ਪੰਜਾਬ ਦੀ ਕਿਰਸਾਨੀ ਤੋਂ ਬਿਨਾ ਤਰੱਕੀ ਅਸੰਭਵ , ਨਹੀਂ ਰੁਕ ਰਿਹਾ ਖੁਦਕੁਸ਼ੀਆਂ ਦਾ ਦੌਰ-ਮਨਦੀਪ ਸਿੰਘ

ss1

ਪੰਜਾਬ ਦੀ ਕਿਰਸਾਨੀ ਤੋਂ ਬਿਨਾ ਤਰੱਕੀ ਅਸੰਭਵ , ਨਹੀਂ ਰੁਕ ਰਿਹਾ ਖੁਦਕੁਸ਼ੀਆਂ ਦਾ ਦੌਰ- ਮਨਦੀਪ ਸਿੰਘ

ਪੰਜਾਬ ਦੀ ਕਿਰਸਾਨੀ ਨੂੰ ਦੇਸ਼ ਦੀ ਰੀੜ ਦੀ ਹੱਡੀ ਸਮਝਿਆਂ ਜਾਂਦਾ ਹੈ । ਪੰਜਾਬ ਦਾ ਕਿਸਾਨ ਬਹੁਤ ਮਿਹਨਤੀ ਕਿਸਾਨ ਹੈ । ਪਰ ਦਿਨੋਂ ਦਿਨ ਸਰਕਾਰ ਤੇ ਪ੍ਰਸ਼ਾਸਨ ਦੁਆਰਾ ਕਿਸਾਨਾਂ ਨਾਲ ਕੀਤਾ ਜਾ ਰਿਹਾ ਖਿਲਵਾੜ ਲੋਕ-ਤੰਤਰ ਦਾ ਕਤਲ ਹੈ । ਪਿਛਲੇ ਦਹਾਕੇ ਦੀ ਜੇਕਰ ਗੱਲ ਕਰੀਏ ਤਾ ਫਸਲਾਂ ਉੱਤੇ ਖਰਚੇ ਦੀ ਲਾਗਤ ਲਗਭਗ ਪੰਜ ਗੁਣਾ ਵਧ ਚੁੱਕੀ ਹੈ । ਪਰ ਫਸਲਾਂ ਦੇ ਰੇਟ ਹਰ ਰੋਜ ਘਟ ਰਹੇ ਹਨ । ਅੰਨ ਦਾਤਾ ਕਹਾਉਣ ਵਾਲੇ ਸੂਬੇ ਦੇ ਕਿਸਾਨ ਹਰ ਰੋਜ ਆਤਮਹੱਤਿਆ ਕਰ ਰਹੇ ਹਨ । ਲੰਘੇ ਕੁਝ ਮਹੀਨਿਆਂ ਤੋਂ ਜ਼ਿਆਦਾਤਰ ਮਾਲਵੇ ਦੇ ਕੁਝ ਹਿੱਸਿਆਂ ਵਿਚ ਚਿੱਟੀ ਮੱਖੀ ਨੇ ਨਰਮੇ ਦੀ ਫਸਲ ਪੂਰੀ ਤਰਾਂ ਤਬਾਹ ਕਰ ਦਿੱਤੀ ਸੀ ।ਉਦੋਂ ਤੋਂ ਲੈ ਕੇ ਹੁਣ ਤੱਕ ਜਿਵੇਂ ਕਿਸਾਨਾਂ ਵੱਲੋਂ ਹਰ ਰੋਜ਼ ਆਰਥਿਕ ਤੰਗੀਆਂ ਤੇ ਸ਼ਾਹੂਕਾਰਾਂ ਦੇ ਵਿਆਜਾਂ ਦੇ ਬੋਝ ਤੇ ਕਰਜ਼ੇ ਦੇ ਜਾਲ ਤੋਂ ਬਚਣ ਲਈ ਹਜ਼ਾਰਾਂ ਅੰਨਦਾਤਿਆਂ ਨੇ ਮੌਤ ਨੂੰ ਗਲੇ ਲਗਾਇਆਂ ਹੈ । ਆਤਮਹੱਤਿਆ ਦਾ ਦੌਰ ਖਤਮ ਹੋਣ ਦਾ ਨਾ ਨਹੀਂ ਲੈ ਰਿਹਾ ਕੁਦਰਤੀਂ ਆਫਤਾਂ ਜਾਂ ਕੁਝ ਬੇਈਮਾਨ ਲੋਕਾ ਦੁਆਰਾਂ ਗਰੀਬ ਕਿਸਾਨਾਂ ਨਾਲ ਕੀਤੀਆਂ ਜਾ ਰਹੀਆਂ ਬੇਈਮਾਨੀਆਂ ਕਾਰਨ ਖੇਤੀ ਘਾਟੇ ਦਾ ਧੰਦਾ ਸਾਬਤ ਹੋ ਰਿਹਾ ਹੈ ।ਦੂਜੇ ਪਾਸੇ ਸਰਕਾਰਾਂ ਨਿੱਤ ਨਵੇਂ ਅਖ਼ਬਾਰੀ ਬਿਆਨਾਂ ਰਾਹੀਂ ਕਿਰਸਾਨੀ ਦਾ ਵਿਕਾਸ ਕਰ ਰਹੀਆਂ ਹਨ । ਤੇ ਪੰਜਾਬ ਦੀ ਕਿਰਸਾਨੀ ਨੂੰ ਅਗਲੇ ਕੁਝ ਸਮੈ ਵਿਚ ਖੁਸ਼ਹਾਲ ਕਰਨ ਦੇ ਢੰਡੋਰੇ ਪਿੱਟ ਰਹੀਆਂ ਹਨ । ਦੇਸ਼ ਦਾ ਪੇਟ ਭਰਨ ਵਾਲਾ ਕਿਸਾਨ ਅਜੋਕੇ ਯੁੱਗ ਵਿਚ ਆਪਣਾ ਪੇਟ ਬੜੀ ਮੁਸ਼ਕਲ ਨਾਲ ਭਰ ਰਿਹਾ ਹੈ ।

