ਟਰੱਕ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ‘ਚ ਇੱਕ ਦੀ ਮੌਤ

ss1

ਟਰੱਕ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ‘ਚ ਇੱਕ ਦੀ ਮੌਤ

7-9
ਮੂਨਕ 06 ਜੁਲਾਈ (ਸੁਰਜੀਤ ਸਿੰਘ ਭੁਟਾਲ) ਮੂਨਕ-ਟੋਹਾਣਾ ਰੋਡ ਤੇ ਘੱਗਰ ਦਰਿਆ ਦੇ ਪੁੱਲ ਦੇ ਨਜਦੀਕ ਟਰੱਕ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿੱਚ ਮੋਟਰਸਾਈਕਲ ਸਵਾਰ ਦੀ ਮੋਕੇ ਤੇ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਤਰਸੇਮ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਡੂਡੀਆ ਆਪਣੇ ਮੋਟਰਸਾਈਕਲ ਪੀ.ਬੀ-11-ਏ.ਜੇ.6397 ਤੇ ਸਵਾਰ ਹੋ ਕੇ ਆਪਣੇ ਨਿੱਜੀ ਕੰਮ ਟੋਹਾਣਾ ਨੂੰ ਜਾ ਰਿਹਾ ਸੀ ਤਾ ਉੱਥੋ ਦੀ ਲੰਘ ਰਹੇ ਟਰੱਕ ਪੀ.ਬੀ.-13-ਏ.ਐਫ.3817 ਨਾਲ ਉਸ ਦੀ ਭਿਆਨਕ ਟੱਕਰ ਹੋਣ ਨਾਲ ਤਰਸੇਮ ਸਿੰਘ (50ਸਾਲ) ਦੀ ਮੋਕੇ ਤੇ ਹੀ ਮੋਤ ਹੋ ਗਈ। ਮ੍ਰਿਤਕ ਤਰਸੇਮ ਸਿੰਘ ਆਪਣੇ ਪਿੱਛੇ 10 ਸਾਲ ਦਾ ਲੜਕਾ ਅਤੇ 17 ਸਾਲ ਦੀ ਲੜਕੀ ਨੂੰ ਬੇਸਹਾਰਾ ਛੱਡ ਗਿਆ ਹੈ।

ਇਸ ਸਬੰਧੀ ਥਾਣਾ ਮੂਨਕ ਦੇ ਏ.ਐਸ.ਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਮੋਕੇ ਤੇ ਪਹੁੰਚ ਕੇ ਸਾਰੀ ਦੁਰਘਟਨਾ ਦੀ ਪੜਤਾਲ ਕਰ ਲਈ ਹੈ ਟਰੱਕ ਚਾਲਕ ਮੋਕੇ ਤੋ ਫਰਾਰ ਹੋ ਗਿਆ ਹੈ। ਟਰੱਕ, ਮੋਟਰਸਾਈਕਲ ਅਤੇ ਮ੍ਰਿਤਕ ਦੀ ਲਾਸ ਨੂੰ ਕਬਜੇ ਵਿੱਚ ਲੈ ਕੇ ਟਰੱਕ ਦੇ ਨਾਮਲੂਮ ਡਰਾਈਵਰ ਖਿਲਾਫ ਆਈ.ਪੀ.ਸੀ ਦੀ ਧਾਰਾ 304ਏ,427 ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

print
Share Button
Print Friendly, PDF & Email