ਪਿੰਡ ਮਹਿਤਾ ਵਿਖੇ ਗਰੀਬ ਪਰਿਵਾਰ ਦੇ ਪਤੀ-ਪਤਨੀ ਨੇ ਜਹਿਰ ਪੀਕੇ ਕੀਤੀ ਲੀਲਾ ਸਮਾਪਤ

ss1

ਪਿੰਡ ਮਹਿਤਾ ਵਿਖੇ ਗਰੀਬ ਪਰਿਵਾਰ ਦੇ ਪਤੀ-ਪਤਨੀ ਨੇ ਜਹਿਰ ਪੀਕੇ ਕੀਤੀ ਲੀਲਾ ਸਮਾਪਤ

 

ਤਪਾ ਮੰਡੀ, 7 ਜੁਲਾਈ (ਨਰੇਸ਼ ਗਰਗ) ਨੇੜਲੇ ਪਿੰਡ ਮਹਿਤਾ ਵਿਖੇ ਪਿੰਡ ਦੇ ਗਰੀਬ ਪਰਿਵਾਰ ਤੇ ਉਸ ਸਮੇਂ ਕਹਿਰ ਟੁੱਟ ਪਿਆ ਜਦੋਂ ਉਸ ਦੇ ਘਰ ਦੇ ਇਕਲੋਤੇ ਚਿਰਾਗ ਜਗਸੀਰ ਸਿੰਘ ਪੁੱਤਰ ਭੋਲਾ ਸਿੰਘ ਨੇ ਆਪਣੀ ਪਤਨੀ ਜਸਪ੍ਰੀਤ ਕੌਰ ਸਮੇਤ ਜਹਿਰੀਲੀ ਦਵਾਈ ਪੀਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਦੋਨੋਂ ਮ੍ਰਿਤਕਾਂ ਦੀ ਸਾਦੀ ਕਰੀਬ 6 ਮਹੀਨੇ ਪਹਿਲਾਂ ਹੋਈ ਸੀ। ਘਰ ਦੀ ਗਰੀਬੀ ਕਾਰਨ ਬਦ ਤੋਂ ਬਦਤਰ ਹੋਏ ਹਾਲਾਤਾਂ ਦਾ ਸਾਹਮਣਾ ਨਹੀਂ ਕਰ ਸਕੇ। ਇੱਕ ਵਾਰ ਸੋਚ ਕੇ ਵੇਖੋ ਕਿ ਕੀ ਗੁਜਰਦੀ ਹੋਵੇਗੀ ਉਨ੍ਹਾ ਇਨਸਾਨਾਂ ਤੇ ਜਿੰਨਾਂ ਨੇ ਜਿੰਦਗੀ ਜਿਉਣ ਨਾਲੋਂ ਮਰ ਜਾਣਾ ਬੇਹਤਰ ਸਮਝਿਆ। ਕਿੰਨੇ ਸਰਮ ਦੀ ਗੱਲ ਹੈ ਕਿ ਆਪਣੇ ਆਪਨੂੰ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਤੋਲਣ ਵਾਲੀਆਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਤੇ ਚੱਲਦਿਆ ਇਸ ਗਰੀਬ ਪਰਿਵਾਰ ਦੀਆਂ ਪੰਜ ਭੈਣਾ ਨੂੰ ਆਪਣੇ ਭਰਾ-ਭਰਜਾਈ ਖੋਣੇ ਪਏ ਹਨ, ਪਰ ਇਨ੍ਹਾਂ ਲੀਡਰਾਂ ਨੂੰ ਕੋਣ ਪੁੱਛੇ ਕਿ ਵਿਜੇ ਮਾਲੀਏ ਵਰਗੇ ਲੋਕ ਇਸ ਦੇਸ਼ ਦਾ ਕਰੋੜਾਂ ਰੁਪਇਆਂ ਲੁੱਟ ਕੇ ਵਿਦੇਸ਼ਾਂ ਵਿੱਚ ਬੈਠਾ ਐਸ ਕਰ ਰਿਹਾ ਹੈ। ਪਰ ਕਿਸਾਨ-ਮਜ਼ਦੂਰ ਖੁਦਕੁਸ਼ੀਆ ਕਰ ਰਹੇ ਹਨ। ਪਿੰਡ ਮਹਿਤਾ ਦੇ ਨਿਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਰੀਬ ਪਰਿਵਾਰ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਪੰਜ ਲੜਕੀਆਂ ਵਾਲੇ ਪਰਿਵਾਰ ਦੀ ਸਾਰੀ ਕਬੀਲਦਾਰੀ ਦਾ ਬੋਝ ਫਿਰ ਬੁੱਢੇ ਬਾਪ ਦੇ ਸਿਰ ਨਾ ਪਵੇ।

print
Share Button
Print Friendly, PDF & Email

Leave a Reply

Your email address will not be published. Required fields are marked *