ਹੋਟਲਾਂ, ਢਾਬਿਆਂ ‘ਤੇ ਧੜੱਲੇ ਨਾਲ ਹੋ ਰਹੀ ਹੈ ਸਬਸਿਡੀ ਵਾਲੀ ਰਸੋਈ ਗੈਸ ਦੀ ਵਰਤੋਂ

ss1

ਹੋਟਲਾਂ, ਢਾਬਿਆਂ ‘ਤੇ ਧੜੱਲੇ ਨਾਲ ਹੋ ਰਹੀ ਹੈ ਸਬਸਿਡੀ ਵਾਲੀ ਰਸੋਈ ਗੈਸ ਦੀ ਵਰਤੋਂ

8-28

ਤਲਵੰਡੀ ਸਾਬੋ, 7 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਰਕਾਰ ਵੱਲੋਂ ਘਰੇਲੂ ਵਰਤੋਂ ਲਈ ਸਬਸਿਡੀ ‘ਤੇ ਦਿੱਤੇ ਜਾਣ ਵਾਲੇ ਰਸੋਈ ਗੈਸ ਸਿਲੰਡਰਾਂ ਦੀ ਹੋਟਲਾਂ, ਢਾਬਿਆਂ ਅਤੇ ਮਿਠਾਈ ਵਿਕ੍ਰੇਤਾਵਾਂ ਵੱਲੋਂ ਆਪਣੇ ਕਾਰੋਬਾਰ ਵਿੱਚ ਵਰਤੋਂ ਕਰਕੇ ਸਰਕਾਰ ਨੂੰ ਜਿੱਥੇ ਚੂਨਾ ਲਾਇਆ ਜਾ ਰਿਹਾ ਹੈ ਉੱਥੇ ਆਮ ਲੋਕਾਂ ਦਾ ਹੱਕ ਵੀ ਮਾਰਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਸਭ ਛੋਟੇ-ਵੱਡੇ ਹੋਟਲਾਂ, ਢਾਬਿਆਂ ਅਤੇ ਮਿਠਾਈ ਵਿਕ੍ਰੇਤਾਵਾਂ ਵੱਲੋਂ ਜਿੱਥੇ ਕਮਰਸ਼ੀਅਲ ਸਿਲੰਡਰਾਂ ਦੀ ਬਿਜਾਇ ਘਰੇਲੂ ਰਸੋਈ ਗੈਸ ਵਾਲੇ ਸਿਲੰਡਰਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾ ਰਹੀ ਹੈ ਉੱਥੇ ਸ਼ਹਿਰ ਵਿੱਚ ਪਕੌੜਿਆਂ ਵਾਲੀਆਂ ਰੇਹੜੀਆਂ ਅਤੇ ਸਥਾਨਕ ਕੋਰਟ ਕੰਪਲੈਕਸ ਅਤੇ ਤਹਿਸੀਲ ਕੰਪਲੈਕਸ ਦੀ ਕੰਨਟੀਨ ‘ਤੇ ਵੀ ਕਮਰਸ਼ੀਅਲ ਦੀ ਥਾਂ ਘਰੇਲੂ ਵਰਤੋਂ ਵਾਲੇ ਰਸੋਈ ਗੈਸ ਸਿਲੰਡਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਕਥਿਤ ਤੌਰ ‘ਤੇ ਮਿਲੀ ਭੁਗਤ ਦੇ ਚਲਦਿਆਂ ਅੱਖਾਂ ਬੰਦ ਕਰੀ ਬੈਠੇ ਹਨ।
ਇਸ ਸੰਬੰਧੀ ਸਥਾਨਕ ਫੂਡ ਸਪਲਾਈ ਇੰਸਪੈਕਟਰ ਗੁਰਸੇਵਕ ਸਿੰਘ ਨੇ ਮੋਬਾਇਲ ‘ਤੇ ਗੱਲ ਕਰਦਿਆਂ ਕਿਹਾ ਕਿ ਇਸ ਸੰਬੰਧੀ ਸਿਰਫ ਜ਼ਿਲ੍ਹਾ ਖੁਰਾਕ ਸਪਲਾਈ ਅਫਸਰ ਹੀ ਕਾਰਵਾਈ ਕਰ ਸਕਦਾ ਹੈ। ਜਦੋਂ ਜ਼ਿਲ੍ਹਾ ਖੁਰਾਕ ਸਪਲਾਈ ਅਫਸਰ ਮੈਡਮ ਲਲਿਤਾ ਸ਼ਰਮਾ ਤੋਂ ਇਸ ਬਾਰੇ ਉਹਨਾਂ ਦੇ ਮੋਬਾਇਲ ‘ਤੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਹੁਣੇ ਸਾਡੇ ਇੰਸਪੈਕਟਰਾਂ ਨੂੰ ਪੁੱਛਦੀ ਹਾਂ।

print
Share Button
Print Friendly, PDF & Email