਂਤਮਈ ਕਾਂਗਰਸੀ ਵਰਕਰਾਂ ਤੇ ਪੱਤਰਕਾਰਾਂ ‘ਤੇ ਚੰਡੀਗੜ੍ਹ ਪੁਲਿਸ ਦੇ ਲਾਠੀਚਾਰਜ਼ ਦੀ ਨਿੰਦਾ ਕੀਤੀ

ਚੰਡੀਗੜ੍ਹ, 4 ਮਈ: ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਕਾਂਗਰਸ ਦੇ ਕਿਸਾਨ ਖੇਤ ਮਜ਼ਦੂਰ ਸੈਲ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਪ੍ਰਦਰਸ਼ਨ ‘ਤੇ ਚੰਡੀਗੜ੍ਹ ਪੁਲਿਸ ਦੇ ਬੇਰਹਿਮ ਲਾਠੀਚਾਰਜ਼ ਦੀ ਨਿੰਦਾ ਕੀਤੀ ਹੈ। ਇਥੇ ਜ਼ਾਰੀ ਬਿਆਨ ‘ਚ ਚੰਨੀ ਨੇ ਕਿਹਾ ਕਿ ਉਹ ਵੀ ਪ੍ਰਦਰਸ਼ਨਕਾਰੀਆਂ ਦਾ ਹਿੱਸਾ ਸਨ, ਲੇਕਿਨ ਅਚਾਨਕ ਚੰਡੀਗੜ੍ਹ ਪੁਲਿਸ ਨੇ ਲਾਠੀਚਾਰਜ਼ ਸੁਰੂ ਕਰ ਦਿੱਤਾ ਤੇ ਸ਼ਾਂਤਮਈ ਧਰਨੇ ‘ਤੇ ਬੈਠੇ ਕਿਸਾਨਾਂ ‘ਤੇ ਪਾਣੀ ਵਰ੍ਹਾਇਆ, ਜਿਹੜੇ ਮੁੱਖ ਮੰਤਰੀ ਨਿਵਾਸ ਦਾ ਘੇਰਾਓ ਕਰਨ ਲਈ ਇਕੱਠੇ ਹੋਏ ਸਨ। ਇਸ ਦੌਰਾਨ ਕਈ ਕਿਸਾਨ ਜ਼ਖਮੀ ਹੋ ਗਏ ਅਤੇ ਕੁਝ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਕਦੇ ਵੀ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਨਾਲ ਅਜਿਹੀ ਕੁੱਟਮਾਰ ਕਰਦਿਆਂ ਨਹੀਂ ਦੇਖਿਆ ਗਿਆ। ਪ੍ਰਦਰਸ਼ਨਕਾਰੀਆਂ ‘ਤੇ ਤਾਕਤ ਦਾ ਇਸਤੇਮਾਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਵੀ ਨੱਠਣਾ ਪਿਆ।
ਚੰਨੀ ਨੇ ਚੰਡੀਗੜ੍ਹ ਪੁਲਿਸ ਦੇ ਪੱਤਰਕਾਰਾਂ ਪ੍ਰਤੀ ਵੀ ਗੈਰ ਮਨੁੱਖੀ ਵਤੀਰੇ ਦੀ ਨਿੰਦਾ ਕੀਤੀ ਹੈ, ਜਿਹੜੇ ਪ੍ਰਦਰਸ਼ਨ ਦੀ ਕਵਰੇਜ ਕਰ ਰਹੇ ਸਨ। ਸਪੋਕਸਮੈਨ ਅਖਬਾਰ ਦੇ ਕੁਲਦੀਪ ਸਿੰਘ ਜਫਲਪੁਰ ਤੇ ਜੈ ਕਿਸ਼ਨ ਛਿੱਬੜ ਨਾਲ ਐਸ.ਐਚ.ਓ ਰੈਂਕ ਦੇ ਪੁਲਿਸ ਅਫਸਰ ਵੱਲੋਂ ਮਾਰਕੁੱਟ ਕੀਤੀ ਗਈ। ਇਹ ਗਲਤ ਹੈ ਤੇ ਲੋਕਤੰਤਰ ਦਾ ਘਾਣ ਹੈ। ਚੰਨੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਚੰਡੀਗੜ੍ਹ ਪੁਲਿਸ ਸੈਂਕੜਾਂ ਪੁਲਿਸ ਵਾਲਿਆਂ ਨਾਲ ਪੰਜਾਬ ਕਾਂਗਰਸ ਭਵਨ ‘ਚ ਚਲੇ ਗਏ ਪ੍ਰਦਰਸ਼ਨਕਾਰੀਆਂ ਪਿੱਛੇ ਗਈ ਅਤੇ ਪਾਰਟੀ ਦਫਤਰ ਦੇ ਕਮਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਅਫਸਰਾਂ ਨੇ ਦਫਤਰ ਦੇ ਸਟਾਫ ਨਾਲ ਵੀ ਦੁਰਵਿਹਾਰ ਕੀਤਾ, ਚੰਡੀਗੜ੍ਹ ਪੁਲਿਸ ਦੇ ਅਫਸਰ ਖਿਲਾਫ ਆਰਜੀ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਦੀ ਸੀ.ਸੀ.ਟੀ.ਵੀ ਵੀਡੀਓ ਫੁਟੇਜ ਵੀ ਮੀਡੀਆ ਨੂੰ ਜ਼ਾਰੀ ਕੀਤੀ ਗਈ ਹੈ।
print
Share Button
Print Friendly, PDF & Email

Leave a Reply

Your email address will not be published. Required fields are marked *