ਹਲਕੀ ਬਾਰਸ਼ ਨੇ ਹੀ ਸਿਵਲ ਹਸਪਤਾਲ ਦਾ ਰਾਹ ਬੰਦ ਕੀਤਾ

ss1

ਹਲਕੀ ਬਾਰਸ਼ ਨੇ ਹੀ ਸਿਵਲ ਹਸਪਤਾਲ ਦਾ ਰਾਹ ਬੰਦ ਕੀਤਾ

4-18 (5)
ਮਲੋਟ, 4 ਮਈ (ਆਰਤੀ ਕਮਲ) : ਮਲੋਟ ਵਿਖੇ ਬੀਤੀ ਸ਼ਾਮ ਪਈ ਹਲਕੀ ਬਾਰਸ਼ ਨੇ ਹੀ ਸਿਵਲ ਹਸਪਤਾਲ ਦੇ ਮਰੀਜਾਂ ਲਈ ਰਾਹ ਬੰਦ ਕਰ ਦਿੱਤਾ । ਸਿਵਲ ਹਸਪਤਾਲ ਵਿਖੇ ਪਾਣੀ ਨਿਕਾਸੀ ਦਾ ਪ੍ਰਬੰਧ ਸਹੀ ਨਾ ਹੋਣ ਕਾਰਨ ਭਰਵੀਂ ਬਾਰਸ਼ ਵਿਚ ਅਕਸਰ ਪਾਣੀ ਭਰਨ ਨਾਲ ਝੀਲ ਦਾ ਰੂਪ ਧਾਰਨ ਕਰ ਜਾਂਦਾ ਹੈ ਪਰ ਹੁਣ ਹਲਕੀ ਬਾਰਸ਼ ਨਾਲ ਵੀ ਮਰੀਜਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਹਸਪਤਾਲ ਵਿਚ ਦਾਖਲ ਮਰੀਜਾਂ ਦੇ ਪਰਿਵਾਰ ਵਾਲਿਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਪਾਣੀ ਨੂੰ ਤਾਂ ਹਸਪਤਾਲ ਦੇ ਸਫਾਈ ਵਿਭਾਗ ਵੱਲੋਂ ਕੱਢ ਕੇ ਵੀ ਸਾਫ ਕੀਤਾ ਜਾ ਸਕਦਾ ਪਰ ਹਸਪਤਾਲ ਪ੍ਰਸ਼ਾਸ਼ਨ ਦਾ ਸਾਫ ਸਫਾਈ ਵੱਲ ਕੋਈ ਧਿਆਨ ਨਹੀ ਹੈ । ਉਹਨਾਂ ਕਿਹਾ ਕਿ ਹਸਪਤਾਲ ਵਿਚ ਪੀਣ ਵਾਲੇ ਪਾਣੀ ਦੀ ਵੀ ਸਮੱਸਿਆ ਹੈ ਅਤੇ ਮਰੀਜਾਂ ਨੂੰ ਮਜਬੂਰਨ ਬਾਹਰ ਦਾ ਪਾਣੀ ਖਰੀਦ ਕੇ ਪੀਣਾ ਪੈਂਦਾ ਹੈ ਅਤੇ ਹੁਣ ਪਾਣੀ ਖੜਾ ਹੋਣ ਕਾਰਨ ਬਾਹਰ ਦਵਾਈ ਤੇ ਹੋਰ ਜਰੂਰਤ ਦਾ ਸਮਾਨ ਲੈਣ ਜਾਣ ਵੀ ਦਿੱਕਤ ਹੁੰਦੀ ਹੈ । ਇਸ ਸਬੰਧੀ ਜਦ ਸਿਵਲ ਹਸਪਤਾਲ ਦੇ ਮੁੱਖ ਪ੍ਰਬੰਧਕ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨਾਲ ਸੰਪਰਕ ਨਹੀ ਹੋ ਸਕਿਆ ।

print
Share Button
Print Friendly, PDF & Email

Leave a Reply

Your email address will not be published. Required fields are marked *