ਈਦ ਆਪਸੀ ਭਾਈਚਾਰਕ ਸਾਂਝ ਦਾ ਤਿਓਹਾਰ: ਸ਼ੇਰਗਿੱਲ

ss1

ਈਦ ਆਪਸੀ ਭਾਈਚਾਰਕ ਸਾਂਝ ਦਾ ਤਿਓਹਾਰ: ਸ਼ੇਰਗਿੱਲ

8-19 (1)

ਤਪਾ ਮੰਡੀ,7 ਜੁਲਾਈ (ਨਰੇਸ਼ ਗਰਗ) ਆਪਸੀ ਭਾਈਚਾਰਕ ਸਾਂਝ ਦਾ ਤਿਓਹਾਰ ਈਦ ਪੰਜਾਬ ਦੇ ਵੱਖ-ਵੱਖ ਸ਼ਹਿਰਾਂ-ਪਿੰਡਾਂ ’ਚ ਬੜੀ ਜੋਸ਼ ਖਰੋਸ਼ ਨਾਲ ਮਨਾਇਆ ਗਿਆ। ਅੱਜ ਈਦ-ਉਲ-ਫਿਤਰ ਮੌਕੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਕੌਮੀ ਮੀਤ ਪ੍ਰਧਾਨ ਜਸਵਿੰਦਰ ਕੌਰ ਸ਼ੇਰਗਿੱਲ ਨੇ ਤਪਾ ਦੀ ਮਸੀਤ ਵਿਖੇ ਵਿਸ਼ੇਸ ਤੌਰ ਤੇ ਸਿਕਰਤ ਕੀਤੀ ਅਤੇ ਲੋਕਾਂ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਈਦ ਦਾ ਤਿਉਹਾਰ ਲੋਕਾ ਨੂੰ ਆਪਸੀ ਮੇਲ-ਮਿਲਾਪ ਅਤੇ ਮੌਹ-ਪ੍ਰੇਮ ਦਾ ਪ੍ਰਤੀਕ ਹੈ, ਇਸ ਲਈ ਆਪਾਂ ਮਿਲਕੇ ਪੰਜਾਬ ਨੂੰ ਤਰੱਕੀ ਵੱਲ ਲੈ ਚੱਲੀਏ। ਜਿਥੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ 9 ਸਾਲਾ ਵਿੱਚ ਸੜਕਾਂ ਦਾ ਜਾਲ ਵਿਛਾਇਆ ਉਥੇ ਗਰੀਬਾਂ ਨੂੰ ਆਟਾ- ਦਾਲ ਦੀ ਸਕੀਮ, ਬਜ਼ੁਰਗਾਂ ਦੀਆਂ ਪੈਨਸ਼ਨਾਂ ਵਿਚ ਵਾਧਾ ਕਰਕੇ ਲੋਕਾਂ ਦਾ ਮਨ ਜਿੱਤਿਆ ਹੈ। ਬੀਬੀ ਸ਼ੇਰਗਿੱਲ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰ ਸੁਖਦੇਵ ਸਿੰਘ ਢੀਂਡਸਾ ਅਤੇ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮਿਲਕੇ ਮੁਸਲਿਮ ਭਾਈਚਾਰੇ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਉਠਾਏਗੀ ਅਤੇ ਇਨ੍ਹਾਂ ਨੂੰ ਪੂਰੀਆਂ ਕਰਵਾਉਣ ਲਈ ਤਨਦੇਹੀ ਨਾਲ ਕੰਮ ਕਰੇਗੀ। ਇਸ ਮੌਕੇ ਬਾਬਾ ਨਜੀਰ ਮੁਹੰਮਦ, ਮੁਲਾਣਾ ਰਿਆਜਲ, ਮੁੰਨਾ ਖਾਨ, ਨਾਜਮ ਹੁਸੈਨ, ਪਾਲਬ ਹੁਸੈਨ, ਕਰਮੋ ਖਾਨ, ਨੂਰ ਮੁਹੰਮਦ, ਸੰਕਰ ਖਾਨ, ਨੇਕ ਖਾਨ, ਗੇਸੀ ਖਾਨ, ਰੇਸ਼ਮ ਖਾਨ, ਮਨਜੂਰਾ ਬੇਗਮ, ਨਜੀਰਾ ਬੇਗਮ, ਨਾਜੀਆ ਬੇਗਮ, ਜਸ਼ਮੀਨ ਬੇਗਮ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *