ਪਟਿਆਲਾ ਜ਼ਿਲੇ ’ਚ ਕਣਕ ਦੀ 95 ਫੀਸਦੀ ਚੁਕਾਈ ਮੁਕੰਮਲ

ss1

ਪਟਿਆਲਾ ਜ਼ਿਲੇ ’ਚ ਕਣਕ ਦੀ 95 ਫੀਸਦੀ ਚੁਕਾਈ ਮੁਕੰਮਲ

ਪਟਿਆਲਾ, 4 ਮਈ (ਧਰਮਵੀਰ ਨਾਗਪਾਲ) ਪਟਿਆਲਾ ਜਿਲੇ ਵਿੱਚ ਕਣਕ ਦੀ ਜਿੱਥੇ 965.3 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ, ਉੱਥੇ ਮੰਡੀਆਂ ਵਿੱਚੋਂ 95 ਫੀਸਦੀ ਕਣਕ ਦੀ ਚੁਕਾਈ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਉਹਨਾਂ ਦੀ ਫ਼ਸਲ ਦਾ ਭੁਗਤਾਨ ਤੇਜੀ ਨਾਲ ਕੀਤਾ ਜਾ ਰਿਹਾ ਹੈ ਅਤੇ ਮੰਡੀਆਂ ਵਿੱਚੋਂ ਫ਼ਸਲ ਵੀ ਤੇਜੀ ਨਾਲ ਚੁਕਾਈ ਜਾ ਰਹੀ ਹੈ। ਜ਼ਿਲੇ ਦੀਆਂ ਕੁੱਲ 105 ਮੰਡੀਆਂ ਵਿੱਚ ਹੁਣ ਤੱਕ ਕੁੱਲ 7 ਲੱਖ 35 ਹਜ਼ਾਰ 647 ਟਨ ਕਣਕ ਦੀ ਆਮਦ ਹੋਈ ਹੈ। ਇਸ ਵਿੱਚੋਂ 95 ਫੀਸਦੀ ਕਣਕ ਦੀ ਚੁਕਾਈ ਕੀਤੀ ਜਾ ਚੁੱਕੀ ਹੈ। ਪਿਛਲੇ 24 ਘੰਟੇ ਵਿੱਚੋਂ ਜਿੱਥੇ ਲਗਭੱਗ 665 ਟਨ ਕਣਕ ਦੀ ਆਮਦ ਹੋਈ ਹੈ ਉੱਥੇ 12 ਹਜ਼ਾਰ 674 ਟਨ ਦੀ ਚੁਕਾਈ ਵੀ ਕੀਤੀ ਜਾ ਚੁੱਕੀ ਹੈ।

print
Share Button
Print Friendly, PDF & Email