ਕਿਸਾਨਾਂ ਦੀ ਆਤਮਹੱਤਿਆ ਦਾ ਸਿਲਸਿਲਾ ਸਿਰਫ਼ ਪੰਜਾਬ ਵਿਚ ਹੀ ਨਹੀਂ ਪੂਰੇ ਭਾਰਤ ਵਿਚ ਲਗਾਤਾਰ ਜਾਰੀ ਹੈ । ਖੇਤੀ ਵਿਗਿਆਨੀ ਡਾਂ ਸਵਾਮੀਨਾਥਨ ਦੀ ਰਿਪੋਰਟ ਪਤਾ ਨਹੀਂ ਕਿੱਥੇ ਗੁੰਮ ਹੋ ਕੇ ਰਹਿ ਗਈਂ ਹੈ । ਜਿਸ ਵਿਚ ਕਿਰਸਾਨੀ ਨੂੰ ਸੰਕਟ ਤੋਂ ਕੱਢਣ ਲਈਂ ਫਸਲਾਂ ਦਾ ਵਾਜਬ ਰੇਟ ਦੇ ਕੇ ਫਸਲ ਉੱਤੇ 50 ਪ੍ਰਤੀਸ਼ਤ ਮੁਨਾਫ਼ਾ ਦੇਣ ਲਈ ਕਿਹਾ ਗਿਆ ਸੀ । ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੇ ਭਾਅ ਦਿਨੋਂ ਦਿਨ ਉਚਾਈਆਂ ਨੂੰ ਛੂਹ ਰਹੇ ਹਨ । ਪਰ ਜਦੋਂ ਗੱਲ ਕਿਸਾਨ ਦੀ ਫਸਲ ਦੀ ਆਉਂਦੀ ਹੈ ਤਾਂ ਬਜ਼ਾਰਾਂ ਵਿਚ ਫਸਲ ਦਾ ਹਾਲ ਮੰਦੜਾ ਹੋ ਜਾਂਦਾ ਹੈ । ਪਰ ਜਦ ਗੱਲ ਖੇਤੀ ਨਾਲ ਸਬੰਧਿਤ ਚੀਜ਼ਾਂ ਖਰੀਦਣ ਦੀ ਆਉਂਦੀ ਹੈ ਮੰਦਾ ਪਤਾ ਨਹੀਂ ਕਿੱਧਰ ਉਡਾਰੀ ਮਾਰ ਜਾਂਦਾ ਹੈ । ਕਿਰਤ ਕਰਨ ਵਾਲਾ ਕਿਸਾਨ ਅੱਜ ਗਾਣਿਆਂ ਵਿਚ ਹਾਸ ਰਾਸ ਬਣ ਕੇ ਰਹਿ ਗਿਆ ਹੈ ਜੋ ਕਿ ਭਾਰਤ ਜਿਹੇ ਦੇਸ਼ ਲਈਂ ਬਹੁਤ ਮਾੜੀ ਗੱਲ ਹੈ । ਭਾਰਤ ਖੇਤੀ ਨਿਰਭਰ ਦੇਸ਼ ਹੈ ਇੱਥੋਂ ਦੇ 60 ਪ੍ਰਤੀਸ਼ਤ ਲੋਕ ਖੇਤੀ ਤੇ ਨਿਰਭਰ ਹਨ । ਪੰਜ ਪੰਜ ਵਾਰ ਚੀਟੀ ਮੱਖੀ ਦੀਆਂ ਕੀਤੀਆਂ ਹੋਈਆਂ ਸਪਰੇਹਾਂ ਤੋਂ ਬਾਅਦ ਵੀ ਕਿਸਾਨ ਆਪਣੀ ਖੜੀ ਫਸਲ ਵਾਹਣ ਲਈ ਮਜਬੂਰ ਹੋ ਰਿਹਾ ਹੈ ।