ਮਹਿਲ ਕਲਾਂ ਵਿਖੇ ਈਦ ਉੱਲ ਫਿਤਰ ਦਾ ਤਿਉਹਾਰ ਸਰਧਾ ਨਾਲ ਮਨਾਇਆ

ss1

ਮਹਿਲ ਕਲਾਂ ਵਿਖੇ ਈਦ ਉੱਲ ਫਿਤਰ ਦਾ ਤਿਉਹਾਰ ਸਰਧਾ ਨਾਲ ਮਨਾਇਆ

8-29 (1)

ਮਹਿਲ ਕਲਾਂ 7 ਜੁਲਾਈ (ਪ੍ਰਦੀਪ ਕੁਮਾਰ/ ਗੁਰਭਿੰਦਰ ਗੁਰੀ)- ਅੱਜ ਸਥਾਨਕ ਈਦਗਾਹ ਵਿੱਚ ਇਲਾਕਾ ਮਹਿਲ ਕਲਾਂ ਦੇ ਸਮੂਹ ਮੁਸਲਮਾਨ ਭਾਈਚਾਰੇ ਵੱਲੋਂ ਈਦ ਉੱਲ ਫਿਤਰ ਦੀ ਨਮਾਜ਼ ਹਾਫਿਜ਼ ਮੁਹੰਮਦ ਇਸਹਾਕ ਥਿੰਦ ਦੀ ਅਗਵਾਈ ਵਿੱਚ ਅਦਾ ਕੀਤੀ ਗਈ। ਜਿਸ ਵਿੱਚ ਮੁਸਲਿਮ ਭਾਈਚਾਰੇ ਤੋਂ ਇਲਾਵਾ ਹਿੰਦੂ ,ਸਿੱਖ ਵੀਰਾਂ ਨੇ ਆਪਣੇ ਮੁਸਲਿਮ ਭਰਾਵਾਂ ਨੂੰ ਗਲੇ ਮਿਲ ਕੇ ਈਦ ਦੀ ਵਧਾਈ ਦਿੱਤੀ । ਇਸ ਪਵਿੱਤਰ ਮੌਕੇ ਤੇ ਹਲਕਾ ਮਹਿਲ ਕਲਾਂ ਦੀ ਵਿਧਾਇਕਾਂ ਬੀਬੀ ਹਰਚੰਦ ਕੌਰ ਘਨੌਰੀ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਮੁਸਲਿਮ ਭਰਾਵਾਂ ਨਾਲ ਈਦ ਦਾ ਪਵਿੱਤਰ ਤਿਉਹਾਰ ਮਨਾਇਆ। ਇਸ ਮੌਕੇ ਤੇ ਪੂਰੇ ਭਾਰਤ ਖ਼ਾਸਕਰ ਪੰਜਾਬ ਦੇ ਲੋਕਾਂ ਲਈ ਆਪਸੀ ਭਾਈਚਾਰਕ ਸਾਂਝ,ਪਿਆਰ, ਅਮਨ ਅਤੇ ਸਾਂਤੀ ਲਈ ਦੁਆਵਾਂ ਕੀਤੀਆਂ ਗਈਆ। ਈਦ ਦੇ ਮੌਕੇ ਤੇ ਬੋਲਦਿਆਂ ਡਾ ਮਿੱਠੂ ਮੁਹੰਮਦ ਅਤੇ ਮੁਹੰਮਦ ਇਸਹਾਕ ਥਿੰਦ ਨੇ ਕਿਹਾ ਕਿ ਸਾਡੇ ਪੰਜਾਬ ਦੀ ਧਰਤੀ ਤੇ ਪਿਛਲੇ ਦਿਨੀਂ ਕੁਰਾਨ ਏ ਪਾਕ,ਸ੍ਰੀ ਗੁਰੂ ਗ੍ਰੰਥ ਸਾਹਿਬ,ਗੁੱਟਕਾ ਸਾਹਿਬ ਦੀ ਜੋ ਬੇਅਦਬੀ ਹੋਈ ਹੈ,ਉਸ ਦੇ ਰੋਸ ਵਜੋਂ ਇਸ ਵਾਰ ਈਦ ਦਾ ਤਿਉਹਾਰ ਪੂਰਨ ਸਾਦਗੀ ਨਾਲ ਮਨਾਇਆ ਗਿਆ। ਉਨ੍ਹਾਂ ਨੇ ਦੇਸ਼ ਵਾਸੀਆਂ ਅਤੇ ਵਿਦੇਸ਼ਾਂ ਵਿੱਚ ਵਸਦੇ ਸਮੂਹ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਇਸ ਸਮੇਂ ਸ਼ੈਲੀ ਯਾਦਗਾਰੀ ਪ੍ਰੈਸ ਕਲੱਬ ਅਤੇ ਪ੍ਰੈਸ ਕਲੱਬ ਮਹਿਲ ਕਲਾਂ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਮੁਸਲਿਮ ਭਰਾਵਾਂ ਨੂੰ ਗਲੇ ਮਿਲ ਕੇ ਮੁਬਾਰਕਬਾਦ ਦਿੱਤੀ। ਇਸ ਮੌਕੇ ਡਾ.ਮਨਦੀਪ ਸਹਿਜੜਾ, ਡਾ ਕੇਸਰ ਖਾਨ,ਜਮੀਲ ਖਾ,ਅਕਬਰ ਖਾਂ,ਦੇਬੂ ਖਾਂ,ਮੁਹੰਮਦ ਦਿਲਸ਼ਾਦ ਅਲੀ,ਮੁਹੰਮਦ ਸਾਬਰ ਅਲੀ,ਹਾਜੀ ਗੌਹਰ ਅਲੀ, ਹਾਜੀ ਬਾਸੀਰ ਖਾਂ,ਸ਼ਮਸ਼ੇਰ ਅਲੀ,ਲਤੀਫ਼ ਖਾਂ,ਤਰਸੇਮ ਖਾਂ,ਜਸਵੀਰ ਖਾਂ,ਮੁਹੰਮਦ ਯਾਸੀਨ,ਨਜੀਰ ਖਾਂ,ਨਸੀਬ ਖਾਂ ਸਮੇਤ ਸਮੁੱਚੇ ਇਲਾਕੇ ਦੇ ਮੁਸਲਿਮ ਭਾਈਚਾਰੇ ਦੇ ਲੋਕ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *