ਗਊਆਂ ਦੀ ਸੇਵਾ ਲਈ ਹਰਾ-ਚਾਰਾ ਭੇਜਿਆ

ss1

ਗਊਆਂ ਦੀ ਸੇਵਾ ਲਈ ਹਰਾ-ਚਾਰਾ ਭੇਜਿਆ

8-19 (2)

ਤਪਾ ਮੰਡੀ, 7 ਜੁਲਾਈ (ਨਰੇਸ਼ ਗਰਗ) ਨੇੜਲੇ ਪਿੰਡ ਪੱਖੋ ਕਲਾਂ ਵਿਖੇ ਲੋਕ ਸੇਵਾ ਗਊ ਸੰਮਤੀ ਗਊਸ਼ਾਲਾ ਵਿਖੇ ਰੋਜ਼ਾਨਾ ਹੀ ਦਾਨੀ ਲੋਕਾਂ ਵੱਲੋਂ ਗਊਆਂ ਦੀ ਭਲਾਈ ਹਿਤ ਹਰੇ ਚਾਰੇ ਦੀ ਸੇਵਾ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਨੇੜਲੇ ਪਿੰਡ ਲੋਹਾਖੇੜਾ ਦੀ ਸੰਗਤ ਨੇ ਰਲਕੇ ਗਊਸ਼ਾਲਾ ਵਿਖੇ ਹਰੇ ਚਾਰੇ ਦੀ ਟਰਾਲੀ ਭਰਕੇ ਲਿਆਂਦੀ। ਇਸ ਸਮੇਂ ਗਊਸ਼ਾਲਾ ਦੇ ਮੁੱਖ ਸੇਵਾਦਾਰ ਵੈਦ ਹਰੀ ਸਿੰਘ ਨੇ ਕਿਹਾ ਕਿ ਜੋ ਲੋਕ ਇਨ੍ਹਾਂ ਬੇਜੁਬਾਨਾਂ ਪਸ਼ੂਆਂ, ਗਊਆਂ ਲਈ ਹਰੇ ਚਾਰੇ ਦੀ ਸੇਵਾ ਕਰਦੇ ਹਨ, ਗਊ ਮਾਤਾ ਇਨ੍ਹਾਂ ਦੀਆਂ ਸਭ ਮਨੋਕਾਮਨਾਂਵਾ ਪੂਰੀਆਂ ਕਰੇਗੀ, ਕਿਉਂਕਿ ਇਹ ਦਾਨ ਬਹੁਤ ਮਹਾਨ ਹੈ। ਬੇਜੁਬਾਨ ਗਊਆਂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਹਰ ਇੱਕ ਨੂੰ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਇਸ ਸਮੇਂ ਕੁਲਦੀਪ ਸਿੰਘ, ਜਗਸੀਰ ਸਿੰਘ, ਨਾਜਰ ਸਿੰਘ, ਅਵਤਾਰ ਸਿੰਘ, ਦਲਜੀਤ ਸਿੰਘ, ਕਾਲਾ ਸਿੰਘ ਪਿੰਡ ਲੋਹਾਖੇੜਾ ਹਾਜ਼ਰ ਸਨ।

print
Share Button
Print Friendly, PDF & Email