ਕਿਸਾਨਾਂ ਤੋਂ ਜਬਰੀ ਜ਼ਮੀਨਾਂ ਖੋਹ ਕੇ ਸਰਕਾਰਾ ਦੁਆਰਾਂ ਕਿਸਾਨਾਂ ਨੂੰ ਭੂਮੀਹੀਣ ਬਣਾਇਆਂ ਜਾ ਰਿਹਾ ਹੈ । ਦੂਜੇ ਕੁਦਰਤੀ ਆਫਤਾਂ ਦਾ ਕਿਸਾਨ ਨੂੰ ਸ਼ਿਕਾਰ ਹੋਣਾ ਪੈ ਰਿਹਾ ਹੈ । ਦਿਨ ਰਾਤ ਪੁੱਤਾ ਵਾਗ ਪਾਲੀ ਕਿਸਾਨਾਂ ਦੀ ਫਸਲ ਭਾਰੀ ਕੁਦਰਤੀ ਆਫਤਾਂ ਵਿਚ ਤਬਾਹ ਹੋ ਜਾਂਦੀ ਹੈ ਜਿਸ ਕਾਰਨ ਕਿਸਾਨ ਦਿਨੋਂ ਦਿਨ ਕਰਜ਼ਾਈ ਹੁੰਦਾ ਜਾਂ ਰਿਹਾ ਹੈ । ਕਰਜ਼ੇ ਥੱਲੇ ਦੱਬੇ ਕਿਸਾਨ ਨੂੰ ਆਪਣਾ ਪਰਿਵਾਰ ਪਾਲਣ ਲਈ ਵੱਡੇ ਘਰਾਣੇ ਦੇ ਲੋਕਾਂ ਤੋਂ ਜਬਰਨ ਕਰਜ਼ਾ ਆਪਣੇ ਘਰ ਜਮੀਨ ਆਦਿ ਗਹਿਣੇ ਰੱਖ ਕੇ ਜਾ ਵੇਚ ਕੇ ਉਠਾਉਣਾ ਪੈ ਰਿਹਾ ਹੈ । ਕਈ ਕਿਸਾਨ ਤਾਂ ਘਰ ਬਾਰ ਤੋ ਹੀਣੇ ਹੋ ਕੇ ਆਪਣੀਆਂ ਧੀਆਂ ਧੀਆਂ ਦੇ ਵਿਆਹ ਕਰਨ ਲਈ ਆਪਣੇ ਸਰੀਰਕ ਅੰਗ ਤੱਕ ਵੇਚ ਰਹੇ ਹਨ ਦੂਜੇ ਪਾਸੇ ਸਰਕਾਰ ਦਿਨੋਂ ਦਿਨ ਕਿਰਸਾਨੀ ਦੇ ਚੌਹਾਂ ਪਾਸਿਆਂ ਤੋਂ ਹੋ ਰਹੇਂ ਵਿਕਾਸ ਦੇ ਢੰਡੋਰੇ ਪਿੱਟ ਰਹੀਂ ਹੈ । ਖੇਤੀ ਘਾਟੇ ਦਾ ਸੌਦਾ ਬਣ ਕੇ ਰਹਿ ਗਈ ਹੈ ਜਿਸ ਕਾਰਨ ਰੋਜ਼ਾਨਾ ਹਜ਼ਾਰਾ ਕਿਸਾਨ ਖੇਤੀਬਾੜੀ ਛੱਡ ਰਹੇ ਹਨ । ਘਟ ਰਹੇ ਫਸਲ ਦੇ ਰੇਟਾਂ ਕਾਰਨ ਕਿਸਾਨ ਬਦਹਾਲ ਅਤੇ ਪਰੇਸ਼ਾਨ ਹਨ ।ਉਤਰਾ ਚੜਾਅ ਕਾਰਨ ਖੇਤੀਬਾੜੀ ਵਿਕਾਸ ਦਰ ਰਫ਼ਤਾਰ ਨਹੀਂ ਫੜ ਰਹੀਂ । ਖੇਤੀਬਾੜੀ ਮੰਤਰਾਲੇ ਅਨੁਸਾਰ 2012-13 ਵਿਚ ਵਿਕਾਸ ਦਰ 1.2 ਫੀਸਦੀ ਸੀ ਜੋ ਕਿ 2014 ਵਿਚ ਵਧ ਕੇ 3.7 ਫੀਸਦੀ ਹੋ ਗਈ ਅਤੇ 2014-15 ਵਿਚ ਘਟ ਕੇ 1.1 ਫੀਸਦੀ ਤੇ ਆ ਗਈ । ਦੇਸ਼ ਵਿਚ ਉੱਚੀ ਵਿਕਾਸ ਦਰ ਪ੍ਰਾਪਤ ਕਰਨਾ ਬਹੁਤ ਮਹੱਤਵਪੂਰਨ ਹੈ ।