ਢਾਕਾ ਹਮਲੇ ਦਾ ਭਾਰਤ ਕਨੈਕਸ਼ਨ

ss1

ਢਾਕਾ ਹਮਲੇ ਦਾ ਭਾਰਤ ਕਨੈਕਸ਼ਨ

ਨਵੀਂ ਦਿੱਲੀ: ਢਾਕਾ ਦੇ ਇੱਕ ਰੌਸਟੋਰੈਂਟ ‘ਚ ਹੋਏ ਅੱਤਵਾਦੀ ਹਮਲੇ ਦਾ ਭਾਰਤ ਕਨੈਕਸ਼ਨ ਸਾਹਮਣੇ ਆਇਆ ਹੈ। ਇਸ ਹਮਲੇ ‘ਚ 22 ਲੋਕਾਂ ਦੀ ਜਾਨ ਲੈਣ ਵਾਲੇ ਅੱਤਵਾਦੀ ਮੁੰਬਈ ਦੇ ਇੱਕ ਡਾਕਟਰ ਤੇ ਇਸਲਾਮ ਦਾ ਪ੍ਰਚਾਰ ਕਰਨ ਵਾਲੇ ਜਾਕਿਰ ਨਾਈਕ ਤੋਂ ਪ੍ਰਭਾਵਤ ਸਨ। ਇੱਕ ਅੱਤਵਾਦੀ ਨੇ ਸੋਸ਼ਲ ਸਾਈਟ ‘ਤੇ ਜਾਕਿਰ ਨਾਈਕ ਦਾ ਬਿਆਨ ਸ਼ੇਅਰ ਕੀਤਾ ਸੀ। ਇਸ ਬਿਆਨ ‘ਚ ਨਾਈਕ ਨੇ ਕਿਹਾ ਸੀ ਕਿ ਸਾਰੇ ਮੁਸਲਮਾਨਾਂ ਨੂੰ ਅੱਤਵਾਦੀ ਬਣਨਾ ਚਾਹੀਦਾ ਹੈ।

ਬੰਗਲਾਦੇਸ਼ ਦੇ ਅਖਬਾਰਾਂ ‘ਚ ਛਪੀਆਂ ਖਬਰਾਂ ‘ਚ ਅਜਿਹੇ ਦਾਅਵੇ ਕੀਤੇ ਗਏ ਹਨ। ਦੇਸ਼ ‘ਚ ਜਾਕਿਰ ਨਾਈਕ ਦੇ ਭਾਸ਼ਣਾ ਅਤੇ ਜਥੇਬੰਦੀ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਰਜਾ ਅਕੈਡਮੀ ਨੇ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਾਈਕ ਦੀ ਸੰਸਥਾ ‘ਇਸਲਾਮਿਕ ਰਿਸਰਚ ਫਾਉਂਡੇਸ਼ਨ’ ‘ਤੇ ਰੋਕ ਲਗਾਈ ਜਾਵੇ। ਇਸ ਦੇ ਨਾਲ ਹੀ ਨਾਈਕ ਦੇ ਅੱਤਵਾਦੀ ਕਨੈਕਸ਼ਨ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਨਾਈਕ ਕੋਲ ਇੰਨਾ ਪੈਸਾ ਕਿੱਥੋਂ ਆਇਆ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

print
Share Button
Print Friendly, PDF & Email