ਜੋ ਕਿ ਅੱਜ ਦੇ ਹਾਲਾਤਾਂ ਮੁਤਾਬਿਕ ਬਹੁਤ ਮੁਸ਼ਕਲ ਨਜ਼ਰ ਆ ਰਹੀਂ ਹੈ । ਕਿਸਾਨ ਦੀ ਆਮਦਨ ਦਿਨੋਂ ਦਿਨ ਘਟਦੀ ਜਾ ਰਹੀਂ ਹੈ ਤੇ ਖਰਚਾ ਦੁੱਗਣਾ ਹੰਦਾ ਜਾ ਰਿਹਾ ਹੈ ਖੇਤੀਬਾੜੀ ਦੀ ਮੰਦਹਾਲੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆਂ ਜਾ ਸਕਦਾ ਹੈ ਕਿ ਪਿਛਲੇ 3 ਸਾਲਾ ਵਿਚ ਵੱਡੀ ਗਿਣਤੀ ਵਿਚ ਕਿਸਾਨ ਆਤਮਹੱਤਿਆ ਕਰ ਚੁੱਕੇ ਹਨ । ਜ਼ਿਆਦਾਤਰ ਆਤਮਹੱਤਿਆ ਦਹੇਜ਼ ਕਾਰਨ ਚੜੇ ਕਰਜ਼ਿਆਂ ਸ਼ਾਹੂਕਾਰਾਂ , ਆੜਤੀਆਂ ਤੇ ਬੈਂਕਾਂ ਦੇ ਕਰਜ਼ਿਆਂ ਕਾਰਨ ਹੋ ਰਹੀਆਂ ਹਨ । ਸਰਕਾਰਾਂ ਖੇਤੀ ਵਿਭਾਗਾਂ ਵਿਚ ਸਮਾਨ ਵੰਡਣ ਦਾ ਸਿਰਫ਼ ਨਾ ਹੀ ਕਰਦੀਆਂ ਹਨ ਕੋਈ ਵੀ ਸਮਾਨ ਭੇਜ ਕੇ ਉੱਠ ਦੇ ਮੂੰਹ ਜੀਰਾ ਪਾਉਣ ਵਾਲਾ ਕੰਮ ਕਰ ਰਹੀਆਂ ਹਨ ।ਅੱਜ ਦੇਸ਼ ਦੀ ਕਿਰਸਾਨੀ ਬਚਾਉਣ ਲਈਂ ਡਾਂ ਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਲੋੜ ਹੈ । ਜਿਸ ਨਾਲ ਘੱਟੋਂ ਘੱਟ ਆਤਮਹੱਤਿਆ ਤਾ ਰੁਕ ਜਾਣਗੀਆਂ ਤੇ ਪੰਜਾਬ ਦਾ ਕਿਸਾਨ ਖੁਸ਼ਹਾਲ ਹੋ ਜਾਵੇਗਾ ।

4-18 (7)

 

 

 

ਮਨਦੀਪ ਸਿੰਘ ਜਿਲਾ ਪਟਿਆਲਾ ਮੋਬ-8427812122

print
Share Button
Print Friendly, PDF & Email